'ਗੇਮ ਆਫ਼ ਥ੍ਰੋਨਜ਼' ਵਿਚ ਕੰਮ ਕਰਨਾ ਚਾਹੁੰਦੀ ਹੈ ਕੈਟਰੀਨਾ
Published : Aug 23, 2017, 4:59 pm IST
Updated : Mar 20, 2018, 3:51 pm IST
SHARE ARTICLE
Katrina Kaif
Katrina Kaif

ਅਦਾਕਾਰਾ ਕੈਟਰੀਨਾ ਕੈਫ਼ ਫੈਂਟੇਸੀ ਡਰਾਮਾ ਸੀਰੀਜ਼ 'ਗੇਮ ਆਫ਼ ਥ੍ਰੋਨਜ਼' ਦੀ ਜ਼ਬਰਦਸਤ ਪ੍ਰਸ਼ੰਸਕ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ....

ਮੁੰਬਈ, 23 ਅਗੱਸਤ: ਅਦਾਕਾਰਾ ਕੈਟਰੀਨਾ ਕੈਫ਼ ਫੈਂਟੇਸੀ ਡਰਾਮਾ ਸੀਰੀਜ਼ 'ਗੇਮ ਆਫ਼ ਥ੍ਰੋਨਜ਼' ਦੀ ਜ਼ਬਰਦਸਤ ਪ੍ਰਸ਼ੰਸਕ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮੌਕਾ ਮਿਲਿਆ ਤਾਂ ਉਹ ਐਚ.ਬੀ.ਓ. ਦੀ ਇਸ ਸੀਰੀਅਲ 'ਚ ਕੰਮ ਕਰਨਾ ਪਸੰਦ ਕਰੇਗੀ। ਕੈਟਰੀਨਾ ਨੇ ਅਪਣੇ ਹਾਲ ਦੇ ਇਕ ਫ਼ੋਟੋਸ਼ੂਟ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕੀਤੀਆਂ। ਇਸ ਦੇ ਨਾਲ ਹੀ ਉਨ੍ਹਾਂ ਨੇ ਮਸ਼ਹੂਰ ਟੀਵੀ ਸੀਰੀਅਲ 'ਚ ਕੰਮ ਕਰਨ ਦੀ ਖਵਾਹਿਸ਼ ਵੀ ਜਤਾਈ।
ਤਸਵੀਰ ਦੇ ਸਿਰਲੇਖ 'ਚ ਕੈਟਰੀਨਾ ਕੈਫ਼ਲਿਖਿਆ ਕਿ 'ਕੀ ਮੈਨੂੰ ਗੇਮ ਆਫ਼ ਥ੍ਰੋਨਜ਼ 'ਚ ਕੰਮ ਕਰਨ ਦਾ ਮੌਕਾ ਮਿਲੇਗਾ ਪਲੀਜ਼।'
ਕੈਟਰੀਨਾ (34) ਇਸ ਸਾਲ ਅਪ੍ਰੈਲ 'ਚ ਇੰਸਟਾਗ੍ਰਾਮ 'ਤੇ ਆਈ ਅਤੇ ਹੁਣ ਤਕ ਉਨ੍ਹਾਂ ਨੇ 117 ਪੋਸਟਾਂ ਕੀਤੀਆਂ। ਉਨ੍ਹਾਂ ਦੇ 46 ਲੱਖ ਫਾਲੋਅਰ ਹਨ। 'ਗੇਮ ਆਫ਼ ਥ੍ਰੋਨਜ਼' ਦੇ ਸੱਤਵੇਂ ਸੀਜ਼ਨ ਦਾ ਸਿਰਫ਼ ਇਕ ਹੀ ਐਪੀਸੋਡ ਬਾਕੀ ਰਹਿ ਗਿਆ ਹੈ। (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement