
ਇਸ ਪੰਜਾਬੀ ਸਿੰਗਰ ਨਾਲ ਹੈ ਬੇਹੱਦ ਕਰੀਬੀ ਰਿਸ਼ਤਾ
ਚੰਡੀਗੜ੍ਹ - ਬੈਕ ਟੂ ਬੈਕ ਆਪਣੇ ਹਿੱਟ ਗਾਣਿਆਂ ਨਾਲ ਦੁਨੀਆਂ ਪਿੱਛੇ ਲਾਉਣ ਵਾਲਾ ਕਲਾਕਾਰ ਸ਼ੁਭਨੀਤ ਸਿੰਘ ਜਿਹੜੇ ਆਪਣੇ ਫੈਨਸ ਵਿਚ ਸ਼ੁੱਭ ਦੇ ਨਾਂ ਤੋਂ ਇਨ੍ਹੀਂ ਦਿਨੀਂ ਕਾਫ਼ੀ ਚਰਚਾ ਵਿਚ ਹਨ। ਅਰਸ਼ਾਂ ਤੱਕ ਪਹੁੰਚ ਕਰਨ ਵਾਲੇ ਸ਼ੁੱਭ ਬਾਰੇ ਬਹੁਤ ਹੀ ਘੱਟ ਲੋਕ ਜਾਣਦੇ ਹਨ। ਨਵਾਂ ਮੁੰਡਾ, ਬਹੁਤ ਸੋਹਣੇ ਗੀਤ, ਆਵਾਜ਼ ਵੀ ਦਮਦਾਰ ਅਤੇ ਅੰਦਾਜ਼ ਵੀ ਨਵਾਂ ਪਰ ਇਹ ਹੈ ਕੌਣ ਤੇ ਕਿਥੋਂ ਆਇਆ ਹੈ, ਆਓ ਜਾਣਦੇ ਹਾਂ।
ਭਾਵੇਂ ਬਹੁਤ ਸਾਰੇ ਪੰਜਾਬੀ ਸਿੰਗਰ ਹਨ ਪਰ ਕੁਝ ਗਾਇਕ ਅਜਿਹੇ ਹਨ ਜਿਨ੍ਹਾਂ ਨੇ ਆਪਣੀ ਪ੍ਰਤਿਭਾ ਨਾਲ ਇੰਡਸਟਰੀ ਵਿਚ ਆਪਣਾ ਨਾਂ ਬਣਾਇਆ ਹੈ। ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਬਸ ਅੱਗੇ ਹੀ ਅੱਗੇ ਵਧਦੇ ਜਾ ਰਹੇ ਸ਼ੁੱਭ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ "WE ROLLIN" ਗੀਤ ਨਾਲ ਕੀਤੀ ਜਿਸ ਨੂੰ ਯੂਟਿਊਬ `ਤੇ 125 ਮਿਲੀਅਨ ਤੋਂ ਵੱਧ ਦੇਖਿਆ ਗਿਆ। ਗਾਇਕ ਤੋਂ ਇਲਾਵਾ, ਉਹ ਇੱਕ ਗੀਤਕਾਰ, ਰੈਪਰ ਅਤੇ ਮਿਊਜ਼ਿਕ ਕੰਪੋਜ਼ਰ ਹੈ। ਕੈਨੇਡਾ ਵਿਚ ਰਹਿ ਰਿਹਾ ਸ਼ੁੱਭ ਪੰਜਾਬ ਦਾ ਵਸਨੀਕ ਹੈ। ਉਸ ਦੇ ਮਾਤਾ-ਪਿਤਾ ਅਵਤਾਰ ਸਿੰਘ ਅਤੇ ਜਗਜੀਤ ਕੌਰ ਦੋਵੇਂ ਪ੍ਰੋਫੈਸਰ ਹਨ।
ਸ਼ੁੱਭ ਦੇ ਐਲਿਵੇਟਿ਼ਡ ਗੀਤ ਨੂੰ ਯੂਟਿਊਬ 'ਤੇ 64 ਮਿਲੀਅਨ ਤੋਂ ਵੱਧ ਵਿਊਜ਼ ਮਿਲੇ ਹਨ। ਇਸ ਤੋਂ ਇਲਾਵਾ ਓਫਸ਼ੋਰ , ਬੈਲਰ ਨਾਲ ਲੋਕਾਂ ਦੇ ਦਿਲ ਨੂੰ ਜਿੱਤਿਆ ਹੈ। ਗੀਤ ਬੈਲਰ ਲਈ ਸ਼ੁੱਭ ਨੇ ਗਾਇਕ ਇਕਵਿੰਦਰ ਸਿੰਘ ਨਾਲ ਕੋਲੈਬੋਰੇਸ਼ਨ ਕੀਤਾ। ਅਕਤੂਬਰ 2022 ਵਿਚ ਇਹ ਗੀਤ ਬਿਲਬੋਰਡ ਕੈਨੇਡੀਅਨ ਹੋਟ 100 ਉੱਤੇ ਚਾਰਟ ਕੀਤਾ ਗਿਆ ਸੀ।
Shubh
ਪੰਜਾਬੀ ਗਾਇਕ ਰਵਨੀਤ ਨਾਲ ਕੀ ਹੈ ਰਿਸ਼ਤਾ?
