ਸਲਮਾਨ ਖਾਨ ਨੇ ਆਪਣੇ ਦਬੰਗ ਸਟਾਈਲ ਨਾਲ ਗਿੱਪੀ ਗਰੇਵਾਲ ਦੀ ਸਟਾਰਰ ਫਿਲਮ 'ਮੌਜਾਂ ਹੀ ਮੌਜਾਂ' ਦਾ ਟ੍ਰੇਲਰ ਕੀਤਾ ਲਾਂਚ

By : GAGANDEEP

Published : Sep 22, 2023, 12:13 pm IST
Updated : Sep 22, 2023, 12:22 pm IST
SHARE ARTICLE
photo
photo

ਕਾਮੇਡੀ ਦਾ ਰੋਲਰਕੋਸਟਰ "ਮੌਜਾਂ ਹੀ ਮੌਜਾਂ" 20 ਅਕਤੂਬਰ 2023 ਨੂੰ ਹੋਵੇਗੀ ਸਿਨੇਮਾ ਘਰਾਂ 'ਚ ਰਿਲੀਜ਼"

 

ਚੰਡੀਗੜ੍ਹ: ਬਹੁਤ ਹੀ ਉਡੀਕੀ ਜਾ ਰਹੀ ਪੰਜਾਬੀ ਫਿਲਮ "ਮੌਜਾਂ ਹੀ ਮੌਜਾਂ" ਦਾ ਟ੍ਰੇਲਰ ਬਾਲੀਵੁੱਡ ਦੇ ਦਬੰਗ, ਸਲਮਾਨ ਖਾਨ ਦੀ ਮੌਜੂਦਗੀ ਵਿੱਚ ਹੋਇਆ ਜਿਸਦੇ ਨਾਲ ਟ੍ਰੇਲਰ ਲਾਂਚ ਹੋਰ ਵੀ ਸ਼ਾਨਦਾਰ ਬਣ ਗਿਆ। ਇਹ ਸਿਤਾਰਿਆਂ ਨਾਲ ਭਰਿਆ ਮੌਕਾ ਕਿਸੇ ਵੱਡੇ ਧਮਾਕੇ ਤੋਂ ਘੱਟ ਨਹੀਂ ਸੀ, ਇੱਕ ਰੋਮਾਂਚਕ ਅਤੇ ਮਨੋਰੰਜਕ ਤੇ ਸਿਨੇਮੈਟਿਕ ਸਫ਼ਰ ਜਿਸਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ।

photo
photo

"ਮੌਜਾਂ ਹੀ ਮੌਜਾਂ" ਤੁਹਾਨੂੰ ਕਾਮੇਡੀ ਅਤੇ ਮਨੋਰੰਜਨ ਦੀ ਇੱਕ ਰੋਲਰਕੋਸਟਰ ਰਾਈਡ 'ਤੇ ਲੈ ਕੇ ਜਾਣ ਲਈ ਤੇ ਆਪਣੇ ਕਾਮੇਡੀ ਡਾਇਲੌਗ ਦੇ ਨਾਲ ਹੱਸਣ ਤੇ ਮਜ਼ਬੂਰ ਕਰ ਦੇਵੇਗੀ। "ਮੌਜਾਂ ਹੀ ਮੌਜਾਂ" ਵਿੱਚ ਪੰਜਾਬੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਕਰਮਜੀਤ ਅਨਮੋਲ, ਤਨੂ ਗਰੇਵਾਲ, ਜਿੰਮੀ ਸ਼ਰਮਾ ਅਤੇ ਹਸ਼ਨੀਨ ਚੌਹਾਨ ਦੇਖਣ ਨੂੰ ਮਿਲਣਗੇ। ਈਸਟ ਸਨਸ਼ਾਈਨ ਪ੍ਰੋਡਕਸ਼ਨ ਦੁਆਰਾ ਪੇਸ਼ ਕੀਤਾ ਗਿਆ, ਓਮਜੀ ਗਰੁੱਪ ਵਰਲਡ ਦੁਆਰਾ ਪੂਰੇ ਵਿਸ਼ਵ ਵਿੱਚ ਰਿਲੀਜ਼ ਕੀਤੀ ਜਾਵੇਗੀ, ਫਿਲਮ ਮਸ਼ਹੂਰ ਸਮੀਪ ਕੰਗ ਦੁਆਰਾ ਨਿਰਦੇਸ਼ਤ, ਅਤੇ ਦੂਰਅੰਦੇਸ਼ੀ ਅਮਰਦੀਪ ਗਰੇਵਾਲ ਦੁਆਰਾ ਨਿਰਮਿਤ ਹੈ।  "ਮੌਜਾਂ ਹੀ ਮੌਜਾਂ" ਇੱਕ ਸਿਨੇਮੈਟਿਕ ਮਾਸਟਰਪੀਸ ਬਣਨ ਲਈ ਤਿਆਰ ਹੈ ਜੋ ਪੰਜਾਬੀ ਸਿਨੇਮਾ ਦੀ ਜੀਵੰਤਤਾ ਦਾ ਜਸ਼ਨ ਮਨਾਉਂਦੀ ਹੈ।

 

photophotophoto

ਨਿਰਮਾਤਾ ਅਮਰਦੀਪ ਗਰੇਵਾਲ ਨੇ ਆਪਣੇ ਉਤਸ਼ਾਹ ਨੂੰ ਸਾਂਝਾ ਕੀਤਾ, ਅਤੇ ਕਿਹਾ, "ਬਾਲੀਵੁੱਡ ਦੇ ਮਸ਼ਹੂਰ ਸਟਾਰ ਸਲਮਾਨ ਖਾਨ ਦੁਆਰਾ ਸਾਡੀ ਆਉਣ ਵਾਲੀ ਪੰਜਾਬੀ ਫਿਲਮ "ਮੌਜਾਂ ਹੀ ਮੌਜਾਂ" ਦਾ ਟ੍ਰੇਲਰ ਲਾਂਚ ਕਰਕੇ ਮੈਂ ਬਹੁਤ ਰੋਮਾਂਚਿਤ ਅਤੇ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ। ਉਹਨਾਂ ਦਾ ਸਮਰਥਨ ਫਿਲਮ ਵਿੱਚ ਕੀਤੀ ਸਾਡੀ ਮਿਹਨਤ ਦਾ ਹੀ ਪਰਿਣਾਮ ਹੈ, ਅਸੀਂ ਉਮੀਦ ਕਰਦੇ ਹਾਂ ਕਿ ਦਰਸ਼ਕਾਂ ਸਾਡੀ ਕੀਤੀ ਮਿਹਨਤ ਦੀ ਪ੍ਰਸ਼ੰਸਾ ਕਰਨਗੇ ਤੇ ਆਪਣੇ ਪਰਿਵਾਰ ਨਾਲ ਫਿਲਮ ਦਾ ਆਨੰਦ ਮਾਨਣਗੇ।"

 

photophoto

ਗਿੱਪੀ ਗਰੇਵਾਲ ਨੇ ਆਪਣੇ ਉਤਸ਼ਾਹ ਨੂੰ ਸਾਂਝਾ ਕਰਦੇ ਹੋਏ ਕਿਹਾ, "ਮੈਂ "ਮੌਜਾਂ ਹੀ ਮੌਜਾਂ" ਦਾ ਹਿੱਸਾ ਬਣ ਕੇ ਬਹੁਤ ਰੋਮਾਂਚਿਤ ਹਾਂ, ਜੋ ਕਿ ਨਾਨ-ਸਟਾਪ ਕਾਮੇਡੀ ਦਾ ਵਾਅਦਾ ਕਰਦੀ ਹੈ। ਮੈਂ ਬਹੁਤ ਮਾਣ ਮਹਿਸੂਸ ਕਰਦਾ ਹਾਂ ਕਿ ਸਾਡੀ ਫਿਲਮ ਦੇ ਟ੍ਰੇਲਰ ਲਾਂਚ ਤੇ ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਮੌਜੂਦ ਰਹੇ, ਜਿਹਨਾਂ ਨੇ ਸਾਡੇ ਈਵੈਂਟ ਵਿੱਚ ਚਾਰ ਚੰਨ ਲਗਾ ਦਿੱਤੇ। ਮੈਂ ਉਮੀਦ ਕਰਦਾ ਹਾਂ ਕਿ ਦਰਸ਼ਕ ਸਾਡੀ ਕੀਤੀ ਮਿਹਨਤ ਨੂੰ ਪਸੰਦ ਕਰਨਗੇ!"

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement