Pandit Rao ਨੇ Honey Singh ਦੇ ਗੀਤਾਂ ਦਾ ਮੁੜ ਚੁੱਕਿਆ ਮੁੱਦਾ, SSP ਨੂੰ ਲਿਖੀ ਚਿੱਠੀ
Published : Aug 18, 2025, 12:10 pm IST
Updated : Aug 18, 2025, 12:10 pm IST
SHARE ARTICLE
Pandit Rao Raises Issue of Honey Singh's Songs Again, Writes Letter to SSP Latest News in Punjabi
Pandit Rao Raises Issue of Honey Singh's Songs Again, Writes Letter to SSP Latest News in Punjabi

23 ਅਗੱਸਤ ਨੂੰ ਮੋਹਾਲੀ ’ਚ ਹੋਵੇਗਾ ‘ਫ਼ਿਲਮਫੇਅਰ ਪੰਜਾਬ’

Pandit Rao Raises Issue of Honey Singh's Songs Again, Writes Letter to SSP Latest News in Punjabi ਪੰਡਤ ਰਾਉ ਨੇ ਬਾਲੀਵੁੱਡ ਦੇ ਮਸ਼ਹੂਰ ਰੈਪਰ ਯੋ-ਯੋ ਹਨੀ ਸਿੰਘ ਦੇ ਗੀਤਾਂ ਦਾ ਇਕ ਵਾਰ ਫਿਰ ਮੁੱਦਾ ਚੁੱਕਿਆ ਹੈ। ਦੱਸ ਦਈਏ ਕਿ 23 ਅਗੱਸਤ ਨੂੰ ਆਈ.ਐਸ. ਬਿੰਦਰਾ ਸਟੇਡੀਅਮ, ਸਾਹਿਬਜਾਦਾ ਅਜੀਤ ਸਿੰਘ ਨਗਰ ਵਿਖੇ ਫ਼ਿਲਮਫੇਅਰ ਪੰਜਾਬ ਪ੍ਰੋਗਰਾਮ ਹੋਣ ਜਾ ਰਿਹਾ ਹੈ। ਇਸ ਵਿਚ ਮਸ਼ਹੂਰ ਰੈਪਰ ਹਨੀ ਸਿੰਘ ਪਹੁੰਚ ਰਹੇ ਨੇ। ਇਸ ਦੇ ਚਲਦਿਆਂ ਸੋਸ਼ਲ ਐਕਟੀਵਿਸਟ ਪੰਡਿਤ ਰਾਉ ਨੇ ਐਸ.ਐਸ.ਪੀ. ਤੇ ਸਟੇਡੀਅਮ ਪ੍ਰਬੰਧਕਾਂ ਨੂੰ ਇਕ ਚਿੱਠੀ ਲਿਖੀ ਹੈ, ਜਿਸ ਵਿਚ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਇਸ ਪ੍ਰੋਗਰਾਮ ਦੌਰਾਨ ਹਨੀ ਸਿੰਘ ਨੂੰ ਸ਼ਰਾਬ, ਨਸ਼ੇ, ਮਾਰਧਾੜ ਅਤੇ ਅਸ਼ਲੀਲ ਗੀਤ ਗਾਉਣ ਦੀ ਇਜਾਜ਼ਤ ਨਾ ਦਿਤੀ ਜਾਵੇ।

ਪੰਜਾਬ ਦੇ ਮਸ਼ਹੂਰ ਸਮਾਜ ਸੇਵਕ ਅਤੇ ਜਨਹਿੱਤ ਪਟੀਸ਼ਨਕਰਤਾ ਡਾ. ਪੰਡਤ ਰਾਉ ਧਰੇਨਵਰ ਨੇ ਆਪਣੇ ਪੱਤਰ ਵਿੱਚ ਸਪੱਸ਼ਟ ਤੌਰ 'ਤੇ ਲਿਖਿਆ ਹੈ ਕਿ 20 ਅਗੱਸਤ, 2025 ਤਕ ਪ੍ਰੋਗਰਾਮ ਪ੍ਰਬੰਧਕਾਂ ਤੋਂ ਇਕ ਹਲਫ਼ਨਾਮਾ ਲਿਆ ਜਾਵੇ ਕਿ ਸਟੇਜ 'ਤੇ ਅਜਿਹਾ ਕੋਈ ਵੀ ਗੀਤ ਪੇਸ਼ ਨਹੀਂ ਕੀਤਾ ਜਾਵੇਗਾ ਜਿਸ ਦਾ ਸਮਾਜ 'ਤੇ ਮਾੜਾ ਪ੍ਰਭਾਵ ਪਵੇ। ਉਨ੍ਹਾਂ ਚੇਤਾਵਨੀ ਦਿਤੀ ਹੈ ਕਿ ਜੇ ਪ੍ਰਸ਼ਾਸਨ ਇਸ ਦਿਸ਼ਾ ਵਿਚ ਕੋਈ ਕਦਮ ਨਹੀਂ ਚੁੱਕਦਾ ਹੈ, ਤਾਂ ਉਹ ਅਦਾਲਤ ਦੀ ਉਲੰਘਣਾ ਪਟੀਸ਼ਨ ਦਾਇਰ ਕਰਨਗੇ।

ਡਾ. ਧਰੇਨਵਰ ਨੇ ਆਪਣੇ ਪੱਤਰ ਵਿਚ ਪੰਜਾਬ ਮਹਿਲਾ ਕਮਿਸ਼ਨ ਦੇ ਨੋਟਿਸ ਦਾ ਹਵਾਲਾ ਦਿੰਦੇ ਹੋਏ ਕਿਹਾ - ਹਨੀ ਸਿੰਘ ਨੂੰ ਪਹਿਲਾਂ ਵੀ ਪੰਜਾਬ ਰਾਜ ਮਹਿਲਾ ਕਮਿਸ਼ਨ ਵਲੋਂ ਨੋਟਿਸ ਭੇਜਿਆ ਗਿਆ ਸੀ। ਉਨ੍ਹਾਂ ਦੋਸ਼ ਲਗਾਇਆ ਹੈ ਕਿ ਹਨੀ ਸਿੰਘ ਦੇ ਗੀਤ "ਮਿਲੀਅਨੇਅਰ" ਵਿਚ ਔਰਤਾਂ ਦਾ ਅਪਮਾਨ ਕੀਤਾ ਗਿਆ ਹੈ, ਪਰ ਅੱਜ ਤਕ ਗਾਇਕ ਕਮਿਸ਼ਨ ਦੇ ਸਾਹਮਣੇ ਪੇਸ਼ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਅਜਿਹੇ ਗੀਤ ਨਾ ਸਿਰਫ਼ ਔਰਤਾਂ ਦੀ ਇੱਜ਼ਤ ਨੂੰ ਠੇਸ ਪਹੁੰਚਾਉਂਦੇ ਹਨ, ਸਗੋਂ ਸਮਾਜ ਵਿੱਚ ਗਲਤ ਸੰਦੇਸ਼ ਵੀ ਫੈਲਾਉਂਦੇ ਹਨ।

(For more news apart from Pandit Rao Raises Issue of Honey Singh's Songs Again, Writes Letter to SSP Latest News in Punjabi stay tuned to Rozana Spokesman.) 

SHARE ARTICLE

ਏਜੰਸੀ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement