ਦਲੇਰ ਮਹਿੰਦੀ ਨੇ ਕੀਤਾ ਹਾਈਕੋਰਟ ਦਾ ਰੁਖ਼, ਸਜ਼ਾ ਰੱਦ ਕਰਨ ਦੀ ਕੀਤੀ ਅਪੀਲ
Published : Jul 19, 2022, 9:48 am IST
Updated : Jul 19, 2022, 9:48 am IST
SHARE ARTICLE
Daler Mehndi
Daler Mehndi

ਸਿੱਧੂ ਨਾਲ ਪਟਿਆਲਾ ਜੇਲ੍ਹ ਵਿਚ ਬੰਦ ਹੈ ਦਲੇਰ ਮਹਿੰਦੀ 

ਚੰਡੀਗੜ੍ਹ - ਮਸ਼ਹੂਰ ਪੰਜਾਬੀ ਗਾਇਕ ਦਲੇਰ ਮਹਿੰਦੀ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਰੁਖ਼ ਕੀਤਾ ਹੈ। ਦਲੇਰ ਮਹਿੰਦੀ ਨੇ ਕਬੂਤਰਬਾਜ਼ੀ ਮਾਮਲੇ 'ਚ ਦੋ ਸਾਲ ਦੀ ਸਜ਼ਾ ਵਿਰੁੱਧ ਕੋਰਟ ਵਿਚ ਅਪੀਲ ਕੀਤੀ ਹੈ। ਦਲੇਰ ਨੇ ਹਾਈ ਕੋਰਟ ਤੋਂ ਸਜ਼ਾ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਇਸ ਸਮੇਂ ਦਲੇਰ ਪਟਿਆਲਾ ਕੇਂਦਰੀ ਜੇਲ੍ਹ ਵਿਚ ਹੈ। ਜਿੱਥੇ ਉਹ ਰੋਡ ਰੇਜ ਕੇਸ ਵਿੱਚ ਇੱਕ ਸਾਲ ਦੀ ਸਜ਼ਾ ਕੱਟ ਰਹੇ ਸਾਬਕਾ ਕ੍ਰਿਕਟਰ ਕਾਂਗਰਸੀ ਆਗੂ ਨਵਜੋਤ ਸਿੱਧੂ ਨਾਲ ਉਸੇ ਬੈਰਕ ਵਿਚ ਬੰਦ ਹੈ।
ਦਲੇਰ ਮਹਿੰਦੀ ਪਹਿਲਾਂ ਸ਼ੋਅ ਕਰਨ ਲਈ ਵਿਦੇਸ਼ ਜਾਂਦੇ ਸੀ।

Daler MehndiDaler Mehndi

ਇਸ ਦੌਰਾਨ ਉਸ 'ਤੇ ਦੋਸ਼ ਲੱਗਾ ਕਿ ਉਸ ਦੀ ਟੀਮ ਦੇ ਨਾਲ 10 ਲੋਕਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਮੈਂਬਰ ਬਣਾ ਕੇ ਅਮਰੀਕਾ ਭੇਜਿਆ ਗਿਆ। ਜਿਸ ਦੇ ਬਦਲੇ ਵਿਚ 2003 ਵਿਚ ਦਲੇਰ ਦੇ ਭਰਾ ਸ਼ਮਸ਼ੇਰ ਸਿੰਘ ਖ਼ਿਲਾਫ਼ ਕਬੂਤਰ ਤਸਕਰੀ ਦਾ ਕੇਸ ਦਰਜ ਕੀਤਾ ਗਿਆ ਸੀ। ਜਾਂਚ ਦੌਰਾਨ ਦਲੇਰ ਮਹਿੰਦੀ ਦਾ ਨਾਂ ਵੀ ਸਾਹਮਣੇ ਆਇਆ ਸੀ। ਇਸ ਮਾਮਲੇ ਵਿਚ 2018 ਵਿਚ ਪਟਿਆਲਾ ਦੀ ਹੇਠਲੀ ਅਦਾਲਤ ਨੇ ਦਲੇਰ ਮਹਿੰਦੀ ਨੂੰ 2 ਸਾਲ ਦੀ ਸਜ਼ਾ ਸੁਣਾਈ ਸੀ। ਇਸ ਦੇ ਖਿਲਾਫ਼ ਦਲੇਰ ਨੇ ਪਟਿਆਲਾ ਸੈਸ਼ਨ ਕੋਰਟ ਵਿਚ ਅਪੀਲ ਕੀਤੀ ਸੀ।

Daler MehndiDaler Mehndi

5 ਦਿਨ ਪਹਿਲਾਂ ਪਟਿਆਲਾ ਦੀ ਸੈਸ਼ਨ ਕੋਰਟ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਸੀ। ਜਿਸ ਤੋਂ ਬਾਅਦ ਦਲੇਰ ਨੂੰ ਗ੍ਰਿਫਤਾਰ ਕਰਕੇ ਸਜ਼ਾ ਭੁਗਤਣ ਲਈ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ। ਦਲੇਰ ਮਹਿੰਦੀ ਨੂੰ ਪਟਿਆਲਾ ਜੇਲ੍ਹ ਵਿਚ ਨਵਜੋਤ ਸਿੱਧੂ ਵਾਲੀ ਬੈਰਕ ਵਿਚ ਰੱਖਿਆ ਗਿਆ ਹੈ। ਜਿੱਥੇ ਉਸ ਨੂੰ ਜੇਲ੍ਹ ਲਿਖਾਰੀ ਦਾ ਕੰਮ ਸੌਂਪਿਆ ਗਿਆ ਹੈ। ਜੇਲ੍ਹ ਸਟਾਫ਼ ਉਨ੍ਹਾਂ ਨੂੰ ਰੋਜ਼ਾਨਾ ਰਜਿਸਟਰ ਦੇਵੇਗਾ, ਜਿਸ ਦਾ ਕੰਮ ਕਰ ਕੇ ਉਹ ਰਜਿਸਟਰ ਵਾਪਸ ਕਰਨਗੇ। ਸਿੱਧੂ ਵਾਂਗ ਉਹ ਵੀ ਬੈਰਕਾਂ ਦੇ ਅੰਦਰੋਂ ਕੰਮ ਕਰਨਗੇ।
 

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

15 Jan 2025 12:29 PM

Lawrence Bishnoi Gang ਦੇ ਬਦਮਾਸ਼ਾਂ ਦਾ LIVE Jalandhar Encounter, ਪੁਲਿਸ ਨੇ ਪਾਇਆ ਹੋਇਆ ਘੇਰਾ, ਚੱਲੀਆਂ ਗੋਲੀਆਂ

15 Jan 2025 12:19 PM

ਦੋਵੇਂ SKM ਹੋਣ ਜਾ ਰਹੇ ਇਕੱਠੇ, 18 Jan ਨੂੰ ਹੋਵੇਗਾ ਵੱਡਾ ਐਲਾਨ ਕਿਸਾਨਾਂ ਨੇ ਦੱਸੀ ਬੈਠਕ ਚ ਕੀ ਹੋਈ ਗੱਲ 

14 Jan 2025 12:18 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

14 Jan 2025 12:14 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

12 Jan 2025 12:17 PM
Advertisement