
ਜਲਦ ਹੀ ਅਪਣਾ ਨਵਾਂ ਗੀਤ ਲੈ ਕੇ ਆਵੇਗੀ ਰਮਜ਼ਾਨਾ ਹੀਰ
ਮੋਹਾਲੀ : ਪੰਜਾਬੀ ਵਿਰਾਸਤੀ ਗਾਇਕਾ ਰਮਜ਼ਾਨਾ ਹੀਰ ਇਹਨੀਂ ਦਿਨੀਂ ਆਪਣੇ ਨਵੇਂ ਗੀਤਾਂ ਦੀ ਤਿਆਰੀ ਵਿਚ ਰੁੱਝੀ ਹੋਈ ਹੈ। ਸਪੋਕਸਮੈਨ ਨਾਲ ਗੱਲਬਾਤ ਦੌਰਾਨ ਰਮਜ਼ਾਨਾ ਨੇ ਦੱਸਿਆ ਕਿ ਸਰੋਤਿਆਂ ਦੀ ਮੰਗ ਅਨੁਸਾਰ ਕਾਫੀ ਸਮੇਂ ਤੋਂ ਮੇਰੀ ਕੋਸ਼ਿਸ਼ ਰਹੀ ਹੈ ਕਿ ਮੈਂ ਜਲਦੀ ਹੀ ਸਰੋਤਿਆਂ ਦੀ ਕਚਹਿਰੀ ’ਚ ਨਵੇਂ ਗੀਤ ਪੇਸ਼ ਕਰਾਂ।
Ramzana Heer
ਉਹਨਾਂ ਦੱਸਿਆ ਕਿ ਪਿਤਾ ਜੀ ਦੀ ਮੌਤ ਅਤੇ ਕੋਰੋਨਾ ਦੀ ਵਜ੍ਹਾ ਕਾਰਨ ਮੈਂ ਸਾਲ ਭਰ ਸਰੋਤਿਆਂ ਨਾਲ ਰਾਬਤਾ ਕਾਇਮ ਨਹੀਂ ਕਰ ਸਕੀ ਪਰ ਹੁਣ ਮੇਰੇ ਕਾਫੀ ਗੀਤਾਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਤਿਆਰ ਹੋਈ ਗੀਤਾਂ ਦੀ ਫੁਲਵਾੜੀ ਵਿਚੋਂ ਮੈਂ ‘ਰੁੱਸਣਾ’ ਗੀਤ ਬਹੁਤ ਜਲਦੀ ਸਰੋਤਿਆਂ ਲਈ ਲੈਕੇ ਆ ਰਹੀ ਹਾਂ,ਜਿਸ ਨੂੰ ਲੱਕੀ ਚਾਵਲਾ ਮੁਕਤਸਰ ਨੇ ਕਲਮਬੱਧ ਕੀਤਾ ਹੈ।
Ramzana Heer
ਇਸ ਦਾ ਸੰਗੀਤ ਐਡਰੇ ਨੇ ਕੀਤਾ ਹੈ ਤੇ ਇਸ ਦੀ ਵੀਡੀਓ ਦਾ ਕੰਮ ਸਾਜਨ (ਵੀਡੀਓ ਡਾਇਰੈਕਟਰ) ਦੀ ਨਿਰਦੇਸ਼ਨਾ ਹੇਠ "ਦਾ ਸਾਈਲੈਂਟ ਕਿੱਲਰ" ਟੀਮ ਵੱਲੋਂ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਗਗਨਦੀਪ ਗਰਚਾ ਦੇ ਇਸ ਪ੍ਰਾਜੈਕਟ ਨੂੰ ਬਹੁਤ ਜਲਦੀ Beat24 ਮਿਊਜ਼ਿਕ ਕੰਪਨੀ ਅਤੇ ਹੈਬੀ ਸ਼ੇਰਗਿੱਲ ਵੱਲੋਂ ਵਿਸ਼ਵ ਭਰ ਵਿਚ ਰਿਲੀਜ਼ ਕੀਤਾ ਜਾਵੇਗਾ।
Ramzana Heer
ਰਮਜ਼ਾਨਾ ਨੇ ਅੱਗੇ ਆਖਿਆ ਕਿ ਇਸ ਤੋਂ ਇਲਾਵਾ ਉਹਨਾਂ ਦੇ ਆਉਣ ਵਾਲੇ ਹੋਰ ਵੀ ਕਾਫੀ ਗੀਤਾਂ ਦੀ ਜਾਣਕਾਰੀ ਨੂੰ ਸਰੋਤਿਆਂ ਨਾਲ ਜਲਦੀ ਸਾਂਝਾ ਕੀਤਾ ਜਾਵੇਗਾ।