
ਕਲਾਕਾਰ ਕਿਸਾਨਾਂ ਦੀ ਇਸ ਲੜ੍ਹਾਈ 'ਚ ਉਨ੍ਹਾਂ ਦੇ ਮੋਢੇ ਨਾਲ ਮੋਢੇ ਜੋੜ ਖੜੇ ਹਨ।
ਚੰਡੀਗੜ੍ਹ: ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ ਦੇਸ਼ ਭਰ ਦੇ ਕਿਸਾਨ ਦਿੱਲੀ ਦੀਆਂ ਸਰਹੱਦਾਂ ਦੇ ਡਟੇ ਹੋਏ ਹਨ। ਇਸ ਦੌਰਾਨ ਕਿਸਾਨਾਂ ਦੀ ਹਿਮਾਇਤ 'ਚ ਵੱਖ ਵੱਖ ਵਰਗਾਂ ਤੇ ਸੰਗਠਨਾਂ ਵਲੋਂ ਵੀ ਸ਼ਮੂਲੀਅਤ ਕੀਤੀ ਗਈ ਹੈ।
ਇਸ ਵਿਚਕਾਰ ਬਹੁਤ ਸਾਰੇ ਪੰਜਾਬੀ ਕਲਾਕਾਰ ਵੀ ਕਿਸਾਨ ਦੇ ਹੱਕ 'ਚ ਅੱਗੇ ਆਏ ਹਨ। ਹੁਣ ਹਰ ਕੋਈ ਇਸ ਅੰਦੋਲਨ ' ਚ ਹਿੱਸਾ ਬਣਾ ਚਾਹੁੰਦਾ ਹੈ। ਪੰਜਾਬੀ ਕਲਾਕਾਰ ਵੀ ਇਸ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਦਿੱਲੀ ਪਹੁੰਚ ਰਹੇ ਹਨ। ਰਣਜੀਤ ਬਾਵਾ, ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਮਨਕਿਰਤ ਔਲਖ , ਅੰਮ੍ਰਿਤ ਮਾਨ, ਮਿਸ ਪੂਜਾ ਆਦਿ ਮਗਰੋਂ ਹੁਣ ਸੁਨੰਦਾ ਸ਼ਰਮਾ ਤੇ ਖਾਨ ਭੈਣੀ ਵੀ ਇਸ ਧਰਨੇ 'ਚ ਸ਼ਾਮਲ ਹੋਣ ਪਹੁੰਚੇ।
ਸੁਨੰਦਾ ਸ਼ਰਮਾ ਤੇ ਖਾਨ ਭੈਣੀ ਨੂੰ ਇਸ ਖਾਲਸਾ ਐਡ ਦੇ ਕੈਂਪ ਤੇ ਸੇਵਾ ਕਰਦੇ ਹੋਏ ਦੇਖਿਆ ਗਿਆ। ਸੁਨੰਦਾ ਸ਼ਰਮਾ ਨੇ ਲੋਕਾਂ ਨੂੰ ਜ਼ਰੂਰਤ ਦਾ ਸਮਾਨ ਵੰਡਿਆ। ਕਲਾਕਾਰ ਕਿਸਾਨਾਂ ਦੀ ਇਸ ਲੜ੍ਹਾਈ 'ਚ ਉਨ੍ਹਾਂ ਦੇ ਮੋਢੇ ਨਾਲ ਮੋਢੇ ਜੋੜ ਖੜੇ ਹਨ।
ਸੁਨੰਦਾ ਸ਼ਰਮਾ ਤੋਂ ਬਾਅਦ 'ਖਾਨ ਭੈਣੀ' ਲੰਡਨ ਤੋਂ ਲੈਂਡ ਕਰਦਿਆਂ ਸਿੱਧਾ ਕਿਸਾਨ ਅੰਦੋਲਨ 'ਚ ਸ਼ਾਮਲ ਹੋਏ ਜਿਨ੍ਹਾਂ ਨੇ ਓਥੇ 'ਲੱਡੂਆਂ' ਦੀ ਸੇਵਾ ਨਿਭਾਈ। ਗਾਇਕ 'ਖਾਨ ਭੈਣੀ' ਵਿਦੇਸ਼ 'ਚ ਵੀ ਕਿਸਾਨਾਂ ਲਈ ਹੋ ਰਹੇ ਪ੍ਰਦਰਸ਼ਨ 'ਚ ਸ਼ਾਮਲ ਹੋ ਚੁੱਕੇ ਹਨ। ਲੰਡਨ ਵਿਖੇ ਖੇਤੀ ਕਾਨੂੰਨ ਦੇ ਵਿਰੋਧ 'ਚ ਪੰਜਾਬੀਆਂ ਵਲੋਂ ਮਾਰਚ ਕਢਿਆ ਗਿਆ ਸੀ।