ਪੰਜਾਬੀ ਫਿਲਮ ' 'ਚੇਤਾ ਸਿੰਘ'' ਨੂੰ ਮਿਲੀ ਨਵੀਂ ਰਿਲੀਜ਼ ਡੇਟ, ਇਸ ਦਿਨ ਥਿਏਟਰਜ਼ ਵਿਚ ਦੇਖ ਸਕਣਗੇ ਫੈਨਸ 
Published : Jul 17, 2023, 1:22 pm IST
Updated : Jul 17, 2023, 1:22 pm IST
SHARE ARTICLE
photo
photo

ਪ੍ਰਿੰਸ ਕੰਵਲਜੀਤ ਨੇ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ  ਫਿਲਮ ਦੀ ਰਿਲੀਜ਼ ਡੇਟ ਦੇ ਨਾਲ-ਨਾਲ ਨਵਾਂ ਪੋਸਟਰ ਵੀ ਜਾਰੀ ਕੀਤਾ ਹੈ

 

ਚੰਡੀਗੜ੍ਹ (ਮੁਸਕਾਨ ਢਿੱਲੋਂ): ਲੰਬੇ ਸਮੇਂ ਤੋਂ ਰਿਲੀਜ਼ ਵਿੱਚ ਦੇਰੀ ਦਾ ਸਾਹਮਣਾ ਕਰਨ ਤੋਂ ਬਾਅਦ, ਇਸ ਸਾਲ ਰਿਲੀਜ਼ ਹੋਣ ਵਾਲੀਆਂ ਫਿਲਮਾਂ ਦੀ ਸੂਚੀ ਵਿੱਚ ਇੱਕ ਨਵਾਂ ਨਾਮ ਸ਼ਾਮਲ ਹੋ ਗਿਆ ਹੈ। ਆਉਣ ਵਾਲੀ ਪੰਜਾਬੀ ਫਿਲਮ 'ਚੇਤਾ ਸਿੰਘ' 1 ਸਤੰਬਰ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

ਪ੍ਰਿੰਸ ਕੰਵਲਜੀਤ ਨੇ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ  ਫਿਲਮ ਦੀ ਰਿਲੀਜ਼ ਡੇਟ ਦੇ ਨਾਲ-ਨਾਲ ਨਵਾਂ ਪੋਸਟਰ ਵੀ ਜਾਰੀ ਕੀਤਾ ਹੈ। ਪੋਸਟਰ ਵਿਚ ਉਸ ਨੂੰ ਖੂਨ ਨਾਲ ਲਥਪਥ ਚਾਕੂ ਫੜਿਆ ਹੋਇਆ ਦੇਖਿਆ ਜਾ ਸਕਦਾ ਹੈ ਜਿਵੇਂ ਕੀ ਉਹ ਕਿਸੇ ਨੂੰ ਮਾਰ ਕੇ ਵਾਪਸ ਆ ਰਿਹਾ ਹੋਵੇ।

ਫਿਲਮ ਦੇ ਨਿਰਦੇਸ਼ਕ ਆਸ਼ੀਸ਼ ਕੁਮਾਰ ਨੇ ਵੀ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਪ੍ਰਿੰਸ ਕੇਜੇ ਦੀ 'ਚੇਤਾ ਸਿੰਘ' ਦੀ ਪਹਿਲੀ ਝਲਕ ਸਾਂਝੀ ਕੀਤੀ। ਪੋਸਟਰ ਨੂੰ ਦੇਖ ਕੇ ਪ੍ਰਸ਼ੰਸਕਾਂ ਦੇ ਹੌਂਸਲੇ ਬੁਲੰਦ ਹੋ ਗਏ ਹਨ। ਇਸ ਤੋਂ ਇਲਾਵਾ, ਪੋਸਟਰ ਨੂੰ ਸਾਂਝਾ ਕਰਦੇ ਹੋਏ, ਪ੍ਰਿੰਸ ਨੇ ਗਿੱਪੀ ਗਰੇਵਾਲ ਦਾ ਧੰਨਵਾਦ ਕੀਤਾ।

ਅਦਾਕਾਰ ਪ੍ਰਿੰਸ ਕੰਵਲ ਜੀਤ ਸਿੰਘ, ਜਪਜੀ ਖਹਿਰਾ, ਇਰਵਿਨਮੀਤ ਕੌਰ, ਮਹਾਬੀਰ ਭੁੱਲਰ, ਮਿੰਟੂ ਕਾਪਾ, ਸੰਜੂ ਸੋਲੰਕੀ, ਗੁਰਜੰਟ ਸਿੰਘ ਮਰਾਹੜ, ਗਰਿਮਾ, ਬਲਜਿੰਦਰ ਕੌਰ ਅਤੇ ਗੁਰਪ੍ਰੀਤ ਤੋਤੀ ਚੇਤਾ ਸਿੰਘ ਵਿੱਚ ਮੁੱਖ ਭੂਮਿਕਾਵਾਂ ਨਿਭਾਉਣਗੇ।

ਨਕਸ਼ ਫਿਲਮਜ਼ ਪ੍ਰੋਡਕਸ਼ਨ ਦੁਆਰਾ ਨਿਰਮਿਤ ਇਸ ਫ਼ਿਲਮ ਵਿਚ ਪ੍ਰਿੰਸ ਦਾ ਇੱਕ ਨਵੇਂ ਅਵਤਾਰ ਵੇਖਣ ਨੂੰ ਮਿਲੇਗਾ।

SHARE ARTICLE

ਏਜੰਸੀ

Advertisement

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM
Advertisement