ਸ਼ੁੱਭ ਪੰਜਾਬੀ ਗਾਇਕ, ਐਂਕਰ ਅਤੇ ਅਦਾਕਾਰ ਰਵਨੀਤ ਸਿੰਘ ਦਾ ਛੋਟਾ ਭਰਾ ਹੈ। ਰਵਨੀਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਯੂਥ ਸ਼ੋਅ "ਕੰਟੀਨੀ ਮੰਡੀਰ" ਤੋਂ ਕੀਤੀ ਜੋ MH1 ਚੈਨਲ ਤੋਂ ਪ੍ਰਸਾਰਿਤ ਹੁੰਦਾ ਹੈ । ਵੱਡਾ ਭਰਾ ਹੋਣ ਦੇ ਨਾਤੇ ਰਵਨੀਤ ਆਪਣੇ ਛੋਟੇ ਭਰਾ ਨੂੰ ਕਾਫੀ ਸਪੋਰਟ ਕਰਦੇ ਹਨ।
ਵਿਰਾਟ ਕੋਹਲੀ ਵੀ ਕਰਦੇ ਹਨ ਫਾਲੋ:
ਲੋਕਾਂ ਦੇ ਦਿਲਾਂ ਵਿਚ ਬੇਮਿਸਾਲ ਪਛਾਣ ਬਣਾ ਰਹੇ ਸ਼ੁੱਭ ਨੂੰ ਭਾਰਤੀ ਕ੍ਰਿਕੇਟਰ ਵਿਰਾਟ ਕੋਹਲੀ ਵੀ ਇੰਸਟਾਗ੍ਰਾਮ 'ਤੇ ਫਾਲੋ ਕਰਦੇ ਹਨ। ਹਾਲ ਹੀ ਵਿਚ ਵਿਰਾਟ ਕੋਹਲੀ ਨੂੰ ਜਿਮ ਵਿਚ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਦੇ ਨਾਲ ਸਿੰਗਰ ਸ਼ੁੱਭ ਦੇ ਗਾਣੇ ਐਲੇਵਾਟੇਡ 'ਤੇ ਡਾਂਸ ਕਰਦੇ ਵੇਖਿਆ ਗਿਆ ਸੀ। ਪੋਸਟ ਦੇ ਕੰਮੈਂਟ ਸੈਕਸ਼ਨ ਵਿਚ ਵਿਰਾਟ ਕੋਹਲੀ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੰਡਲੇ 'ਤੇ ਸ਼ੁੱਭ ਨੂੰ ਟੈਗ ਕਰਦਿਆਂ ਹੋਇਆ ਕਿਹਾ ਕਿ ਸ਼ੁੱਭ ਫਿਲਹਾਲ ਮੇਰਾ ਪਸੰਦੀਦਾ ਕਲਾਕਾਰ ਹੈ।
ਵਿਵਾਦਿਤ ਪੋਸਟ ਕੀਤੀ ਸ਼ੇਅਰ
"ਪਰੇਅ ਫਾਰ ਪੰਜਾਬ' ਸ਼ੁਭ ਨੇ ਆਪਣੇ ਕੈਪਸ਼ਨ ਵਿਚ ਲਿਖਦੇ ਹੋਏ ਇੱਕ ਫੋਟੋ ਸਾਂਝੀ ਕੀਤੀ ਜਿਹ ਦੇ ਵਿਚ ਉਸਨੇ ਭਾਰਤ ਦਾ ਵਿਗੜਿਆ ਹੋਇਆ ਇੱਕ ਨਕਸ਼ਾ ਸਾਂਝਾ ਕੀਤਾ। ਹਾਲਾਂਕਿ ਟ੍ਰੋਲ ਹੋਣ ਤੋਂ ਬਾਅਦ ਆਪਣੀ ਪੋਸਟ ਨੂੰ ਡਿਲੀਟ ਕਰ ਦਿੱਤਾ ਸੀ ਅਤੇ ਇੱਕ ਹੋਰ ਫੋਟੋ ਅਪਲੋਡ ਕੀਤੀ ਜਿਸ ਵਿਚ ਕੱਲਾ ਪਰੇਅ ਫਾਰ ਪੰਜਾਬ ਲਿਖਿਆ ਹੋਇਆ ਸੀ।