
ਫ਼ਿਲਮ ’ਚ ਤਰਸੇਮ ਜੱਸੜ ਅਤੇ ਸਿਮੀ ਚਾਹਲ ਦੀ ਜੋੜੀ ਨੂੰ ਕੀਤਾ ਗਿਆ ਪਸੰਦ
ਚੰਡੀਗੜ੍ਹ-ਪੰਜਾਬੀ ਫ਼ਿਲਮਾਂ ਅਕਸਰ ਹੀ ਲੋਕਾਂ ਨੂੰ ਕੀਲ ਕੇ ਕਰ ਰੱਖ ਦਿੰਦੀਆਂ ਹਨ। ਲੋਕਾਂ ਨੂੰ ਪੰਜਾਬੀ ਫਿਲਮਾਂ ਖੂਬ ਪਸੰਦ ਆਉਂਦੀਆਂ ਹਨ। ਕਈ ਵਾਰ ਤਾਂ ਵੇਖੀ ਫਿਲਮ ਨੂੰ ਦੁਬਾਰਾ ਵੇਖਣ ਨੂੰ ਵੀ ਦਿਲ ਕਰ ਆਉਂਦਾ ਹੈ ਇਹ ਤਾਂ ਕਿਉਂਕਿ ਪੰਜਾਬੀ ਫਿਲਮਾਂ ਬਣੀਆਂ ਹੀ ਇੰਨੀਆਂ ਵਧੀਆਂ ਹੁੰਦੀਆਂ ਹਨ।
Tarsem Jassar and Simi Chahal
ਅਜਿਹੀ ਹੀ ਪੰਜਾਬੀ ਫਿਲਮ ‘ਰੱਬ ਦਾ ਰੇਡੀਓ 2’ ਜਿਸਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਹੈ। ਇਹ ਫ਼ਿਲਮ 29 ਮਾਰਚ 2019 ਨੂੰ ਰਿਲੀਜ਼ ਹੋਈ ਸੀ। ਫ਼ਿਲਮ ’ਚ ਤਰਸੇਮ ਜੱਸੜ, ਸਿਮੀ ਚਾਹਲ, ਬੀ. ਐੱਨ. ਸ਼ਰਮਾ, ਨਿਰਮਲ ਰਿਸ਼ੀ ਤੇ ਜਗਜੀਤ ਸੰਧੂ ਨੇ ਅਹਿਮ ਭੂਮਿਕਾ ਨਿਭਾਈ ਸੀ।
Rabb da Radio 2
ਅੱਜ ਇਸ ਫ਼ਿਲਮ ਦੇ ਕਲਾਕਾਰਾਂ ਲਈ ਬਹੁਤ ਖ਼ਾਸ ਦਿਨ ਹੈ ਕਿਉਂਕਿ ਅੱਜ ‘ਰੱਬ ਦਾ ਰੇਡੀਓ 2’ ਨੂੰ 67ਵੇਂ ਨੈਸ਼ਨਲ ਐਵਾਰਡਸ ’ਚ ਬੈਸਟ ਪੰਜਾਬੀ ਫ਼ਿਲਮ ਦਾ ਖਿਤਾਬ ਮਿਲਿਆ ਹੈ। ਨੈਸ਼ਨਲ ਐਵਾਰਡਸ ਦੀ ਕੁਝ ਘੰਟੇ ਪਹਿਲਾਂ ਹੀ ਇਕ ਲਿਸਟ ਸਾਹਮਣੇ ਆਈ ਹੈ। ਲੋਕਾਂ ਵੱਲੋਂ ਫ਼ਿਲਮ ’ਚ ਤਰਸੇਮ ਜੱਸੜ ਅਤੇ ਸਿਮੀ ਚਾਹਲ ਦੀ ਜੋੜੀ ਨੂੰ ਬਹੁਤ ਪਸੰਦ ਕੀਤਾ ਗਿਆ ਸੀ।
Tarsem Jassar and Simi Chahal
ਰੱਬ ਦਾ ਰੇਡੀਓ 2’ ਨੂੰ ਸ਼ਰਨ ਆਰਟ ਨੇ ਡਾਇਰੈਕਟ ਕੀਤਾ ਸੀ। ਫ਼ਿਲਮ ਵਿਹਲੀ ਜਨਤਾ ਫ਼ਿਲਮਜ਼ ਤੇ ਓਮਜੀ ਗਰੁੱਪ ਦੀ ਪੇਸ਼ਕਸ਼ ਸੀ। ਇਸ ਦੀ ਕਹਾਣੀ ਜੱਸ ਗਰੇਵਾਲ ਨੇ ਲਿਖੀ ਸੀ। ਇਸ ਫਿਲਮ ਦੇ ਨਿਰਮਾਤਾ ਮਨਪ੍ਰੀਤ ਜੌਹਲ ਅਤੇ ਮੁਨੀਸ਼ ਸਾਹਨੀ ਹਨ। ਫਿਲਮ ਵਿੱਚ ਬੀ ਐਨ ਸ਼ਰਮਾ, ਨਿਰਮਲ ਰਿਸ਼ੀ, ਜਗਜੀਤ ਸੰਧੂ ਅਤੇ ਤਾਨੀਆ ਵੀ ਸਹਾਇਕ ਭੂਮਿਕਾਵਾਂ ਵਿੱਚ ਹਨ।ਇਹ ਫਿਲਮ 29 ਮਾਰਚ 2019 ਨੂੰ ਦੁਨੀਆ ਭਰ ਵਿੱਚ ਜਾਰੀ ਕੀਤੀ ਗਈ ਸੀ।