ਸਾਗਾ ਸਟੂਡੀਓਜ਼ ਨੇ ਪੰਜਾਬੀ ਫ਼ਿਲਮ ਇੰਡਸਟਰੀ ਦੇ ਨਾਂ ਜਾਰੀ ਕੀਤਾ ਬਿਆਨ, ਭੇਦ ਭਾਵ ਕਰਨ ਵਾਲੇ ਥਿਏਟਰਾਂ ਨੂੰ ਫ਼ਿਲਮ ਦੇਣ ਤੋਂ ਕਰਨਗੇ ਗੁਰੇਜ਼ 
Published : Jun 23, 2022, 5:47 pm IST
Updated : Jun 23, 2022, 5:47 pm IST
SHARE ARTICLE
sumeet singh
sumeet singh

ਡਿਸਟ੍ਰੀਬਿਊਟਰਾਂ ਦਾ ਧੱਕੇਸ਼ਾਹੀ ਵਾਲਾ ਰਵੱਈਆ ਬਹੁਤ ਹੀ ਨਿੰਦਣਯੋਗ ਹੈ ਅਤੇ ਇੱਕ ਫਿਲਮ ਨੂੰ ਅੱਗੇ ਵਧਾਉਣ ਲਈ ਦੂਜੀ ਫ਼ਿਲਮ ਨੂੰ ਕੁਰਬਾਨ ਕਰਨਾ ਸਰਾਸਰ ਗਲਤ ਹੈ।

 

ਚੰਡੀਗੜ੍ਹ - ਸਾਗਾ ਸਟੂਡੀਓਜ਼ ਦੇ ਮਾਲਕ ਐੱਸ.ਡੀ. ਸੁਮੀਤ ਸਿੰਘ ਨੇ ਅਪਣਾ ਬਿਆਨ ਜਾਰੀ ਕੀਤਾ ਹੈ ਜਿਸ ਵਿਚ ਉਹਨਾਂ ਨੇ ਲਿਖਿਆ ਕਿ ਉਹ ਸਮੁੱਚੀ ਪੰਜਾਬੀ ਫ਼ਿਲਮ ਇੰਡਸਟਰੀ ਲਈ ਇਹ ਸਟੈਂਡ ਲੈਂਦੇ ਹਨ ਕਿ ਉਹ ਇਸ ਗੱਲ 'ਤੇ ਬਿਲਕੁਲ ਵੀ ਸਮਝੌਤਾ ਕਰਨ ਲਈ ਤਿਆਰ ਨਹੀਂ ਹਨ ਕਿ ਕੁੱਝ ਫਿਲਮ ਡਿਸਟ੍ਰੀਬਿਊਟਰ ਅਤੇ ਪ੍ਰਦਰਸ਼ਕ ਇੱਕ ਪਾਸੇ ਪੰਜਾਬੀ ਫਿਲਮਾਂ ਤੋਂ ਪੈਸਾ ਵੀ ਕਮਾਉਣਾ ਚਾਹੁੰਦੇ ਹਨ ਪਰ ਜਦੋਂ ਨਾਲ਼ ਖੜਨ ਦਾ ਸਮਾਂ ਆਉਂਦਾ ਹੈ ਤਾਂ ਭੇਦ ਭਾਵ ਦੀ ਨੀਤੀ ਅਪਣਾਉਂਦੇ ਹਨ ਇਸ ਲਈ ਉਹ ਵੀ ਹੁਣ ਆਪਣੀਆਂ ਫਿਲਮਾਂ ਅਜਿਹੇ ਲੋਕਾਂ/ਥਿਏਟਰਾਂ ਨੂੰ ਦੇਣ ਤੋਂ ਗੁਰੇਜ਼ ਕਰਨਗੇ ਜੋ ਅਜਿਹੇ ਡਿਸਟ੍ਰੀਬਿਊਟਰਾਂ ਦਾ ਸਮਰਥਨ ਕਰਦੇ ਹਨ ਜਾਂ ਕਰਨਗੇ। ਉਹਨਾਂ ਕਿਹਾ ਕਿ  ਉਹ ਇੱਕ ਪ੍ਰੋਡਕਸ਼ਨ ਸਟੂਡੀਓ ਦੇ ਤੌਰ 'ਤੇ ਪੰਜਾਬ ਦੀਆਂ ਜੜ੍ਹਾਂ ਅਤੇ ਇਸ ਦੇ ਸਿਨੇਮਾ ਦੇ ਇਤਿਹਾਸ ਨਾਲ ਬਹੁਤ ਜੁੜੇ ਹੋਏ ਹਨ ਅਤੇ ਉਹ ਇਸ ਨੂੰ ਜਾਰੀ ਰੱਖਣਗੇ।

file photo

ਸੁਮਿਤ ਸਿੰਘ ਨੇ ਬਿਆਨ ਵਿਚ ਕਿਹਾ ਕਿ ਇਸ ਸਾਰੀ ਡਿਸਟ੍ਰੀਬਿਊਸ਼ਨ ਦੇ ਮਸਲੇ ਵਿਚ ਸਾਗਾ ਸਟੂਡੀਓਜ਼ ਦਾ ਤਜ਼ਰਬਾ ਇਸ ਗੱਲ 'ਤੇ ਜ਼ੋਰ ਦੇ ਰਿਹਾ ਹੈ ਕਿ ਇੱਥੇ ਸਮੱਸਿਆ ਇਹ ਹੈ ਕਿ ਪੰਜਾਬੀ ਫ਼ਿਲਮ ਇੰਡਸਟਰੀ ਦੇ ਆਪਣੇ ਹੀ ਲੋਕ ਖ਼ੁਦ ਦੂਜਿਆਂ ਨੂੰ ਆਪਣੀ ਫਿਲਮ ਇੰਡਸਟਰੀ ਦੀਆਂ ਸੀਮਾਵਾਂ ਵਿਚ ਘੁਸਪੈਠ ਕਰਨ ਅਤੇ ਉਨ੍ਹਾਂ ਨੂੰ ਹਾਕਮ ਬਣਨ ਦੇ ਰਹੇ ਹਨ। ਸੁਮਿਤ ਸਿੰਘ ਨੇ ਕਿਹਾ ਕਿ ਡਿਸਟ੍ਰੀਬਿਊਟਰਾਂ ਦਾ ਧੱਕੇਸ਼ਾਹੀ ਵਾਲਾ ਰਵੱਈਆ ਬਹੁਤ ਹੀ ਨਿੰਦਣਯੋਗ ਹੈ ਅਤੇ ਇੱਕ ਫਿਲਮ ਨੂੰ ਅੱਗੇ ਵਧਾਉਣ ਲਈ ਦੂਜੀ ਫ਼ਿਲਮ ਨੂੰ ਕੁਰਬਾਨ ਕਰਨਾ ਸਰਾਸਰ ਗਲਤ ਹੈ।

ਸਵਾਲ ਸਾਰੇ ਦਰਸ਼ਕਾਂ ਅਤੇ ਸਾਰੇ ਡਿਸਟ੍ਰੀਬਿਊਟਰ ਲਈ ਹੈ, ਕਿ ਕੀ ਤੁਸੀਂ ਸਿਨੇਮਾ ਦੀ ਦੁਨੀਆਂ ਨੂੰ ਇਹਨਾਂ ਗਲਤ ਵਪਾਰਕ ਨੀਤੀਆਂ ਦਾ ਸ਼ਿਕਾਰ ਹੁੰਦਾ ਦੇਖਣਾ ਚਾਹੁੰਦੇ ਹੋ ਜਾਂ ਤੁਸੀਂ ਚਾਹੁੰਦੇ ਹੋ ਕਿ ਇਹ ਹਰ ਫ਼ਿਲਮ ਅਤੇ ਫ਼ਿਲਮ ਨਿਰਮਾਤਾ ਸੰਸਥਾ ਦੇ ਨਾਲ ਜੇਤੂ ਬਣ ਕੇ ਸਾਹਮਣੇ ਆਵੇ ਜੋ ਕਿ ਚੰਗਾ ਕੰਟੈਂਟ ਬਣਾਉਣ, ਦਰਸ਼ਕਾਂ ਦਾ ਮਨੋਰੰਜਨ ਕਰਨ, ਰੁਜ਼ਗਾਰ ਪੈਦਾ ਕਰਨ ਲਈ ਸਹਾਈ ਹੋਵੇ ਅਤੇ ਸਮੇਂ ਦੇ ਅੰਤ ਤੱਕ ਜਾਰੀ ਰਹੇ।  ਹਾਲ ਹੀ ਵਿਚ, ਸਾਗਾ ਸਟੂਡੀਓ, ਇੱਕ ਮਸ਼ਹੂਰ ਪ੍ਰੋਡਕਸ਼ਨ ਹਾਊਸ, ਅਤੇ ਸੰਗੀਤ ਲੇਬਲ, ਡਿਸਟ੍ਰੀਬਿਊਟਰਾਂ ਦੀਆਂ ਗਲਤ ਨੀਤੀਆਂ ਬਾਰੇ ਬੋਲਣ ਲਈ ਸਭ ਤੋਂ ਅੱਗੇ ਆਇਆ ਹੈ। ਸਾਗਾ ਸਟੂਡੀਓਜ਼ ਅਤੇ ਯੂਨੀਸਿਸ ਇਨਫੋਸੋਲਿਊਸ਼ਨਜ਼ ਦੇ ਸੀਈਓ ਨੇ ਇਸ ਮੁੱਦੇ 'ਤੇ ਲੰਮੀ ਗੱਲ ਕੀਤੀ। ਉਨ੍ਹਾਂ ਕਿਹਾ, ''ਸਿਨੇਮਾ ਦੀ ਦੁਨੀਆਂ ਦੀਆਂ ਕੋਈ ਹੱਦਾਂ ਸਰਹੱਦਾਂ ਨਹੀ ਹਨ ਪਰ ਲਾਲਚੀ ਸੋਚ ਨਾਲ ਆਪਣਾ ਕਾਰੋਬਾਰ ਚਲਾਉਣ ਵਾਲੇ ਲੋਕਾਂ ਨੇ ਦੂਜਿਆਂ ਲਈ ਰੁਕਾਵਟਾਂ ਖੜ੍ਹੀਆਂ ਕੀਤੀਆਂ ਹੋਈਆਂ ਹਨ।

ਦੱਖਣ ਦੇ ਸਿਨੇਮਾ ਨੂੰ ਸਾਡੇ ਦੇਸ਼ ਦੇ ਹਰ ਇਕ ਵਿਅਕਤੀ ਦੁਆਰਾ ਬਹੁਤ ਚੰਗੀ ਤਰ੍ਹਾਂ ਸਵੀਕਾਰ ਕੀਤਾ ਜਾਂਦਾ ਹੈ। ਫਿਰ ਪੰਜਾਬੀ ਫਿਲਮਾਂ ਦੀ ਹੋਂਦ ਨੂੰ ਇਹਨਾਂ ਖਤਰਾ ਕਿਉਂ ਹੈ? ਉਹਨਾਂ ਕਿਹਾ ਕਿ ਫਿਲਮ ਮੇਕਿੰਗ, ਇੱਕ ਕਾਰੋਬਾਰ ਵਜੋਂ, ਵਿਆਪਕ ਰੁਜ਼ਗਾਰ ਦੇ ਮੌਕੇ ਪੈਦਾ ਕਰਦਾ ਹੈ। ਇੱਕ ਛੋਟੀ ਜਿਹੀ Blue-collar ਨੌਕਰੀ ਤੋਂ ਲੈ ਕੇ ਵੱਡੀ ਵ੍ਹਾਈਟ-ਕਾਲਰ ਨੌਕਰੀ ਤੱਕ, ਇੱਕ ਫਿਲਮ ਨਿਰਮਾਣ ਬਹੁਤ ਸਾਰੇ ਲੋਕਾਂ ਦੇ ਰੁਜ਼ਗਾਰ ਦਾ ਜ਼ਰੀਆ ਬਣਦੀ ਹੈ। ਤਰਖਾਣ, ਕਾਸਟਿਊਮ ਡਿਜ਼ਾਈਨਰ, ਟੇਲਰ, ਇਲੈਕਟ੍ਰੀਸ਼ੀਅਨ, ਨਰਸਾਂ, ਪੇਂਟਰ, ਗ੍ਰਾਫਿਕ ਡਿਜ਼ਾਈਨਰ, ਐਡੀਟਰ, ਫੋਟੋਗ੍ਰਾਫਰ, ਵੀਡੀਓਗ੍ਰਾਫਰ, ਕੈਮਰਾ ਅਟੈਂਡੈਂਟ, ਕੁੱਕ, ਸਰਵਰ, ਆਈ.ਟੀ. ਪੇਸ਼ੇਵਰ, ਵਕੀਲ, ਟਿਊਟਰ ਵਰਗੇ ਲੋਕਾਂ ਨੂੰ ਨੌਕਰੀਆਂ ਪ੍ਰਦਾਨ ਕਰਨ ਪਿੱਛੇ ਇੱਕ ਸੰਗਠਨ ਦਾ ਹੀ ਹੱਥ ਹੁੰਦਾ ਹੈ।

ਫਿਲਮ ਦੀ ਸਫ਼ਲਤਾ ਸਿਰਫ਼ ਵੱਡੇ ਨਿਰਮਾਤਾਵਾਂ ਦੀਆਂ ਜੇਬਾਂ ਭਰਨ ਤੱਕ ਹੀ ਸੀਮਤ ਨਹੀਂ ਹੈ, ਇਹ ਹਰ ਸਫ਼ਲ ਫਿਲਮ ਨਾਲ ਵੱਧ ਤੋਂ ਵੱਧ ਰੁਜ਼ਗਾਰ ਵੀ ਪੈਦਾ ਕਰਦੀ ਹੈ। ਉਹਨਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਲਾਲਚੀ ਫ਼ਿਲਮ ਡਿਸਟ੍ਰੀਬਿਊਟਰਾਂ ਦੀਆਂ ਧੱਕੇਸ਼ਾਹੀ ਦੀਆਂ ਚਾਲਾਂ ਪੰਜਾਬੀ ਸਿਨੇਮਾ ਦਾ ਭਵਿੱਖ ਖ਼ਤਰੇ ਵਿਚ ਪਾਉਣਗੀਆਂ। ਜੇਕਰ ਹਾਲਾਤ ਇਸੇ ਤਰ੍ਹਾਂ ਹੀ ਹੋਰ ਖ਼ਤਰਨਾਕ ਅਤੇ ਬੇਕਾਬੂ ਹੁੰਦੇ ਰਹੇ ਤਾਂ ਬਹੁਤ ਜਲਦ ਸਾਰੇ ਫ਼ਿਲਮ ਪ੍ਰੋਡਕਸ਼ਨ ਸਟੂਡੀਓਜ਼ ਲਈ ਕੰਮ ਕਰਨਾ ਮੁਸ਼ਕਲ ਹੋ ਜਾਵੇਗਾ।

SHARE ARTICLE

ਏਜੰਸੀ

Advertisement

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM
Advertisement