ਮੰਗਲ ਸਿੰਘ ਢਿੱਲੋਂ ਦੀ ਅੰਤਮ ਅਰਦਾਸ ਮੌਕੇ ਮਨੋਰੰਜਨ ਜਗਤ ਦੀਆਂ ਉੱਘੀਆਂ ਸ਼ਖ਼ਸੀਅਤਾਂ ਨੇ ਦਿਤੀ ਸ਼ਰਧਾਂਜਲੀ
Published : Jun 20, 2023, 6:02 pm IST
Updated : Jun 20, 2023, 6:02 pm IST
SHARE ARTICLE
photo
photo

ਉਹਨਾਂ ਦੀ ਅੱਜ ਅੰਤਿਮ ਅਰਦਾਸ ਮੌਕੇ ਬਾਲੀਵੁੱਡ ਐਕਟਰ, ਡਾਇਰੈਕਟਰ , ਪ੍ਰੋਡਿਊਸਰ, ਰਾਇਟਰ ਅਤੇ ਅਧਿਆਤਮਿਕ ਪ੍ਰੇਰਕ ਪੁੱਜੇ

 

ਫ਼ਰੀਦਕੋਟ : ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਬਾਲੀਵੁੱਡ ਐਕਟਰ, ਡਾਇਰੈਕਟਰ, ਪ੍ਰੋਡਿਊਸਰ ਤੇ ਅਧਿਆਤਮਿਕ ਪ੍ਰੇਰਕ ਮੰਗਲ ਸਿੰਘ ਢਿਲੋਂ ਨੇ ਪੰਜਾਬ ਅਤੇ ਪੰਜਾਬੀਅਤ ਨੂੰ ਕਾਫੀ ਪ੍ਰਫੁੱਲਿਤ ਕੀਤਾ ਹੈ। ਉਹਨਾਂ ਦੀ ਅੱਜ ਅੰਤਿਮ ਅਰਦਾਸ ਮੌਕੇ ਬਾਲੀਵੁੱਡ ਐਕਟਰ, ਡਾਇਰੈਕਟਰ , ਪ੍ਰੋਡਿਊਸਰ, ਰਾਇਟਰ ਅਤੇ ਅਧਿਆਤਮਿਕ ਪ੍ਰੇਰਕ ਪੁੱਜੇ। 

ਮੰਗਲ ਢਿੱਲੋਂ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਗੁਰਦੁਆਰਾ ਸਰਬ ਰੋਗ ਅਉਖੁਦ ਨਾਮ ਨੇੜੇ ਪਿੰਡ ਨੀਲੋਂ ਕਲਾ ਵਿਖੇ ਕੀਤੀ ਗਈ। ਇਸ ਅੰਤਿਮ ਅਰਦਾਸ ਵਿਚ ਰਿਸ਼ਤੇਦਾਰਾ ਤੋਂ ਇਲਾਵਾ ਕਈ ਮਹਾਨ ਹਸਤੀਆ ਹਾਜ਼ਰ ਹੋਈਆ। ਮੰਗਲ ਢਿੱਲੋਂ ਦੀ ਅੱਜ ਅੰਤਿਮ ਅਰਦਾਸ ਮੌਕੇ ਫਿਲਮ ਇੰਡਸਟਰੀ ਐਕਟਰ ਐਸੋਸੀਏਸ਼ਨ ਦੇ ਜਰਨਲ ਸੈਕਟਰੀ ਮਲਕੀਤ ਰੌਣੀ , ਸਿੰਗਰ ਪੰਮੀ ਬਾਈ ਅਤੇ ਪ੍ਰਮੋਦ ਪੱਬੀ ਐਕਟਰ ਤੇ ਡਾਇਰੈਕਟਰ ਪਹੁੰਚੇ ਜਿਹਨਾਂ ਨੇ ਮੰਗਲ ਢਿੱਲੋਂ ਦੀ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ ਭੇਟ ਕੀਤੀ।

ਉਹਨਾਂ ਕਿਹਾ ਕਿ ਮੰਗਲ ਸਿੰਘ ਢਿੱਲੋਂ ਦੇ ਜਾਣ ਨਾਲ ਫਿਲਮ ਇੰਡਸਟਰੀ ਨੂੰ ਅਤੇ ਉਹਨਾਂ ਦੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਹੈ ਜੋ ਕਦੇ ਪੂਰਾ ਨਹੀਂ ਹੋ ਸਕਦਾ।

ਜ਼ਿਕਰਯੋਗ ਹੈ ਕਿ ਮੰਗਲ ਸਿੰਘ ਢਿੱਲੋਂ ਪਿਛਲੇ ਕਈ ਸਾਲਾਂ ਤੋਂ ਇਸ ਪਿੰਡ ਵਿਚ ਰਹਿ ਕੇ ਆਪਣੇ ਪ੍ਰਚਾਰ ਪ੍ਰਾਜੈਕਟ ਚਲਾ ਰਹੇ ਸਨ। 

11 ਜੂਨ ਨੂੰ ਹਿੰਦੀ ਅਤੇ ਪੰਜਾਬੀ ਸਿਨੇਮਾਂ ਦੀ ਮਸ਼ਹੂਰ ਹਸਤੀ ਮੰਗਲ ਢਿੱਲੋਂ ਨੇ ਲੰਬੀ ਬਿਮਾਰੀ ਤੋਂ ਬਾਅਦ ਲੁਧਿਆਣਾ ਦੇ ਇੱਕ ਹਸਪਤਾਲ ਵਿੱਚ ਆਖਰੀ ਸਾਹ ਲਏ। ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਵਾਂਦਰ ਜਟਾਣਾ ’ਚ ਜਨਮੇ ਮੰਗਲ ਸਿੰਘ ਢਿੱਲੋਂ ਨੇ 'ਕਥਾ ਸਾਗਰ', 'ਬੁਨਿਆਦ', 'ਜਨੂੰਨ' ਅਤੇ 'ਕਿਸਮਤ ਸੀਰੀਅਲ' ਤੇ 'ਖੂਨ ਭਰੀ ਮਾਂਗ', 'ਟ੍ਰੇਨ ਟੂ ਪਾਕਿਸਤਾਨ', 'ਦਯਾਵਾਨ' ਅਤੇ 'ਕਹਾਂ ਹੈ ਕਾਨੂੰਨ' ਆਦਿ ਫ਼ਿਲਮਾਂ ’ਚ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੰਗਲ ਢਿੱਲੋਂ ਨੂੰ ਦਮਦਾਰ ਅਦਾਕਾਰੀ ਤੇ ਡਾਇਰੈਕਸ਼ਨ ਸਦਕਾ ਸਨਮਾਨਿਤ ਵੀ ਕੀਤਾ ਗਿਆ ਸੀ। 

ਮੰਗਲ ਢਿੱਲੋਂ ਦਾ ਜਨਮ ਜ਼ਿਲ੍ਹਾ ਫ਼ਰੀਦਕੋਟ ਦੇ ਇੱਕ ਛੋਟੇ ਜਿਹੇ ਪਿੰਡ ਵਾਂਦਰ ਜਟਾਣਾ 'ਚ ਹੋਇਆ। ਫ਼ਿਲਮ ਪੱਤਰਕਾਰ ਤੇ ਮੰਗਲ ਢਿੱਲੋਂ ਦੇ ਨਜ਼ਦੀਕੀ ਰਹੇ ਪਰਮਜੀਤ ਫ਼ਰੀਦਕੋਟ ਦੱਸਦੇ ਹਨ ਕਿ ਜ਼ਿਮੀਦਾਰ ਪਰਿਵਾਰ ਸੀ ਤੇ ਮੰਗਲ ਨੂੰ ਅਧਿਆਪਕ ਬਣਾਉਣ ਦੀ ਇੱਛਾ ਸੀ। ਮੰਗਲ ਨੇ ਪੰਜ ਗਰਾਈਆਂ ਦੇ ਸਰਕਾਰੀ ਸਕੂਲ ਤੋਂ ਆਪਣੀ ਪੜ੍ਹਾਈ ਸ਼ੁਰੂ ਕੀਤੀ ਪਰ ਪ੍ਰਾਇਮਰੀ ਕਲਾਸਾਂ ਦੌਰਾਨ ਹੀ ਉਹ ਆਪਣੇ ਪਿਤਾ ਨਾਲ ਉੱਤਰ ਪ੍ਰਦੇਸ਼ ਚਲੇ ਗਏ।

