ਇਕ ਸੰਧੂ ਹੁੰਦਾ ਸੀ: ਦਰਸ਼ਕਾਂ ਦੇ ਦਿਲਾਂ ਨੂੰ ਟੁੰਬ ਰਿਹਾ ਹੈ Cute Chemistry ਦਾ Dialogue Promo
Published : Feb 20, 2020, 10:43 am IST
Updated : Feb 20, 2020, 10:43 am IST
SHARE ARTICLE
‘Ik Sandhu Hunda Si’ dialogue promo: Gippy Grewal and Neha Sharma’s cute chemistry
‘Ik Sandhu Hunda Si’ dialogue promo: Gippy Grewal and Neha Sharma’s cute chemistry

ਟ੍ਰੇਲਰ ਤੋਂ ਉਹਨਾਂ ਦੇ ਕਿਰਦਾਰ ਦਾ ਪਤਾ ਚੱਲ ਹੀ ਗਿਆ ਹੋਵੇਗਾ...

ਜਲੰਧਰ: ਗਿੱਲ ਦੇ ਰੂਪ ਵਿਚ ਰੋਸ਼ਨ ਪ੍ਰਿੰਸ ਦੇ ਚਰਿੱਤਰ ਪੋਸਟਰ ਤੋਂ ਬਾਅਦ ਇਕ ਸੰਧੂ ਹੁੰਦਾ ਸੀ ਦੇ ਨਿਰਮਾਤਾਵਾਂ ਨੇ ਧੀਰਜ ਕੁਮਾਰ ਦਾ ਪੋਸਟਰ ਵੀ ਸਾਂਝਾ ਕੀਤਾ ਹੈ। ਇਕ ਪਾਸੇ ਜਿੱਥੇ ਰੋਸ਼ਨ ਪ੍ਰਿੰਸ ਦਾ ਕਿਰਦਾਰ ਪੋਸਟਰ ਤੇ ਜਾਰੀ ਕਰ ਕੇ ਉਸ ਦਾ ਗਿੱਲ ਕਿਰਦਾਰ ਦਿਖਾਇਆ ਗਿਆ ਹੈ ਉੱਥੇ ਹੀ ਧੀਰਜ ਕੁਮਾਰ ਦਾ ਪੋਸਟਰ ਵੀ ਜਾਰੀ ਕੀਤਾ ਗਿਆ ਹੈ। ਇਸ ਪੋਸਟਰ ਵਿਚ ਉਸ ਦਾ ਫ਼ਿਲਮ ਵਾਲਾ ਕਿਰਦਾਰ ਦਿਖਾਇਆ ਗਿਆ ਹੈ ਅਤੇ ਧੀਰਜ ਕੁਮਾਰ ਨੂੰ ਸੰਧੂ ਦਾ ਸਭ ਤੋਂ ਕਰੀਬੀ ਦੋਸਤ ਮੰਨਿਆ ਗਿਆ ਹੈ।

PosterPoster

ਟ੍ਰੇਲਰ ਤੋਂ ਉਹਨਾਂ ਦੇ ਕਿਰਦਾਰ ਦਾ ਪਤਾ ਚੱਲ ਹੀ ਗਿਆ ਹੋਵੇਗਾ ਕਿ ਉਹ ਇਕ ਇਮਾਨਦਾਰ ਅਤੇ ਸਾਫ਼ ਦਿਲ ਵਾਲਾ ਰੋਲ ਅਦਾ ਕਰਨਗੇ। ਪੋਸਟਰ ਵੀ ਉਹਨਾਂ ਦੀ ਖਾਸ ਵਿਸ਼ੇਸ਼ਤਾ ਨੂੰ ਦਰਸਾਉਂਦਾ ਹੈ। ਫ਼ਿਲਮ ਵਿਚ ਧੀਰਜ ਕੁਮਾਰ ਇਕ ਸਰਦਾਰ ਦੇ ਰੂਪ ਵਿਚ ਨਜ਼ਰ ਆਉਣਗੇ ਤੇ ਉਹ ਗਿੱਪੀ ਗਰੇਵਾਲ ਦੇ ਹੱਕ ਖੜ੍ਹੇ ਵਿਖਾਈ ਦੇਣਗੇ। ਇਸ ਦੇ ਨਾਲ ਹੀ ਇਕ ਡਾਇਲੌਗ ਪ੍ਰੋ ਜਾਰੀ ਕੀਤਾ ਗਿਆ ਹੈ ਜਿਸ ਵਿਚ ਗਿੱਪੀ ਗਰੇਵਾਲ ਨਾਲ ਝੱਲਿਆਂ ਵਾਂਗ ਗੱਲ ਕਰਦੇ ਹਨ ਤੇ ਨੇਹਾ ਸ਼ਰਮਾ ਉਹਨਾਂ ਦੀ ਤਾਰੀਫ ਕਰ ਕੇ ਹੱਸਦੀ ਨਜ਼ਰ ਆਉਂਦੀ ਹੈ।

PosterPoster

ਇਸ ਤਰ੍ਹਾਂ ਉਹਨਾਂ ਦੀ ਕਿਊਟ ਕੈਮਿਸਟ੍ਰੀ ਦੀ ਝਲਕ ਦਿਖਾਈ ਗਈ ਹੈ ਅਤੇ ਇਹ ਦਰਸ਼ਕਾਂ ਨੂੰ ਬਹੁਤ ਲੁਭਾ ਰਹੀ ਹੈ। ਪ੍ਰੋਮੋ ’ਚ ਸੰਧੂ ਸਿਮਰਨ ਨੂੰ ਅਪਣੇ ਪਿਆਰ ਵਿਚ ਮਨਮੋਹਕ ਤਰੀਕੇ ਨਾਲ ਲੁਭਾਉਂਦੇ ਨਜ਼ਰ ਆਉਂਦੇ ਹਨ ਤੇ ਨੇਹਾ ਵੀ ਉਹਨਾਂ ਦੀ ਪ੍ਰਸ਼ੰਸਾ ਕਰਦੀ ਹੈ। ਦੱਸਣਯੋਗ ਹੈ ਕਿ ‘ਇਕ ਸੰਧੂ ਹੁੰਦਾ ਸੀ’ ਫਿਲਮ ਦੋਸਤੀ, ਪਿਆਰ, ਐਕਸ਼ਨ ਅਤੇ ਰੋਮਾਂਸ ਦਾ ਕੰਪਲੀਟ ਪੈਕਜ ਹੈ, ਜੋ ਨੌਜਵਾਨਾਂ ਨੂੰ ਕਾਲਜ ਦੇ ਦਿਨਾਂ ਦੀ ਯਾਦ ਦਿਵਾਏਗੀ।

Ik Sandhu Hunda Si Ik Sandhu Hunda Si

ਇਸ ਫਿਲਮ ‘ਚ ਗਿੱਪੀ ਗਰੇਵਾਲ ਅਤੇ ਨੇਹਾ ਸ਼ਰਮਾ ਮੁੱਖ ਕਿਰਦਾਰ ‘ਚ ਹਨ। ਉਨ੍ਹਾਂ ਤੋਂ ਇਲਾਵਾ ਧੀਰਜ ਕੁਮਾਰ, ਬੱਬਲ ਰਾਏ, ਰਘਵੀਰ ਬੋਲੀ, ਰੌਸ਼ਨ ਪ੍ਰਿੰਸ ਅਹਿਮ ਭੂਮਿਕਾ ਨਿਭਾਅ ਰਹੇ ਹਨ। ਰਾਕੇਸ਼ ਮਹਿਤਾ ਨੇ ਇਸ ਐਕਸ਼ਨ ਅਤੇ ਰੋਮਾਂਟਿਕ ਫ਼ਿਲਮ ਨੂੰ ਡਾਇਰੈਕਟ ਕੀਤਾ ਹੈ। ਇਸ ਸਾਰੇ ਪ੍ਰਾਜੈਕਟ ਨੂੰ ਬੱਲੀ ਸਿੰਘ ਕੱਕੜ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ।

ਫਿਲਮ ਦਾ ਮਿਊਜ਼ਿਕ 'ਹੰਬਲ ਮਿਊਜ਼ਿਕ' ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। 'ਇੱਕ ਸੰਧੂ ਹੁੰਦਾ ਸੀ' 28 ਫਰਵਰੀ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ। ਫਿਲਮ ਨੂੰ ਓਮਜੀ ਗਰੁੱਪ ਵਲੋਂ ਵਰਲਡ ਵਾਈਡ ਰਿਲੀਜ਼ ਕੀਤਾ ਜਾਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement