ਤਿੰਨ-ਤਿੰਨ ਨੌਕਰੀਆਂ ਕਰ ਹੰਢਾਇਆ ਮਾੜਾ ਦੌਰ, ਫਿਰ ਵਿਆਹ ਨੇ ਬਦਲ ਦਿੱਤੀ ਜ਼ਿੰਦਗੀ, ਕੀ ਹੈ ਗਿੱਪੀ ਦਾ ਸ਼ੁਰੂਆਤੀ ਸੰਘਰਸ਼?

By : GAGANDEEP

Published : Jun 22, 2023, 1:34 pm IST
Updated : Jun 22, 2023, 1:48 pm IST
SHARE ARTICLE
photo
photo

ਅੱਜ ਗਿੱਪੀ ਫਿਲਮ ਇੰਡਸਟਰੀ ਨੂੰ ਦੇ ਰਹੇ ਇਕ ਤੋਂ ਬਾਅਦ ਇਕ ਸੁਪਰਹਿੱਟ ਪੰਜਾਬੀ ਫਿਲਮ

 

 ਚੰਡੀਗੜ੍ਹ: ਗਿੱਪੀ ਗਰੇਵਾਲ ਦਾ ਨਾਂ ਅੱਜ ਉਨ੍ਹਾਂ ਸੁਪਰਸਟਾਰਾਂ 'ਚੋਂ ਇਕ ਹੈ, ਜਿਨ੍ਹਾਂ ਦੇ ਕਰੋੜਾਂ ਲੋਕ ਦੀਵਾਨੇ ਹਨ। ਅਸੀਂ ਅਕਸਰ ਲੋਕਾਂ ਦੀ ਸਫਲਤਾ ਬਾਰੇ ਹੀ ਚਰਚਾ ਕਰਦੇ ਹਾਂ ਪਰ ਸਫਲਤਾ ਦੇ ਪਿੱਛੇ ਦੀ ਕਹਾਣੀ ਜਾਣਨ ਦੀ ਕੋਸ਼ਿਸ ਨਹੀਂ ਕਰਦੇ। ਜੇ ਅੱਜ ਗਿੱਪੀ ਇਕ ਚੰਗੀ ਜ਼ਿੰਦਗੀ ਜਿਉਂਦੇ ਹਨ ਤਾਂ ਉਸਦੇ ਪਿੱਛੇ ਉਹ ਸਮਾਂ ਹੈ ਜਿਸ ਵਿਚ ਉਹਨਾਂ ਨੇ ਲੋਕਾਂ ਦੀਆਂ ਗੱਡੀਆਂ ਧੋਤੀਆਂ ਅਤੇ ਹੋਟਲਾਂ ਵਿਚ ਰੂਮ ਸਰਵਿਸ ਬੁਆਏ ਵਜੋਂ ਕੰਮ ਕੀਤਾ ਪਰ ਅੱਖਾਂ ਵਿਚ ਖਵਾਬ ਸੀ ਬਸ ਸਟਾਰ ਬਣਨ ਦਾ। ਇਸ ਤੋਂ ਪਹਿਲਾਂ ਕਿ ਉਹਨਾਂ ਦਾ ਸੰਗੀਤਕ ਕੈਰੀਅਰ ਵਧਦਾ ਅਤੇ ਉਹਨਾਂ ਨੂੰ ਸਫਲਤਾ ਪ੍ਰਾਪਤ ਹੁੰਦੀ, ਗਿੱਪੀ ਅਤੇ ਉਨ੍ਹਾਂ ਦੀ ਪਤਨੀ ਰਵਨੀਤ ਕੌਰ ਨੂੰ ਇੱਕ ਸੰਘਰਸ਼ਮਈ ਜੀਵਨ ਬਤੀਤ ਕਰਨਾ ਪਿਆ। 

ਇਹ ਵੀ ਪੜ੍ਹੋ :  'ਇੱਕ ਪਿੰਡ ਭਦੌੜ ਦਾ ਮੁੰਡਾ'.....ਜਾਣੋ ਕਿਵੇਂ ਤੈਅ ਕੀਤਾ ਪਿੰਡ ਦੀਆਂ ਸੱਥਾਂ ਤੋਂ ਲੋਕਾਂ ਦੇ ਦਿਲਾਂ ਵਿੱਚ ਵੱਸਣ ਤੱਕ ਦਾ ਸਫ਼ਰ  

ਹੋਟਲਾਂ ਵਿਚ ਵੀ ਕੀਤਾ ਕੰਮ:
ਗਿੱਪੀ ਗਰੇਵਾਲ ਇੱਕ ਹੋਟਲ ਮੈਨੇਜਮੈਂਟ ਦਾ ਵਿਦਿਆਰਥੀ ਸੀ ਜੋ ਦਿੱਲੀ ਦੇ ਹੋਟਲ ਵਿੱਚ ਰੂਮ ਸਰਵਿਸ ਬੁਆਏ ਵਜੋਂ ਕੰਮ ਕਰਦੇ ਸੀ। ਜ਼ਿੰਦਗੀ ਵਿਚ ਸੰਘਰਸ਼ ਦੁਗਣਾ ਹੋ ਗਿਆ ਜਦੋਂ ਉਹਨਾਂ ਦਾ ਪਹਿਲਾ ਗੀਤ "ਚੱਕ ਲੇ" ਲੋਕਾਂ ਵਿਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ। ਗਿੱਪੀ ਨੇ ਆਪਣੇ ਕਰੀਅਰ ਨੂੰ ਗਾਇਕ ਤੋਂ ਇਕ ਬਾਕਮਾਲ ਅਦਾਕਾਰ ਤੱਕ ਬਾਖੂਬੀ ਵਧਾਇਆ ਪਰ ਵੱਡੀ ਗੱਲ ਹੈ ਕਿ ਉਨ੍ਹਾਂ ਦੀ ਪਤਨੀ ਨੇ ਵੀ ਇਸ ਸੰਘਰਸ਼ ਨਾਲ ਭਰੀ ਜ਼ਿੰਦਗੀ ਵਿਚ ਖੁਸ਼ੀ ਨਾਲ ਉਨ੍ਹਾਂ ਦਾ ਸਾਥ ਦਿੱਤਾ। ਉਨ੍ਹਾਂ ਦੀ ਪਤਨੀ ਨੂੰ ਕੁਝ ਲੋਕ ਉਸ ਮਾੜੇ ਦੌਰ ਵਿਚ ਗਿੱਪੀ ਨੂੰ ਵਿਹਲੜ ਦੱਸਕੇ ਤਾਹਨੇ ਮਾਰਦੇ ਸਨ।

ਇਹ ਵੀ ਪੜ੍ਹੋ : ਅਦਾਕਾਰਾ ਨਿਸ਼ਾ ਬਾਨੋ ਨੂੰ ਲੱਗਾ ਵੱਡਾ ਸਦਮਾ, ਪਿਤਾ ਦਾ ਹੋਇਆ ਦਿਹਾਂਤ

 ਜੋੜੇ ਨੇ ਰੱਲ ਕੀਤਾ ਮਾਲ ਵਿਚ ਸਫਾਈ ਦਾ ਕੰਮ :
ਗਾਇਕ ਗਿੱਪੀ ਗਰੇਵਾਲ ਅਤੇ ਉਸਦੀ ਪਤਨੀ ਨੂੰ ਕੈਨੇਡਾ ਵਿੱਚ ਤਿੰਨ ਨੌਕਰੀਆਂ ਕਰਨੀਆਂ ਪਈਆਂ। ਦੋਵੇਂ ਸਵੇਰੇ 4 ਵਜੇ ਉੱਠ ਕੇ ਅਖਬਾਰ ਵੰਡਣ ਜਾਂਦੇ ਸਨ। ਇਹ ਕੰਮ ਪੂਰਾ ਕਰਨ ਤੋਂ ਬਾਅਦ, ਗਿੱਪੀ ਗਰੇਵਾਲ ਦੀ ਪਤਨੀ ਰਵਨੀਤ ਸਬਵੇਅ ਵਿੱਚ ਸੈਂਡਵਿਚ ਬਣਾਉਣ ਦਾ ਕੰਮ ਕਰਦੀ ਸੀ, ਜਦੋਂ ਕਿ ਗਿੱਪੀ ਆਪਣੀ ਦੂਜੀ ਨੌਕਰੀ ਲਈ ਇੱਕ ਪੱਥਰ ਕੱਟਣ ਵਾਲੀ ਫੈਕਟਰੀ ਵਿਚ ਕੰਮ ਕਰਦੇ ਸੀ। ਦੋਵੇਂ ਆਪੋ-ਆਪਣੀਆਂ ਨੌਕਰੀਆਂ ਪੂਰੀਆਂ ਕਰਨ ਤੋਂ ਬਾਅਦ, ਇਕੱਠੇ ਇੱਕ ਮਾਲ ਵਿਚ ਜਾ ਕੇ ਸਫਾਈ ਦਾ ਕੰਮ ਕਰਦੇ ਸਨ।

ਵਿਆਹ ਬਣਿਆ ਜ਼ਿੰਦਗੀ ਦਾ ਲੱਕੀ ਚਾਰਮ :
ਗਿੱਪੀ ਗਰੇਵਾਲ ਦਾ ਵਿਆਹ ਇੱਕ ਪ੍ਰੇਮ ਵਿਆਹ ਸੀ ਅਤੇ ਉਨ੍ਹਾਂ ਨੇ ਆਪਣੇ ਸੰਘਰਸ਼ ਦੇ ਸਾਲਾਂ ਵਿੱਚ ਹੀ ਵਿਆਹ ਕਰਵਾ ਲਿਆ ਸੀ। ਗਿੱਪੀ ਦੇ ਸ਼ੁਰੂਆਤੀ ਗੀਤ 'ਫੁਲਕਾਰੀ' ਨੂੰ ਲੋਕਾਂ ਵਿੱਚ ਜ਼ਿਆਦਾ ਪ੍ਰਸ਼ੰਸਾ ਨਹੀਂ ਮਿਲੀ। ਇਹ ਗੀਤ ਉਨ੍ਹਾਂ ਦੇ ਵਿਆਹ ਤੋਂ 7-8 ਮਹੀਨੇ ਪਹਿਲਾਂ ਰਿਲੀਜ਼ ਹੋਇਆ ਸੀ ਅਤੇ ਬਹੁਤ ਸਾਰੇ ਲੋਕਾਂ ਨੂੰ ਪਸੰਦ ਨਹੀਂ ਆਇਆ ਸੀ। ਪਰ ਵਿਆਹ ਦੇ ਸਿਰਫ ਇੱਕ ਹੀ ਹਫਤੇ ਵਿੱਚ 'ਫੁਲਕਾਰੀ' ਸੁਪਰ-ਡੁਪਰ ਹਿੱਟ ਹੋ ਗਿਆ। ਗਿੱਪੀ ਆਪਣੀ ਪਤਨੀ ਰਵਨੀਤ ਨੂੰ ਖੁਦ ਲਈ ਲੱਕੀ ਚਾਰਮ ਮੰਨਦੇ ਹਨ ਕਿਉਂਕਿ ਰਵਨੀਤ ਨਾਲ ਵਿਆਹ ਹੋਣ ਤੋਂ ਬਾਅਦ ਉਹਨਾਂ  ਆਪਣੀ ਜ਼ਿੰਦਗੀ ਵਿਚ ਵਧੇਰੀ ਸਫਲਤਾ ਪ੍ਰਾਪਤ ਕੀਤੀ। 2004 ਦੇ ਆਸ-ਪਾਸ ਉਹ ਆਪਣੀ ਪਤਨੀ ਰਵਨੀਤ ਕੌਰ ਨਾਲ ਕੈਨੇਡਾ ਚਲੇ ਗਏ ਸੀ। ਕੈਨੇਡਾ ਜਾਣ ਦਾ ਫੈਸਲਾ ਸਿਰਫ਼ ਆਪਣੀ ਐਲਬਮ ਲਈ ਕੁਝ ਪੈਸਾ ਇਕੱਠਾ ਕਰਨ ਦੇ ਉਦੇਸ਼ ਨਾਲ ਲਿਆ ਗਿਆ ਸੀ।

ਬੈਕ ਤੋਂ ਬੈਕ ਹਿੱਟ ਗੀਤ;
 2010 ਵਿੱਚ, ਅਮਨ ਹੇਅਰ ਦੁਆਰਾ ਬਣਾਈ ਗਈ ਐਲਬਮ "ਦੇਸੀ ਰੌਕਸਟਾਰ" ਇੱਕ ਬਹੁਤ ਵੱਡੀ ਹਿੱਟ ਰਹੀ ਅਤੇ ਦਰਸ਼ਕਾਂ ਦੁਆਰਾ ਬਹੁਤ ਪਸੰਦ ਕੀਤੀ ਗਈ। ਐਲਬਮ ਤੋਂ ਬਾਅਦ ਉਨ੍ਹਾਂ ਨੇ  ਯੋ ਯੋ ਹਨੀ ਸਿੰਘ ਦੇ ਨਾਲ ਗੀਤ "ਅੰਗ੍ਰੇਜੀ ਬੀਟ" ਰਿਲੀਜ਼ ਕੀਤਾ ਜੋ ਉਨ੍ਹਾਂ ਦੇ ਕੈਰੀਅਰ ਦਾ ਸਭ ਤੋਂ ਵੱਡਾ ਗੀਤ ਸਾਬਤ ਹੋਇਆ। ਉਹਨਾਂ ਦਾ ਗੀਤ 'ਫੁਲਕਾਰੀ' ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਬਹੁਤ ਸਫਲ ਰਿਹਾ ਹੈ। ਗਿੱਪੀ ਨੇ 2010 'ਚ ਫਿਲਮ 'ਮੇਲ ਕਰਾਦੇ ਰੱਬਾ' ਨਾਲ ਪੰਜਾਬੀ ਫਿਲਮ 'ਚ ਡੈਬਿਊ ਕੀਤਾ ਸੀ। ਫਿਰ ਉਹਨਾਂ ਨੇ ਮੁੱਖ ਭੂਮਿਕਾ ਵਾਲੀ ਆਪਣੀ ਅਗਲੀ ਫਿਲਮ 'ਜਿਹਨੇ ਮੇਰਾ ਦਿਲ ਲੁੱਟਿਆ' ਰਿਲੀਜ਼ ਕੀਤੀ ਜੋ ਰਿਲੀਜ਼ ਹੋਣ ਦੇ ਦੌਰਾਨ ਪੰਜਾਬੀ ਸਿਨੇਮਾ ਵਿੱਚ ਸਭ ਤੋਂ ਵੱਡੀ ਹਿੱਟ ਫਿਲਮ ਬਣ ਗਈ। ਅਪ੍ਰੈਲ 2012 ਵਿੱਚ ਗਿੱਪੀ ਨੇ ਫਿਲਮ 'ਮਿਰਜ਼ਾ - ਦਾ ਅਨਟੋਲਡ ਸਟੋਰੀ' ਰਿਲੀਜ਼ ਕੀਤੀ ਜੋ ਬਾਕਸ ਆਫਿਸ 'ਤੇ ਹਿੱਟ ਹੋਈ ।ਜੁਲਾਈ 2012 ਵਿੱਚ  ਉਹਨਾਂ ਨੇ ਆਪਣੀ ਅਗਲੀ ਫਿਲਮ 'ਕੈਰੀ ਆਨ ਜੱਟ' ਰਿਲੀਜ਼ ਕੀਤੀ ਜਿਹੜੀ ਪੰਜਾਬੀ ਇੰਡਸਟਰੀ ਦੀ ਬਲੋਕਬਸਟਰ ਫਿਲਮ ਸਾਬਤ ਹੋਈ। 

ਗਿੱਪੀ ਵਾਂਗ ਪੁੱਤਰ ਸ਼ਿੰਦਾ ਵੀ ਹੈ ਮਿਹਨਤੀ:
ਇਹ ਜੋੜੀ ਤਿੰਨ ਬੱਚਿਆਂ ਏਕਮਜੋਤ ਗਰੇਵਾਲ, ਗੁਰਫਤਿਹ ਗਰੇਵਾਲ ਅਤੇ ਗੁਰਬਾਜ਼ ਗਰੇਵਾਲ ਦੇ ਮਾਪੇ ਹਨ। ਗਿੱਪੀ ਦੇ ਛੋਟੇ ਪੁੱਤਰ ਗੁਰਫ਼ਤਿਹ ਉਰਫ ਸ਼ਿੰਦੇ ਨੂੰ ਕਈ ਸੁਪਰਹਿੱਟ ਫ਼ਿਲਮਾਂ ਅਰਦਾਸ ਕਰਨ, ਹੌਂਸਲਾ ਰੱਖ ਅਤੇ ਹੁਣ "ਕੈਰੀ ਆਨ ਜੱਟਾ 3" ਵਿਚ ਵੀ ਵੇਖਿਆ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM
Advertisement