ਪੰਜਾਬੀ ਇੰਡਸਟਰੀ ਵਿਚ ਛਾਈ ਸੋਗ ਦੀ ਲਹਿਰ
ਪੰਜਾਬੀ ਸੰਗੀਤ ਇੰਡਸਟਰੀ ਤੋਂ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ, ਇਥੇ ਪੰਜਾਬੀ ਗਾਇਕ ਮਾਸਟਰ ਸਲੀਮ ਨੂੰ ਡੂੰਘਾ ਸਦਮਾ ਲੱਗਿਆ ਹੈ, ਉਨ੍ਹਾਂ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਦਿਹਾਂਤ ਹੋ ਗਿਆ।
ਉਹ ਬੀਤੇ ਕਈ ਦਿਨਾਂ ਤੋਂ ਬਿਮਾਰ ਚਲ ਰਹੇ ਸਨ। ਪੂਰਨਸ਼ਾਹ ਕੋਟੀ ਮਾਸਟਰ ਸਲੀਮ ਦੇ ਪਿਤਾ ਹੀ ਨਹੀਂ ਸਗੋਂ ਉਨ੍ਹਾਂ ਦੇ ਉਸਤਾਦ ਵੀ ਸਨ। ਪੂਰਨਸ਼ਾਹ ਕੋਟੀ ਸਾਬਰ ਕੋਟੀ, ਹੰਸ ਰਾਜ ਹੰਸ ਦੇ ਵੀ ਉਸਤਾਦ ਰਹਿ ਚੁੱਕੇ ਹਨ।
