
ਨੌਜਵਾਨਾਂ ਵਿਚਲਾ ਇਹ ਜਜ਼ਬਾ ਪਹਿਲਾਂ ਮੈਂ ਕਦੇ ਆਪਣੀ ਜਿੰਦਗੀ ਵਿਚ ਨਹੀਂ ਵੇਖਿਆ
ਨਵੀਂ ਦਿੱਲੀ:(ਹਰਦੀਪ ਸਿੰਘ ਭੋਗਲ) ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ। ਕਿਸਾਨਾਂ ਨੂੰ ਦੇਸ਼ ਦੇ ਹਰ ਕੋਨੇ ਤੋਂ ਹਰ ਕਿੱਤੇ ਨਾਲ ਸਬੰਧਤ ਲੋਕਾਂ ਦਾ ਸਾਥ ਮਿਲ ਰਿਹਾ ਹੈ।
Hardeep singh and Surjit Bhullar
ਇਕੱਲੇ ਪੰਜਾਬ ਦੇ ਕਿਸਾਨ ਹੀ ਨਹੀਂ ਬਲਕਿ ਹਰਿਆਣਾ ਦੇ ਕਿਸਾਨ ਵੀ ਦਿੱਲੀ ਮੋਰਚੇ ਵਿਚ ਡਟੇ ਹੋਏ ਹਨ। ਕਿਸਾਨੀ ਅੰਦੋਲਨ ਨੂੰ ਕਲਾਕਾਰਾਂ ਦਾ ਵੀ ਸਮਰਥਨ ਮਿਲ ਰਿਹਾ ਹੈ। ਸਪੋਕਸਮੈਨ ਦੇ ਪੱਤਰਕਾਰ ਵੱਲੋਂ ਸੁਰਜੀਤ ਭੁੱਲਰ ਨਾਲ ਗੱਲਬਾਤ ਕੀਤੀ। ਸੁਰਜੀਤ ਭੁੱਲਰ ਨੇ ਗੱਲ ਬਾਤ ਦੌਰਾਨ ਦੱਸਿਆ ਕਿ ਜਿੰਨੇ ਵੀ ਸੰਘਰਸ਼ ਉੱਠੇ ਉਹ ਪੰਜਾਬ ਤੋਂ ਉੱਠੇ ਹਨ ਅਤੇ ਉਹਨਾਂ ਵਿਚ ਤਾਕਤ ਹੁੰਦੀ ਹੈ।
Hardeep singh and Surjit Bhullar
ਪੰਜਾਬ ਦੇ ਲੋਕਾਂ ਨੇ ਹਿੰਦੁਸਤਾਨ ਦੇ ਲੋਕਾਂ ਵਿਚ ਜਜ਼ਬਾ ਪੈਦਾ ਕਰ ਦਿੱਤਾ। ਇਸ ਤਰ੍ਹਾਂ ਲੱਗਦਾ ਵੀ ਲੋਕਾਂ ਦਾ ਹੜ੍ਹ ਆ ਗਿਆ। ਲੋਕਾਂ ਦੇ ਚਿਹਰੇ ਤੇ ਨੂਰ ਹੈ। ਲੱਗਦਾ ਹੀ ਨਹੀਂ ਹੈ ਕਿ ਲੋਕ ਧਰਨੇ ਤੇ ਬੈਠੇ ਹਨ। ਅੱਜ ਨਹੀਂ ਤਾਂ ਕੱਲ੍ਹ ਕੇਂਦਰ ਨੂੰ ਚੁੱਕਣਾ ਪਵੇਗਾ।
Hardeep singh and Surjit Bhullar
ਸਰਕਾਰ ਤਾਂ ਬਹੁਤ ਸਾਜ਼ਿਸਾਂ ਰਚ ਰਹੀ ਹੈ ਵੀ ਇਸ ਸੰਘਰਸ ਨੂੰ ਤਾਰਪੀੜੋ ਕੀਤਾ ਜਾਵੇ ਪਰ ਕਿਸਾਨ ਜਥੇਬੰਦੀਆਂ ਨੇ ਬੜੀ ਸੂਝ ਨਾਲ ਇਸ ਸੰਘਰਸ਼ ਨੂੰ ਚਲਾਇਆ। ਨੌਜਵਾਨਾਂ ਨੇ ਵੀ ਇਸ ਵਿਚ ਅਨੁਸ਼ਾਸਨ ਵਰਤਿਆ।
Hardeep singh and Surjit Bhullar
ਸਰਕਾਰਾਂ ਦੇ ਕੰਨਾਂ ਤੇ ਵੀ ਜੂੰਅ ਵੀ ਉਦੋਂ ਹੀ ਸਰਕਦੀ ਹੁੰਦੀ ਹੈ ਜਦੋਂ ਲੋਕ ਇਕੱਠੇ ਹੋ ਜਾਂਦੇ ਹਨ। ਉਹਨਾਂ ਕਿਹਾ ਕਿ ਸਾਡੀ ਨੌਜਵਾਨ ਪੀੜੀ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਦੁਨੀਆਂ ਦਾ ਕੋਈ ਵੀ ਦੇਸ਼ ਅਜਿਹਾ ਨਹੀ ਜਿੱਥੇ ਨਸ਼ੇ ਨਹੀਂ ਹਨ ਪਰ ਹਰ ਵਾਰ ਪੰਜਾਬ ਦੇ ਨੌਜਵਾਨਾਂ ਨੂੰ ਬਦਨਾਮ ਕੀਤਾ ਗਿਆ ਪਰ ਧਰਨੇ ਵਿਚ ਨੌਜਵਾਨ ਪੀੜੀ ਬਾਰੇ ਵੇਖ ਸਕਦੇ ਹਾਂ ਕਿ ਕਿਵੇਂ ਉਹ ਆਪਣੇ ਹੱਕਾਂ ਪ੍ਰਤੀ ਜਾਗਰੂਕ ਹਨ।
Hardeep singh and Surjit Bhullar
ਨੌਜਵਾਨਾਂ ਵਿਚਲਾ ਇਹ ਜਜ਼ਬਾ ਪਹਿਲਾਂ ਮੈਂ ਕਦੇ ਆਪਣੀ ਜਿੰਦਗੀ ਵਿਚ ਨਹੀਂ ਵੇਖਿਆ। ਉਹਨਾਂ ਨੇ ਕਿਹਾ ਕਿ ਇਹ ਅੰਦੋਲਨ ਕਿਸਾਨੀ ਤੋਂ ਸ਼ੁਰੂ ਹੋਇਆ ਸੀ ਪਰ ਇਹ ਅੰਦੋਲਨ ਜਨ ਅੰਦੋਲਨ ਬਣ ਗਿਆ। ਸਾਰੇ ਦੇਸ਼ ਦੇ ਲੋਕਾਂ ਦਾ ਸਾਥ ਮਿਲ ਰਿਹਾ ਹੈ। ਵਕੀਲ ਵੀ ਸਮਰਥਨ ਲਈ ਅੱਗੇ ਆਏ। ਸੰਧੂ ਨੇ ਵੀ ਗੱਲਬਾਤ ਦੌਰਾਨ ਦੱਸਿਆ ਕਿ ਸਰਕਾਰ ਵੀ ਡਰੀ ਬੈਠੀ ਹਾਂ ਵੀ ਕੱਲ੍ਹ ਨੂੰ ਕੋਈ ਹੋਰ ਕਮਿਊਨਟੀ ਦੇ ਬੰਦੇ ਆ ਕੇ ਹੱਕ ਨਾ ਮੰਗਣ ਆ ਜਾਣ।