
Arjan Dhillon PU Show News:
Arjan Dhillon's PU show cancelled latest Update: ਪੰਜਾਬੀ ਗਾਇਕ ਅਰਜਨ ਢਿੱਲੋਂ ਨੇ ਆਪਣੀ ਗਾਇਕੀ ਨਾਲ ਚਾਰੇ ਪਾਸੇ ਨਾਮ ਚਮਕਾਇਆ ਹੋਇਆ ਹੈ। ਬੱਚੇ ਤੋਂ ਲੈ ਕੇ ਨੌਜਵਾਨ ਤੱਕ ਗਾਇਕ ਦੇ ਫੈਨਸ ਹਨ। ਹਾਲ ਹੀ ਵਿਚ ਗਾਇਕ ਅਤੇ ਗੀਤਕਾਰ ਦਾ ਚੰਡੀਗੜ੍ਹ ਦੇ PU 'ਚ ਸ਼ੋਅ ਹੋਣਾ ਸੀ, ਜੋ ਕਿ ਰੱਦ ਹੋ ਗਿਆ ਹੈ। ਸ਼ੋਅ ਕੈਂਸਲ ਹੋਣ ਦਾ ਕਾਰਨ ਜ਼ਿਆਦਾ ਭੀੜ ਦੱਸਿਆ ਜਾ ਰਿਹਾ ਹੈ, ਕਿਉਂਕਿ ਯੂਨੀਵਰਸਿਟੀ ਦੇ ਅੰਦਰ ਅਤੇ ਬਾਹਰ ਭਾਰੀ ਜਾਮ ਲੱਗ ਗਿਆ ਸੀ।
ਇਸ ਸਬੰਧੀ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁੱਝ ਸਟੋਰੀਆਂ ਵੀ ਪਾਈਆਂ ਹਨ, ਜਿਸ ਵਿਚ ਇਕ ਵਿਚ ਉਹ ਆਪਣੇ ਪ੍ਰਸ਼ੰਸਕਾਂ ਨੂੰ ਦੱਸ ਰਹੇ ਹਨ ਕਿ ਪ੍ਰਬੰਧਾਂ ਦੀ ਘਾਟ ਕਾਰਨ ਸ਼ੋਅ ਰੱਦ ਕਰ ਦਿੱਤਾ ਗਿਆ ਹੈ ਅਤੇ ਪ੍ਰਸ਼ਾਸਨ ਨੇ ਵਧੀਆ ਇੰਤਜ਼ਾਮ ਕਰਕੇ ਸ਼ੋਅ ਨੂੰ ਦੁਬਾਰਾ ਕਰਾਉਣ ਲਈ ਕਿਹਾ ਹੈ। ਜਲਦੀ ਹੀ ਨਵੀਂ ਤਰੀਕ ਦਾ ਐਲਾਨ ਕੀਤਾ ਜਾਵੇਗਾ। ਜਲਦੀ ਹੀ ਮਿਲਾਂਗੇ।