
ਲਾੜੇ ਵਾਲੀ ਲੁੱਕ ਦੀਆਂ ਕੁਝ ਤਸਵੀਰਾਂ ਤੇ ਵੀਡੀਓਜ਼ ਇੰਸਟਾਗ੍ਰਾਮ ਸਟੋਰੀ 'ਚ ਕੀਤੀਆਂ ਸਾਂਝੀਆਂ
ਜਲੰਧਰ : ਸਾਲ 2022 ਦਾ ਆਗਾਜ਼ ਵਿਆਹਾਂ ਦੇ ਸੀਜ਼ਨ ਨਾਲ ਸ਼ੁਰੂ ਹੋਇਆ ਹੈ। ਇਕ ਤੋਂ ਬਾਅਦ ਇਕ ਮਸ਼ਹੂਰ ਹਸਤੀਆਂ ਵਿਆਹ ਦੇ ਬੰਧਨ ਬੱਝ ਰਹੀਆਂ ਹਨ। ਇਹ ਸਿਲਸਿਲਾ ਪੰਜਾਬੀ ਸੰਗੀਤ ਜਗਤ 'ਚ ਹੀ ਨਹੀਂ ਸਗੋਂ ਬਾਲੀਵੁੱਡ ਤੇ ਟੀ. ਵੀ. ਇੰਡਸਟਰੀ 'ਚ ਵੀ ਚੱਲ ਰਿਹਾ ਹੈ।
Punjabi artist Jordan Sandhu became the bridegroom
ਬੀਤੇ ਕੁਝ ਮਹੀਨੇ ਪਹਿਲਾਂ ਹੀ ਗਾਇਕ ਪਰਮੀਸ਼ ਵਰਮਾ, ਗੋਲਡਬੁਆਏ, ਪੁਖਰਾਜ ਭੱਲਾ ਅਤੇ ਹੋਰ ਬੀ-ਟਾਊਨ ਕਲਾਕਾਰਾਂ ਨੂੰ ਵੀ ਵਿਆਹ ਦੇ ਬੰਧਨ 'ਚ ਬੱਝਦੇ ਵੇਖਿਆ ਗਿਆ। ਉਥੇ ਹੀ ਅੱਜ ਜੋਰਡਨ ਸੰਧੂ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਹਾਲ ਹੀ 'ਚ ਜੋਰਡਨ ਸੰਧੂ ਨੇ ਆਪਣੇ ਲਾੜੇ ਵਾਲੀ ਲੁੱਕ ਦੀਆਂ ਕੁਝ ਤਸਵੀਰਾਂ ਤੇ ਵੀਡੀਓਜ਼ ਇੰਸਟਾਗ੍ਰਾਮ ਸਟੋਰੀ 'ਚ ਸਾਂਝੀਆਂ ਕੀਤੀਆਂ ਹਨ।
Punjabi artist Jordan Sandhu became the bridegroom
ਦੱਸ ਦਈਏ ਕਿ ਜੋਰਡਨ ਸੰਧੂ ਦੇ ਵਿਆਹ ਦੀਆਂ ਰਸਮਾਂ 'ਚ ਮਨਮੋਹਨ ਵਾਰਿਸ ਨੇ ਆਪਣੀ ਗਾਇਕੀ ਨਾਲ ਖ਼ੂਬ ਰੌਣਕਾਂ ਲਾਈਆਂ। ਇਸ ਤੋਂ ਇਲਾਵਾ ਗੀਤਕਾਰ ਬੰਟੀ ਬੈਂਸ, ਰਣਜੀਤ ਬਾਵਾ, ਅੰਮ੍ਰਿਤ ਮਾਨ, ਗੁੱਗੂ ਗਿੱਲ, ਦਿਲਪ੍ਰੀਤ ਢਿੱਲੋਂ, ਸੱਤਾ, ਗੋਲਡੀ, ਸੋਨੀਆ ਮਾਨ ਅਤੇ ਰਣਜੀਤ ਬਾਵਾ ਸਣੇ ਕਈ ਕਲਾਕਾਰ ਪਹੁੰਚੇ ਸਨ।
Punjabi artist Jordan Sandhu became the bridegroom