ਐਡਵੋਕੇਟ ਵਾਸੂ ਰੰਜਨ ਨੇ DGP ਤੇ SSP ਚੰਡੀਗੜ੍ਹ ਨੂੰ ਭੇਜੀ ਸ਼ਿਕਾਇਤ
ਚੰਡੀਗੜ੍ਹ : ਮਸ਼ਹੂਰ ਪੰਜਾਬੀ ਗਾਇਕ ਪ੍ਰੇਮ ਢਿੱਲੋਂ ਇਕ ਨਵੇਂ ਵਿਵਾਦ ਵਿਚ ਘਿਰ ਗਏ ਹਨ । ਪ੍ਰਾਪਤ ਹੋੲ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਇਕ ਕਾਰ ਸ਼ੋਅਰੂਮ ’ਚ ਉਨ੍ਹਾਂ ਨੂੰ ਕਾਲੇ ਪਦਾਰਥ ਨਾਲ ਭਰਿਆ ਇਕ ਪੈਕੇਟ ਫੜਿਆ ਹੋਇਆ ਦੇਖਿਆ ਗਿਆ।
ਗਾਇਕ ਪ੍ਰੇਮ ਢਿੱਲੋਂ ਨੇ ਖੁਦ ਇਹ ਵੀਡੀਓ ਸਾਂਝਾ ਕੀਤਾ। ਇਸ ਤੋਂ ਬਾਅਦ ਇਕ ਵਕੀਲ ਵਾਸੂ ਰੰਜਨ ਨੇ ਦਾਅਵਾ ਕੀਤਾ ਕਿ ਪ੍ਰੇਮ ਢਿੱਲੋਂ ਕੋਲ ਅਫ਼ੀਮ ਹੈ ਅਤੇ ਉਹ ਇਸ ਦਾ ਪ੍ਰਚਾਰ ਕਰ ਰਿਹਾ ਹੈ। ਵਕੀਲ ਨੇ ਚੰਡੀਗੜ੍ਹ ਦੇ ਡੀ.ਜੀ.ਪੀ. ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਮਾਮਲੇ ਬਾਰੇ ਡੀ.ਜੀ.ਪੀ. ਨਾਲ ਗੱਲ ਕੀਤੀ ਹੈ ਅਤੇ ਮੰਗ ਕੀਤੀ ਹੈ ਕਿ ਗਾਇਕ ਵਿਰੁੱਧ ਐਫ.ਆਈ.ਆਰ. ਦਰਜ ਕੀਤੀ ਜਾਵੇ ਅਤੇ ਅਫੀਮ ਦਾ ਪ੍ਰਚਾਰ ਕਰਨ ਲਈ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਵਕੀਲ ਨੇ ਚਿਤਾਵਨੀ ਦਿੱਤੀ ਕਿ ਜੇਕਰ 24 ਘੰਟਿਆਂ ਦੇ ਅੰਦਰ ਕਾਰਵਾਈ ਨਾ ਕੀਤੀ ਗਈ ਤਾਂ ਉਹ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰਨਗੇ।
