ਕਿਉਂ ਪਰਮੀਸ਼ ਵਰਮਾ ਦੀ ‘Rocky Mental’ 18 ਦੀ ਬਜਾਏ 19 ਨੂੰ ਹੋਵੇਗੀ ਰਿਲੀਜ਼ ?
Published : Aug 18, 2017, 10:01 am IST
Updated : Mar 22, 2018, 5:32 pm IST
SHARE ARTICLE
rocky mental
rocky mental

ਇਹ ਫਿਲਮ ਪਹਿਲਾਂ 18 ਅਗਸਤ ਨੂੰ ਰਿਲੀਜ਼ ਹੋਣੀ ਸੀ ਪਰ ਕੁੱਝ ਕਾਰਨਾਂ ਕਰਕੇ ਇਹ ਫਿਲਮ ਇਕ ਦਿਨ ਦੀ ਦੇਰੀ ਨਾਲ ਜਾਨੀ ਕਿ 19 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ

ਪਰਮੀਸ਼ ਵਰਮਾ ਮਾਡਲਿੰਗ ਅਤੇ ਡਾਇਰੈਕਟਰ ਤੋਂ ਬਾਅਦ ਐਕਟਰ ਬਣ ਚੁੱਕੇ ਹਨ। ਪਰਮੀਸ਼ ਵਰਮਾ ਆਪਣੀ ਪਲੇਠੀ ਫਿਲਮ 'ਰੌਕੀ ਮੈਂਟਲ' ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਇਸ ਫਿਲਮ ਵਿਚ ਪਰਮੀਸ਼ ਵਰਮਾ ਲੀਡ ਰੋਲ ਵਿਚ ਹਨ। ਪਰਮੀਸ਼ ਦੇ ਨਾਲ ਫਿਲਮ ਵਿਚ ਲੀਡ ਵਿਚ ਤਨੂੰ ਕੌਰ ਗਿੱਲ ਹੈ। ਪਰਮੀਸ਼ ਵਰਮਾ ਦੀ ਇਹ ਫਿਲਮ ਪਹਿਲਾਂ 18 ਅਗਸਤ ਨੂੰ ਰਿਲੀਜ਼ ਹੋਣੀ ਸੀ ਪਰ ਕੁੱਝ ਕਾਰਨਾਂ ਕਰਕੇ ਇਹ ਫਿਲਮ ਇਕ ਦਿਨ ਦੀ ਦੇਰੀ ਨਾਲ ਜਾਨੀ ਕਿ 19 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਕੋਈ ਫ਼ਿਲਮ ਸ਼ੁੱਕਰਵਾਰ ਦੀ ਬਜਾਇ ਸ਼ਨੀਵਾਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਪਹਿਲਾ ਅਸਿਸਟੈਂਟ ਡਾਇਰੈਕਟਰ ਤੇ ਫਿਰ ਮਾਡਲਿੰਗ ਅਤੇ ਡਾਇਰੈਕਟਰ ਵਜੋਂ ਆਪਣੇ ਆਪ ਨੂੰ ਸਾਬਿਤ ਕੀਤਾ ਪਰਮੀਸ਼ ਵਰਮਾ ਨੇ। ਪਰਮੀਸ਼ ਵਰਮਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਸ਼ਹੂਰ ਪੰਜਾਬੀ ਡਾਇਰੈਕਟਰ ਜਸ਼ਨ ਨੰਨੜ ਦੇ ਗੀਤਾਂ ਵਿਚ ਮਾਡਲਿੰਗ ਤੋਂ ਕੀਤੀ ਫਿਰ ਪਰਮੀਸ਼ ਖੁਦ ਆਪ ਡਾਇਰੈਕਸ਼ਨ ਦੇ ਕੰਮ ਵਿਚ ਆ ਗਿਆ।ਪਰਮੀਸ਼ ਵਰਮਾ ਦਾ ਪਹਿਲਾ ਡਾਇਰੈਕਟਡ ਗੀਤ ਗਾਇਕ ਨਿੰਜਾ ਦਾ 'ਠੋਕਦਾ ਰਿਹਾ' ਸੀ। ਇਸ ਗੀਤ ਨਾਲ ਪਰਮੀਸ਼ ਅਤੇ ਨਿੰਜਾ ਨੂੰ ਕਾਫੀ ਪ੍ਰਸਿੱਧੀ ਮਿਲੀ।

ਪਰਮੀਸ਼ ਵਰਮਾ ਦੀ ਪਲੇਠੀ ਫਿਲਮ 'ਰੌਕੀ ਮੈਂਟਲ' ਨੂੰ ਵਿਕਰਮ ਥੌਹਰੀ ਨੇ ਡਾਇਰੈਕਟ ਕੀਤਾ ਹੈ। ਫਿਲਮ ਦੀ ਕਹਾਣੀ ਵੀ ਵਿਕਰਮ ਥੌਹਰੀ ਅਤੇ ਸੰਜੇ ਸੈਣੀ ਦੁਆਰਾ ਲਿਖੀ ਗਈ ਹੈ। ਫਿਲਮ ਵਿਚ ਪਰਮੀਸ਼ ਤੋਂ ਇਲਾਵਾ ਦਰਸ਼ਨ ਔਲਖ , ਜਗਜੀਤ ਸੰਧੂ , ਕਨਿਕਾ ਮਾਨ ਅਤੇ ਮਹਾਬੀਰ ਭੁੱਲਰ ਵੀ ਲੀਡ ਰੋਲ ਵਿਚ ਹਨ। ਇਸ ਫਿਲਮ ਲਈ ਗੀਤ ਸ਼ੈਰੀ ਮਾਨ, ਨਿੰਜਾ , ਦਿਲਪ੍ਰੀਤ ਢਿੱਲੋਂ ਅਤੇ ਮਨਜੀਤ ਸਹੋਤਾ ਦੁਆਰਾ ਗਾਏ ਗਏ ਹਨ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement