ਕਲਾ ਜਗਤ ਨੂੰ ਇਕ ਹੋਰ ਸਦਮਾ,ਅਦਾਕਾਰ ਨਰਿੰਦਰ ਝਾਅ ਦਾ ਹੋਇਆ ਦਿਹਾਂਤ
Published : Mar 14, 2018, 1:20 pm IST
Updated : Mar 19, 2018, 4:02 pm IST
SHARE ARTICLE
Narinder Jhaa
Narinder Jhaa

ਫ਼ਿਲਮ ਜਗਤ ਨੇ ਸ਼੍ਰੀਦੇਵੀ ਤੋਂ ਬਾਅਦ ਅਪਣਾ ਇਕ ਹੋਰ ਅਨਮੋਲ ਹੀਰਾ ਗੁਆ ਦਿਤਾ ਹੈ।

ਫ਼ਿਲਮ ਜਗਤ ਨੇ ਸ਼੍ਰੀਦੇਵੀ ਤੋਂ ਬਾਅਦ ਅਪਣਾ ਇਕ ਹੋਰ ਅਨਮੋਲ ਹੀਰਾ ਗੁਆ ਦਿਤਾ ਹੈ। ਜੀ ਹਾਂ, ਹੁਣ ਬਾਲੀਵੁੱਡ ਤੇ ਟੀ.ਵੀ. ਜਗਤ ਦੇ ਮਸ਼ਹੂਰ ਅਦਾਕਾਰ ਨਰਿੰਦਰ ਝਾਅ ਦਾ ਬੁਧਵਾਰ ਦੀ ਸਵੇਰ ਦਿਹਾਂਤ ਹੋ ਗਿਆ ਹੈ। ਦਸਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਤੜਕੇ 5 ਵਜੇ ਦਿਲ ਦਾ ਦੌਰਾ ਪੈ ਗਿਆ। ਤੁਹਾਨੂੰ ਦਸ ਦੇਈਏ ਕਿ ਮਰਹੂਮ ਅਦਾਕਾਰਾ ਸ਼੍ਰੀਦੇਵੀ ਵਾਂਗ ਹੀ ਨਰਿੰਦਰ ਵੀ 55 ਸਾਲ ਦੇ ਸਨ ਅਤੇ ਇਨ੍ਹਾਂ ਦੀ ਮੌਤ ਤੀਜੇ ਹਾਰਟ ਅਟੈਕ ਹੋਈ। 



ਗੱਲ ਕਰੀਏ ਨਰਿੰਦਰ ਦੇ ਫ਼ਿਲਮੀ ਕਰੀਅਰ ਦੀ ਤਾਂ ਉਨ੍ਹਾਂ ਨੇ 1992 'ਚ ਮਾਡਲਿੰਗ ਦੀ ਸ਼ੁਰੂਆਤ ਕੀਤੀ ਸੀ, ਜਿਥੇ ਉਨ੍ਹਾਂ ਦੇ ਚੰਗੇ ਕੱਦ-ਕਾਠ ਕਾਰਨ ਉਨ੍ਹਾਂ ਨੂੰ ਮਾਡਲਿੰਗ 'ਚ ਇਕ ਚੰਗੀ ਸ਼ੁਰੂਆਤ ਮਿਲ ਗਈ ਅਤੇ ਇਸ ਤੋਂ ਬਾਅਦ ਹੀ ਉਨ੍ਹਾਂ ਨੂੰ ਇਸ਼ਤਿਹਾਰਾਂ ਦੇ ਆਫ਼ਰ ਮਿਲਣੇ ਸ਼ੁਰੂ ਹੋ ਗਏ ਅਤੇ ਬਹੁਤ ਹੀ ਜਲਦ ਉਹ ਟੀਵੀ ਦੀ ਦੁਨੀਆ 'ਚ ਜਾਣਿਆ ਪਹਿਚਾਣਿਆ ਚਿਹਰਾ ਬਣ ਗਏ। ਇਸ ਤੋਂ ਬਾਅਦ ਉਨ੍ਹਾਂ ਨੂੰ ਫ਼ਿਲਮਾਂ ਦੇ ਆਫ਼ਰ ਵੀ ਮਿਲਣੇ ਸ਼ੁਰੂ ਹੋ ਗਏ ਅਤੇ 2002 ਵਿਚ ਉਨ੍ਹਾਂ ਨੂੰ ਪਹਿਲੀ ਫਿਲਮ ਮਿਲੀ, ਜਿਸਦਾ ਨਾਮ 'ਫੰਟੂਸ਼' ਸੀ।

ਇਸ ਤੋਂ ਬਾਅਦ 2003 ਦੇ ਵਿਚ ਨੇਤਾ ਜੀ ਸੁਭਾਸ਼ ਚੰਦਰ ਨਾਮ ਦੀ ਫ਼ਿਲਮ 'ਚ ਉਨ੍ਹਾਂ ਦੇ ਕਿਰਦਾਰ ਨੂੰ ਕਾਫ਼ੀ ਪਸੰਦ ਕੀਤਾ ਗਿਆ। ਇਸ ਤੋਂ ਬਾਅਦ 'ਹੈਦਰ', 'ਘਾਇਲ ਵਨਸ ਅਗੇਨ', 'ਸ਼ੋਰਗੁਲ', 'ਹਮਾਰੀ ਅਧੂਰੀ ਕਹਾਣੀ' ਸਮੇਤ ਦੋ ਦਰਜਨ ਤੋਂ ਜ਼ਿਆਦਾ ਫ਼ਿਲਮਾਂ ਕੀਤੀਆਂ ਅਤੇ ਨਾਲ ਹੀ 70 ਦੇ ਕਰੀਬ ਟੀ. ਵੀ. ਸੀਰੀਅਲਾਂ 'ਚ ਵੀ ਅਦਾਕਾਰੀ ਦਾ ਲੋਹਾ ਮਨਵਾਇਆ। ਇਸ ਤੋਂ ਇਲਾਵਾ ਨਰਿੰਦਰ ਝਾਅ ਮਸ਼ਹੂਰ ਐਕਟਰ ਰਿਤਿਕ ਰੌਸ਼ਨ ਦੀ 'ਕਾਬਿਲ' ਤੇ ਸ਼ਾਹਰੁਖ਼ ਖ਼ਾਨ ਦੀ 'ਰਈਸ' ਵਰਗੀਆਂ ਫਿ਼ਲਮਾਂ 'ਚ ਵੀ ਨਜ਼ਰ ਆ ਚੁੱਕੇ ਹਨ। ਇਨ੍ਹਾਂ ਤੋਂ ਇਲਾਵਾ ਉਨ੍ਹਾਂ ਨੇ ਤਮਿਲ, ਤੇਲਗੂ ਆਦਿ ਭਾਸ਼ਾਵਾਂ 'ਚ ਵੀ ਫਿ਼ਲਮਾਂ ਕੀਤੀਆਂ ਹਨ।



ਨਰਿੰਦਰ ਦੀ ਨਿਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਵਿਆਹ ਸਾਲ 2015 'ਚ ਹੋਇਆ ਸੀ। ਉਨ੍ਹਾਂ ਨੇ ਸੈਂਸਰ ਬੋਰਡ ਦੀ ਸੀਈਓ ਪੰਕਜਾ ਠਾਕੁਰ ਨਾਲ ਵਿਆਹ ਕਰਵਾਇਆ ਸੀ। ਦਸਿਆ ਜਾਂਦਾ ਹੈ ਕਿ ਉਨ੍ਹਾਂ ਨੇ ਪੰਕਜ ਨੂੰ ਪਹਿਲਾਂ 2007 'ਚ ਪਰਪੋਜ਼ ਕੀਤਾ ਸੀ ਪਰ ਪੰਕਜਾ ਪਹਿਲਾਂ ਤੋਂ ਹੀ ਸ਼ਾਦੀਸ਼ੁਦਾ ਸੀ ਅਤੇ ਇਕ ਬੱਚੀ ਦੀ ਮਾਂ ਸੀ, ਜਿਸ ਕਾਰਨ ਉਨ੍ਹਾਂ ਨੇ ਵਿਆਹ ਤੋਂ ਇਨਕਾਰ ਕਰ ਦਿਤਾ ਸੀ।

ਦਸ ਦੇਈਏ ਕਿ ਨਰਿੰਦਰ ਝਾਅ ਆਪਣੇ ਜੀਵਨ ਦੇ ਵਿਚ ਇਕ ਇੱਜ਼ਤਦਾਰ ਇਨਸਾਨ ਰਹੇ ਹਨ। ਉਨ੍ਹਾਂ ਦੇ ਨਾਮ ਨਾਲ ਕਦੇ ਕੋਈ ਵਿਵਾਦ ਨਹੀਂ ਸੀ। ਫ਼ਿਲਮ ਇੰਡਸਟਰੀ ਦੇ ਵਿਚ ਉਨ੍ਹਾਂ ਦੀ ਮੌਤ ਨਾਲ ਇਕ ਵੱਡਾ ਧੱਕਾ ਪਹੁੰਚਿਆ ਹੈ ਅਤੇ ਕਈਆਂ ਨੇ ਉਨ੍ਹਾਂ ਦੀ ਮੌਤ 'ਤੇ ਅਫ਼ਸੋਸ ਜ਼ਾਹਿਰ ਕੀਤਾ ਹੈ ਅਤੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਦੀ ਕਾਮਨਾ ਕੀਤੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement