
ਅੱਜ ਇਕ ਮਾਂ ਦਾ ਪੁੱਤ ਮਰਿਆ ਕੱਲ੍ਹ ਨੂੰ ਤੁਹਾਡਾ ਨੰਬਰ ਆਵੇਗਾ
ਮੁਹਾਲੀ : ਅੱਜ ਹਰ ਕੋਈ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਲਈ ਇਨਸਾਫ ਮੰਗ ਰਿਹਾ ਹੈ। ਪੰਜਾਬੀ ਇੰਡਸਟਰੀ ਦੇ ਕਲਾਕਾਰ ਵੀ ਸਿੱਧੂ ਮੂਸੇਵਾਲਾ ਲਈ ਇੰਨਸਾਫ ਮੰਗ ਰਹੇ ਹਨ। ਇਸ ਦੇ ਨਾਲ ਹੀ ਅੱਜ ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਨੇ ਨਵੀਂ ਪੋਸਟ ਸਾਂਝੀ ਕੀਤੀ ਹੈ, ਜਿਸ ’ਚ ਉਸ ਨੇ ਸਿੱਧੂ ਮੂਸੇ ਵਾਲਾ ਲਈ ਇਨਸਾਫ਼ ਦੀ ਮੰਗ ਕੀਤੀ ਹੈ।
Rupinder Handa
ਰੁਪਿੰਦਰ ਹਾਂਡਾ ਨੇ ਪੋਸਟ ਪਾਉਂਦਿਆਂ ਲਿਖਿਆ ‘‘ਜਸਟਿਸ ਫਾਰ ਸਿੱਧੂ ਮੂਸੇ ਵਾਲਾ।’’ ਨਾਲ ਹੀ ਕੈਪਸ਼ਨ ’ਚ ਲਿਖਿਆ ਮੈਂ ਸਿੱਧੂ ਮੂਸੇ ਵਾਲਾ ਲਈ ਖੜ੍ਹੀ ਹਾਂ, ਹੋਰ ਕੌਣ-ਕੌਣ ਹੈ? ਅੱਜ ਇਕ ਮਾਂ ਦਾ ਪੁੱਤ ਮਰਿਆ, ਕੱਲ੍ਹ ਨੂੰ ਤੁਹਾਡਾ ਨੰਬਰ ਵੀ ਹੋ ਸਕਦਾ। ਮੈਂ ਉਸ ਦੇ ਜਿਊਂਦੇ ਜੀਅ ਵੀ ਉਸ ਦੇ ਨਾਲ ਸੀ ਤੇ ਉਸ ਦੇ ਜਾਣ ਤੋਂ ਬਾਅਦ ਵੀ ਉਸ ਨਾਲ ਹਾਂ। ਜਿਹੜੇ ਸਿੱਧੂ ਨੂੰ ਪਿਆਰ ਕਰਦੇ, ਮੀਂਹ ਵਰ੍ਹਾ ਦਿਓ ਪੋਸਟਾਂ ਦਾ। ਸਰਕਾਰਾਂ ਇਹ ਨਾ ਸਮਝਣ ਕਿ ਗੱਲ ਦੱਬ ਗਈ।
ਉਹਨਾਂ ਅੱਗੇ ਲਿਖਿਆ ਉਸ ਦੇ ਮਾਂ-ਬਾਪ ਦਾ ਦਰਦ ਨਹੀਂ ਦੇਖਿਆ ਜਾਂਦਾ, ਜਦੋਂ ਕਹਿੰਦੇ ਹੁਣ ਸਾਨੂੰ ਸਰਕਾਰ ਤੋਂ ਕੋਈ ਉਮੀਦ ਨਹੀਂ। ਮੈਂ ਚਾਹੁੰਦੀ ਹਾਂ ਅਸੀਂ ਉਨ੍ਹਾਂ ਦੇ ਇਨਸਾਫ਼ ਦੀ ਉਮੀਦ ਨੂੰ ਸੱਚ ਕਰਕੇ ਦਿਖਾਈਏ ਤੇ ਸਿੱਧੂ ਦੇ ਮਾਪਿਆਂ ਨੂੰ ਇਨਸਾਫ਼ ਦਿਵਾਉਣ ’ਚ ਉਨ੍ਹਾਂ ਦਾ ਸਾਥ ਦੇਈਏ। ਤੁਹਾਡੇ ਸਾਥ ਦੀ ਲੋੜ।
ਦੱਸ ਦੇਈਏ ਕਿ ਪੰਜਾਬੀ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਸਾਰੀਆਂ ਪੋਸਟਾਂ ਡਿਲੀਟ ਕਰ ਦਿੱਤੀਆਂ ਹਨ ਤੇ ਅੱਜ ਨਵੀਂ ਪੋਸਟ ਪਾ ਕੇ ਸਿੱਧੂ ਮੂਸੇਵਾਲਾ ਲਈ ਇਨਸਾਫ ਦੀ ਮੰਗ ਕੀਤੀ ਹੈ।
Rupinder Handa Support Sidhu Moose wala