ਲਖੀਮਪੁਰ ਖੇੜੀ ਜ਼ਿਲ੍ਹੇ 'ਚ ਰਹੇ ਤੇ ਉਥੋਂ ਹੀ ਦੱਸਵੀਂ ਤੱਕ ਦੀ ਪੜ੍ਹਾਈ ਕੀਤੀ। ਪਿਤਾ ਪੰਜਾਬ ਮੁੜ ਆਏ ਤਾਂ ਮੰਗਲ ਵੀ ਵਾਪਸ ਆ ਗਏ ਤੇ ਕੋਟਕਪੂਰਾ ਤੋਂ ਉਨ੍ਹਾਂ ਨੇ 12ਵੀਂ ਤੱਕ ਦੀ ਪੜ੍ਹਾਈ ਕੀਤੀ। ਮੁਕਤਸਰ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਉਨ੍ਹਾਂ ਨੇ ਦਿੱਲੀ 'ਚ ਕੁਝ ਸਮਾਂ ਥਿਏਟਰ ਕੀਤਾ। ਸ਼ੌਕ ਅੱਗੇ ਵਧਿਆ ਤੇ ਉਨ੍ਹਾਂ ਨੇ ਪੰਜਾਬ ਯੁਨੀਵਰਸਿਟੀ, ਚੰਡੀਗੜ੍ਹ ਦੇ ਇੰਡੀਅਨ ਥਿਏਟਰ ਵਿਭਾਗ 'ਚ ਅਦਾਕਾਰੀ ਨਿਖਾਰਨ ਲਈ ਡਿਪਲੋਮਾ ਕਰਨਾ ਸ਼ੁਰੂ ਕਰ ਦਿੱਤਾ। ਮੰਗਲ ਦਾ ਵਿਆਹ ਮੁੰਬਈ 'ਚ ਹੀ ਰੀਤੂ ਢਿੱਲੋਂ ਨਾਲ ਹੋਇਆ ਤੇ ਉਨ੍ਹਾਂ ਦੇ ਦੋ ਬੱਚੇ ਹਨ। ਬੇਟਾ ਨਾਨਕ ਤੇ ਧੀ ਨਾਨਕੀ। 

ਮੰਗਲ ਨੂੰ ਫ਼ਿਲਮਾਂ 'ਚ ਅਦਾਕਾਰੀ ਕਰਨ ਦੇ ਨਾਲ-ਨਾਲ ਨਿਰਦੇਸ਼ਨ ਕਰਨ ਦਾ ਵੀ ਸ਼ੌਕ ਸੀ। ਉਨ੍ਹਾਂ ਦੀ ਅਦਾਕਾਰੀ ਦਾ ਸਫ਼ਰ 1986 'ਚ ਬੁਨਿਆਦ ਤੇ ਕਥਾ ਸਾਗਰ ਨਾਮ ਦੇ ਲੜੀਵਾਰਾਂ ਤੋਂ ਹੋਇਆ। ਇਹ ਬੁਨਿਆਦ ਨਾਮ ਦਾ ਲੜੀਵਾਰ ਸੀ, ਜਿਸ ਨੇ ਮੰਗਲ ਢਿੱਲੋਂ ਦੀਆਂ ਮੁੰਬਈ 'ਚ ਨੀਹਾਂ ਮਜ਼ਬੂਤ ਕਰਨ ਦਾ ਕੰਮ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਇੱਕ ਤੋਂ ਬਾਅਦ ਇੱਕ ਚੰਗੇ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ। ਉਨ੍ਹਾਂ ਨੇ ਮੌਲਾਨਾ ਆਜ਼ਾਦ ਨਾਮ ਦੇ ਸੀਰੀਅਲ 'ਚ ਮੁੱਖ ਭੂਮਿਕਾ ਨਿਭਾਈ। ਅਦਾਕਾਰੀ ਸ਼ੁਰੂ ਕਰਨ ਦੇ ਮਹਿਜ਼ ਦੋ ਸਾਲ ਬਾਅਦ 1988 'ਚ ਉਹ ਫ਼ਿਲਮ ਖ਼ੂਨ ਭਰੀ ਮਾਂਗ 'ਚ ਇੱਕ ਵਕੀਲ ਦੇ ਰੋਲ 'ਚ ਨਜ਼ਰ ਆਏ। ਉਨ੍ਹਾਂ ਨੇ 25 ਤੋਂ ਵੱਧ ਫ਼ਿਲਮਾਂ 'ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ।

ਮੰਗਲ ਢਿੱਲੋਂ ਦਾ ਮੁੰਬਈ ਤੋਂ ਪੰਜਾਬ ਆਉਣ ਦਾ ਮਕਸਦ ਅਧਿਆਤਮ ਨੂੰ ਸਮਰਪਿਤ ਹੋਣਾ ਤੇ ਲੋੜਵੰਦਾਂ ਲਈ ਮਦਦਗਾਰ ਹੋਣਾ ਸੀ। ਇਸ ਦੌਰਾਨ ਉਨ੍ਹਾਂ ਨੇ ‘ਮੰਗਲ ਢਿੱਲੋਂ’ ਨਾਮ ਦਾ ਇੱਕ ਯੂਟਿਊਬ ਚੈਨਲ ਵੀ ਬਣਾਇਆ। ਜੁਲਾਈ 2009 'ਚ ਬਣੇ ਇਸ ਚੈਨਲ ਬਾਰੇ ਦਿੱਤੀ ਜਾਣਕਾਰੀ 'ਚ ਲਿਖਿਆ ਗਿਆ ਹੈ ਕਿ ਇਹ ਸਿੱਖਿਆ, ਇਤਿਹਾਸ, ਧਰਮ, ਸਮਾਜਿਕ ਤੇ ਆਸਥਾ ਭਰਿਆ ਫ਼ਿਲਮਾਂ ਨੂੰ ਸਮਰਪਿਤ ਹੈ । ਅਜਿਹੇ ਕੰਮ ਨੂੰ ਸਮਰਪਿਤ ਜੋ ਸਿਖਾਏ, ਜਾਗਰੂਕ ਕਰੇ ਤੇ ਤੰਦਰੁਸਤ ਹੋਣ ਦਾ ਰਾਹ ਦਿਖਾਏ, ਜੋ ਅੰਤ ਨੂੰ ਮੁਕਤੀ ਦੀ ਰਾਹ ਹੋਵੇ।

 ਅੱਜ ਕੱਲ੍ਹ ਉਹ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ 'ਚ ਪੈਂਦੇ ਪਿੰਡ ਨੀਲੋਂ ਕਲਾਂ 'ਚ ਰਹਿ ਰਹੇ ਸਨ। ਇੱਥੇ ਉਨ੍ਹਾਂ ਨੇ ‘ਸਰਬ ਰੋਗ ਕਾ ਔਖਦ ਨਾਓ’ ਨਾਮ ਦੀ ਇੱਕ ਸੰਸਥਾ ਬਣਾਈ ਹੋਈ ਸੀ। ਉਨ੍ਹਾਂ ਦੀ ਇੱਥੇ ਹੀ ਇੱਕ ਅਜਿਹਾ ਹਸਪਤਾਲ ਬਣਾਉਣ ਦੀ ਯੋਜਨਾ ਸੀ, ਜਿੱਥੇ ਲੋੜਵੰਦਾਂ ਦਾ ਇਲਾਜ ਮੁਫ਼ਤ ਹੋ ਸਕੇ।


 

SHARE ARTICLE

ਏਜੰਸੀ

Advertisement

Anmol Bishnoi Brother: ਹੁਣ ਗੈਂਗਸਟਰਾ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM
Advertisement