ਸੈਂਸਰ ਬੋਰਡ ਪ੍ਰਧਾਨ ਪ੍ਰਸੂਨ ਜੋਸ਼ੀ ਦਾ ਝਟਕਾ, ਪੰਜਾਬੀ ਫਿਲਮ 'ਤੂਫਾਨ ਸਿੰਘ' ਨੂੰ ਕੀਤਾ ਬੈਨ
Published : Aug 23, 2017, 9:53 am IST
Updated : Mar 20, 2018, 5:58 pm IST
SHARE ARTICLE
Toofan Singh
Toofan Singh

ਪ੍ਰਸੂਨ ਜੋਸ਼ੀ ਨੂੰ ਸੈਂਸਰ ਬੋਰਡ ਦਾ ਨਵਾਂ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਪੰਜਾਬੀ ਫਿਲਮ ਇੰਡਸਟਰੀ ਨੂੰ ਪਹਿਲਾ ਝਟਕਾ ਲੱਗਿਆ ਹੈ।

ਪ੍ਰਸੂਨ ਜੋਸ਼ੀ ਨੂੰ ਸੈਂਸਰ ਬੋਰਡ ਦਾ ਨਵਾਂ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਪੰਜਾਬੀ ਫਿਲਮ ਇੰਡਸਟਰੀ ਨੂੰ ਪਹਿਲਾ ਝਟਕਾ ਲੱਗਿਆ ਹੈ। ਪੰਜਾਬੀ ਫਿਲਮ ‘ਤੂਫਾਨ ਸਿੰਘ’ ਨੂੰ ਸੈਂਸਰ ਬੋਰਡ ਆਫ ਸਰਟੀਫਿਕੇਟ ਨੇ ਬੈਨ ਕਰ ਦਿੱਤਾ ਹੈ। ਬਾਘੇਲ ਸਿੰਘ ਨੇ ਪੰਜਾਬੀ ਫਿਲਮ ‘ਤੂਫਾਨ ਸਿੰਘ’ ਨਿਰਦੇਸ਼ਨ ਕੀਤਾ ਹੈ ਅਤੇ ਇਸ ਫਿਲਮ ਦੇ ਮੁੱਖ ਅਦਾਕਾਰ ਰਣਜੀਤ ਬਾਵਾ ਹਨ।

ਇਹ ਫਿਲਮ ਜੁਗਰਾਜ ਸਿੰਘ ਦੀ ਕਹਾਣੀ ਹੈ ਜੋ 1980 ਦੇ ਪੰਜਾਬ ਨੂੰ ਦੇਖਦਾ ਹੈ ਅਤੇ ਬਿਗੜਦੀ ਕਾਨੂੰਨ ਵਿਵਸਥਾ, ਭ੍ਰਿਸ਼ਟਾਚਾਰ, ਜ਼ੁਰਮ ਵਿਰੁੱਧ ਲੜਨ ਲਈ ਮਜਬੂਰ ਹੋ ਜਾਂਦਾ ਹੈ। ਇਸ ਫਿਲਮ ‘ਚ ਉਸ ਦੇ ਵੱਲੋਂ ਇਨਸਾਫ, ਸਭ ਦੇ ਲਈ ਸਮਾਨਤਾ ਦੀ ਗੱਲ ਨੂੰ ਦਿਖਾਇਆ ਗਿਆ ਹੈ। ਇਸ ਫਿਲਮ ਦੀ ਕਹਾਣੀ ਨੂੰ ਹਿੰਸਕ ਕੰਟੇਟ ਕਹਿੰਦੇ ਹੋਏ ਸੈਂਸਰ ਬੋਰਡ ਨੇ ਇਸ ਨੂੰ ਬੈਨ ਕਰ ਦਿੱਤਾ ਹੈ।

ਸੈਂਸਰ ਬੋਰਡ ਨਾਲ ਜੁੜੇ ਸੂਤਰਾਂ ਨੇ ਦੱਸਿਆ ਹੈ ਕਿ ਫਿਲਮ ‘ਚ ‘ਤੁਫਾਨ ਸਿੰਘ’ ਇਕ ਅੱਤਵਾਦੀ ਦਾ ਕਿਰਦਾਰ ਨਿਭਾਅ ਰਿਹਾ ਹੈ, ਜੋ ਭ੍ਰਿਸ਼ਟਾਚਾਰ ਨੇਤਾਵਾਂ ਤੇ ਪੁਲਿਸ ਕਰਮਚਾਰੀਆਂ ਦੀ ਹੱਤਿਆ ਕਰਦਾ ਹੈ। ਹੱਦ ਤਾਂ ਉਦੋਂ ਹੋ ਗਈ ਜਦੋਂ ਫਿਲਮ ਨਿਰਮਾਤਾ ਨੇ ਫਿਲਮ ‘ਚ ਤੂਫਾਨ ਦੀ ਤੁਲਨਾ ਸ਼ਹੀਦ ਭਗਤ ਸਿੰਘ ਨਾਲ ਦਿਖਾਈ ਦਿੱਤੀ। ਸੈਂਸਰ ਬੋਰਡ ਇਸ ਤਰ੍ਹਾਂ ਦੀ ਬੇਰਹਿਮ ਸੰਦੇਸ਼ ਦੇ ਪ੍ਰਤੀ ਕਿਸੇ ਵੀ ਤਰ੍ਹਾਂ ਹਮਦਰਦੀ ਨਹੀਂ ਰੱਖ ਸਕਦੇ।

ਫਿਲਮ ‘ਤੂਫਾਨ ਸਿੰਘ’ ਨੂੰ ਲੈ ਕੇ ਖਾਸ ਗੱਲ ਹੈ ਕਿ ਇਹ ਫਿਲਮ ‘ਓਵਰਸੀਜ਼’ 4 ਅਗਸਤ ਨੂੰ ਰਿਲੀਜ਼ ਹੋ ਚੁੱਕੀ ਹੈ। ਜਦੋਂ ਕਿ ਇਸ ਦਾ ਭਵਿੱਖ ਭਾਰਤ ‘ਚ ਅੱਧ ‘ਚ ਲਟਕਿਆ ਹੋਇਆ ਨਜ਼ਰ ਆ ਰਿਹਾ ਸੀ। ਸੈਂਸਰ ਬੋਰਡ ‘ਚ ‘ਸੰਸਕਾਰੀ ਸੈਂਸਰਸ਼ਿਪ’ ਦੇਣ ਲਈ ਮਸ਼ਹੂਰ ਪਹਿਲਾਜ ਨਿਹਲਾਨੀ ਦੀ ਕਾਰਜਕਾਰੀ ਖਤਮ ਹੋਣ ਤੋਂ ਬਾਅਦ ਫਿਲਮ ਇੰਡਸਟਰੀ ਨੇ ਰਾਹਤ ਦਾ ਸਾਹ ਲਿਆ ਸੀ। ਸੋਚਿਆ ਸੀ ਕਿ ਹੁਣ ਫਿਲਮ ਸਰਟੀਫਿਕੇਸ਼ਨ ‘ਚ ਕੋਈ ਔਖ ਨਹੀਂ ਆਵੇਗੀ ਪਰ ਪ੍ਰਸੂਨ ਜੋਸ਼ੀ ਦਾ ਇਹ ਕਦਮ ਮੇਕਰਸ ਲਈ ਸੈਟਬੈਕ ਸਾਬਿਤ ਹੋ ਸਕਦਾ ਹੈ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement