
ਪੰਜ ਪਾਣੀ ਫਿਲਮਜ਼ ਅਤੇ ਰਿਦਮ ਬੁਆਏਜ਼ ਐਂਟਰਟੇਨਮੈਂਟ ਵਲੋਂ ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ
"ਅੰਨ੍ਹੀ ਦਿਆ ਮਜ਼ਾਕ ਏ" ਪੰਜਾਬੀ ਇੰਡਸਟਰੀ ਵਿੱਚ ਮਸ਼ਹੂਰ ਅਤੇ ਵਿਆਪਕ ਤੌਰ 'ਤੇ ਵਰਤਿਆ ਜਾਣ ਵਾਲਾ ਡਾਇਲੌਗ ਹੈ ਅਤੇ ਇੱਥੋਂ ਤੱਕ ਕਿ ਅਸੀਂ ਇਸ ਨੂੰ ਮੀਮਜ਼ ਰਾਹੀਂ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰਦੇ ਦੇਖਿਆ ਹੈ। ਪੰਜ ਪਾਣੀ ਫ਼ਿਲਮਜ਼ ਅਤੇ ਰਿਦਮ ਬੁਆਏਜ਼ ਐਂਟਰਟੇਨਮੈਂਟ ਮਿਲ ਕੇ "ਅੰਨ੍ਹੀ ਦਿਆ ਮਜ਼ਾਕ ਏ" ਨਾਮ ਦੀ ਫ਼ਿਲਮ ਲੈ ਕੇ ਆ ਰਹੇ ਹਨ ਜੋ ਦਰਸ਼ਕਾਂ ਨੂੰ ਹਸਾ-ਹਸਾ ਕੇ ਢਿਡੀਂ ਪੀੜਾਂ ਪਾ ਦੇਵੇਗੀ। ਹੁਣ, ਦਰਸ਼ਕ ਕਹਾਣੀ ਨਾਲ ਸੰਵਾਦ ਦੇ ਸਬੰਧ ਨੂੰ ਅਸਲ ਵਿੱਚ ਦੇਖਣ ਲਈ ਟ੍ਰੇਲਰ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।
ਗਾਇਕ ਐਮੀ ਵਿਰਕ ਨੇ ਸੋਸ਼ਲ ਮੀਡੀਆ ਹੈਂਡਲ ਤੇ ਫ਼ਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਰਿਲੀਜ਼ ਡੇਟ ਦਾ ਐਲਾਨ ਕੀਤਾ। ਇਸ ਦੇ ਨਾਲ ਐਮੀ ਨੇ ਕੈਪਸ਼ਨ ਵਿੱਚ ਲਿਖਿਆ, ''ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਮੈਨੂੰ ਆਸ ਹੈ ਸਾਰੇ ਠੀਕ ਠਾਕ ਹੋਵੋਗੇ... ਸੱਜਣੋ ਨਵੀਂ ਫ਼ਿਲਮ 'ਅੰਨ੍ਹੀ ਦਿਆ ਮਜ਼ਾਕ ਏ' 7 ਅਪ੍ਰੈਲ ਨੂੰ ਰਿਲੀਜ਼ ਹੋਵੇਗੀ। ਬਸ ਬਹੁਤ ਜਲਦ ਹੀ ਟ੍ਰੇਲਰ ਤੇ ਗਾਣੇ ਵੀ ਹਾਜ਼ਰ ਕਰਾਂਗੇ... ਵਾਹਿਗੂਰੁ ਮਿਹਰ ਕਰਨ...''
ਐਮੀ ਵਿਰਕ ਦੇ ਨਾਲ ਨਾਸਿਰ ਚਿਨਯੋਤੀ ਅਤੇ ਇਫਤਿਖਾਰ ਠਾਕੁਰ ਦੀ ਜੋੜੀ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ ਅਤੇ ਇਹ ਕਾਮੇਡੀ ਫ਼ਿਲਮ ਬਹੁਤ ਹੀ ਰੋਮਾਂਚਕ ਹੋਵੇਗੀ। ਦੋਵੇਂ ਪਾਕਿਸਤਾਨੀ ਅਭਿਨੇਤਾ ਪਹਿਲਾਂ ਹੀ ਆਪਣੇ ਸੰਪੂਰਣ ਕਾਮੇਡੀ ਟਾਈਮਿੰਗ ਲਈ ਮਸ਼ਹੂਰ ਹਨ ਅਤੇ ਸਾਡਾ ਪੰਜਾਬੀ ਮੁੰਡਾ ਐਮੀ ਵਿਰਕ ਸਿਤਾਰਿਆਂ ਨੂੰ ਜੋੜੇਗਾ ਅਤੇ ਉਨ੍ਹਾਂ ਨਾਲ ਸੰਪੂਰਨ ਤਿਕੜੀ ਬਣਾਏਗਾ। 3 ਹਾਸਿਆਂ ਦੇ ਬਾਦਸ਼ਾਹਾਂ ਦੀ ਕੁਦਰਤੀ ਕਾਮੇਡੀ ਨਿਰਮਾਤਾਵਾਂ ਦੀ ਜੇਤੂ ਕੈਪ ਨੂੰ ਚਾਰ ਚੰਨ ਲਗਾ ਦੇਵੇਗੀ।
ਜੇਕਰ ਫ਼ਿਲਮ ਦੀ ਸਟੋਰੀਲਾਈਨ ਦੀ ਗੱਲ ਕਰੀਏ ਤਾਂ ਇਹ ਟ੍ਰੇਲਰ ਤੋਂ ਹੀ ਸਾਫ ਹੋ ਜਾਵੇਗਾ ਪਰ ਜੇਕਰ ਫ਼ਿਲਮ ਦੇ ਟਾਈਟਲ ਨੂੰ ਦੇਖੀਏ ਤਾਂ ਇਹ ਕਾਮੇਡੀ ਦੀ ਸਾਫ ਤਸਵੀਰ ਪੇਸ਼ ਕਰਦਾ ਹੈ। ਇਹ ਦਰਸਾਉਂਦਾ ਹੈ ਕਿ ਕੁਝ ਮਜ਼ਾਕੀਆ ਸੀਨ ਹੋਣਗੇ ਜਾਂ ਇਹ ਫ਼ਿਲਮ ਵਿੱਚ ਵਿਲੱਖਣ ਚੁਟਕਲੇ, ਨੋਕ-ਝੋਕ, ਮਜ਼ੇਦਾਰ ਮਜ਼ਾਦ ਆਦਿ ਦੇ ਸੀਨ ਹੋਣਗੇ।
"ਅੰਨੀ ਦੀ ਮਜ਼ਾਕ ਏ" ਦੇ ਸਸਪੈਂਸ ਨੂੰ ਤੋੜਨ ਲਈ ਸਾਰੇ ਟ੍ਰੇਲਰ ਦਾ ਇੰਤਜ਼ਾਰ ਕਰ ਰਹੇ ਹਨ। ਐਮੀ ਵਿਰਕ ਅਤੇ ਪਰੀ ਪੰਧੇਰ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਸਟਾਰ ਕਾਸਟ ਵਿੱਚ ਨਾਸਿਰ ਚਿਨਯੋਤੀ, ਇਫਤਿਖਾਰ ਠਾਕੁਰ, ਨਿਰਮਲ ਰਿਸ਼ੀ, ਹਰਦੀਪ ਗਿੱਲ, ਅਮਰ ਨੂਰੀ, ਦੀਦਾਰ ਗਿੱਲ ਅਤੇ ਗੁਰਦੀਪ ਗਰੇਵਾਲ ਸ਼ਾਮਲ ਹਨ। ਫਿਲਮ ਰਾਕੇਸ਼ ਧਵਨ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ। ਫ਼ਿਲਮ ਦੀ ਰਿਲੀਜ਼ ਡੇਟ 7 ਅਪ੍ਰੈਲ 2023 ਹੈ।