'ਫੁੱਫੜ ਜੀ' : ਫ਼ਿਲਮ ਦਾ ਪਹਿਲਾ ਡਾਂਸ ਨੰਬਰ 'ਗੱਲ ਬਣ ਜਾਉ' ਹੋਇਆ ਰਿਲੀਜ਼ 
Published : Oct 23, 2021, 1:59 pm IST
Updated : Oct 23, 2021, 1:59 pm IST
SHARE ARTICLE
Fuffad Ji
Fuffad Ji

ਪੰਜਾਬੀ ਫ਼ਿਲਮ 'ਫੁੱਫੜ ਜੀ' 11 ਨਵੰਬਰ ਨੂੰ ਹੋਵੇਗੀ ਰਿਲੀਜ਼

ਚੰਡੀਗੜ੍ਹ : ਫੁੱਫੜ ਤਾਂ ਇਕ ਨਹੀਂ ਮਾਨ ਹੁੰਦਾ ਅਤੇ ਜੇ 2 ਹੋ ਜਾਣ ਫਿਰ ਤਾਂ ਸਹੁਰਿਆਂ ਦੀ ਜਾਨ ਨੂੰ ਸਿਆਪਾ ਪੈ ਹੀ ਜਾਂਦਾ ਹੈ। ਗੱਲ ਕਰ ਰਹੇ ਹਾਂ 11 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫ਼ਿਲਮ 'ਫੁੱਫੜ ਜੀ' ਦੀ। ਜਿੱਥੇ ਫ਼ਿਲਮ ਦੇ ਵਿਚ ਛੋਟੇ ਤੇ ਵੱਡੇ ਫੁੱਫੜ ਦੀ ਆਪਸ ਵਿਚ ਨੋਕ-ਝੋਕ ਦੇਖਣ ਲਈ ਮਿਲੇਗੀ ਉੱਥੇ ਹੀ ਸਹੁਰਾ ਘਰ ਇਨ੍ਹਾਂ ਦੋਵਾਂ ਦੇ ਨਖਰੇ ਚੁੱਕਦਾ ਹੋਇਆ ਵੀ ਨਜ਼ਰ ਆਵੇਗਾ। ਫ਼ਿਲਮ ਵਿਚ ਵੱਡੇ ਫੁੱਫੜ ਦਾ ਕਿਰਦਾਰ ਨਿਭਾ ਰਹੇ ਹਨ ਬਾਕਮਾਲ ਅਦਾਕਾਰ ਬਿੰਨੂ ਢਿੱਲੋਂ ਅਤੇ ਛੋਟੇ ਫੁੱਫੜ ਦਾ ਕਿਰਦਾਰ ਨਿਭਾ ਰਹੇ ਹਨ ਡਾਇਮੰਡ ਬੋਏ ਗੁਰਨਾਮ ਭੁੱਲਰ।

Fuffad ji Fuffad ji

ਵੈਸੇ ਤਾਂ ਦਰਸ਼ਕ ਪਹਿਲਾਂ ਹੀ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਪਰ ਉਹਨਾਂ ਦੀ ਉਤਸੁਕਤਾ ਨੂੰ ਬਣਾਏ ਰੱਖਣ ਲਈ ਜ਼ੀ ਸਟੂਡੀਓਜ਼ ਨੇ ਫ਼ਿਲਮ ਦਾ ਪਹਿਲਾ ਗਾਣਾ ਰਿਲੀਜ਼ ਕਰ ਦਿਤਾ ਹੈ ਜਿਸ ਦਾ ਟਾਈਟਲ ਹੈ 'ਗੱਲ ਬਣ ਜਾਉ'। 'ਗੱਲ ਬਣ ਜਾਉ' ਗੀਤ ਇਕ ਡਾਂਸ ਨੰਬਰ ਹੈ ਜਿਸ ਨੂੰ ਸੁਣਦੇ ਹੀ ਤੁਸੀਂ ਵੀ ਭੰਗੜਾ ਪਾਉਣਾ ਸ਼ੁਰੂ ਕਰ ਦਿਓਗੇ।

ਇਹ ਵੀ ਪੜ੍ਹੋ : ਕਸ਼ਮੀਰ ਤੇ ਲੱਦਾਖ 'ਚ ਤਾਜ਼ਾ ਬਰਫ਼ਬਾਰੀ,ਮੈਦਾਨੀ ਇਲਾਕਿਆਂ 'ਚ ਭਾਰੀ ਮੀਂਹ,ਦੇਖੋ ਤਸਵੀਰਾਂ 

ਗਾਣੇ ਵਿਚ ਵੱਡਾ ਫੁੱਫੜ ‘ਅਰਜਨ’ ਅਤੇ ਛੋਟਾ ਫੁੱਫੜ ‘ਚੰਨ’ ਆਪਣੇ ਸਹੁਰੇ ਘਰ ਵਿਆਹ ਵਿਚ ਗਏ ਹੁੰਦੇ ਹਨ ਜਿੱਥੇ ਦੋਵਾਂ ਵਿਚਕਾਰ ਭੰਗੜੇ ਦਾ ਮੁਕਾਬਲਾ ਸ਼ੁਰੂ ਹੋ ਜਾਂਦਾ ਹੈ, ਗੱਲ ਤਾਂ ਕਿਉਂਕਿ ਹਿੰਡ ਦੀ ਹੁੰਦੀ ਹੈ। ਵਿਆਹ 'ਤੇ ਭੰਗੜਾ ਪਾਉਣ ਲਈ ਬਿਲਕੁਲ ਫਿੱਟ ਬੈਠੇਗਾ ਇਹ ਗੀਤ। ਫ਼ਿਲਮ ਦੇ ਸੈੱਟ ਦੀ ਗੱਲ ਕਰੀਏ ਤਾਂ ਇਹ ਸਾਰਾ ਸੈੱਟ ਖਾਸ ਤਿਆਰ ਕੀਤਾ ਗਿਆ ਹੈ। ਗਾਣੇ ਨੂੰ ਗਾਉਣ ਦੇ ਨਾਲ-ਨਾਲ ਲਿਖਿਆ ਤੇ ਕੰਪੋਜ਼ ਵੀ ਗੁਰਨਾਮ ਭੁੱਲਰ ਨੇ ਕੀਤਾ ਹੈ ਅਤੇ ਮਿਊਜ਼ਿਕ ਦਿੱਤਾ ਹੈ ਦਾਊਦ ਨੇ।

Fuffad ji Fuffad ji

ਫ਼ਿਲਮ 'ਫੁੱਫੜ ਜੀ' ਰਾਜੂ ਵਰਮਾ ਦੁਆਰਾ ਲਿਖੀ ਗਈ ਹੈ, ਜਿਸ ਦਾ ਨਿਰਦੇਸ਼ਨ ਪੰਕਜ ਬੱਤਰਾ ਵਲੋਂ ਕੀਤਾ ਗਿਆ ਹੈ। ਫ਼ਿਲਮ ਜ਼ੀ ਸਟੂਡੀਓਜ਼ ਅਤੇ ਕੇ ਕੁਮਾਰ ਵਲੋਂ ਨਿਰਮਿਤ ਕੀਤੀ ਗਈ ਹੈ, ਫ਼ਿਲਮ ਜ਼ੀ ਸਟੂਡੀਓਜ਼ ਅਤੇ ਕੇ ਕੁਮਾਰ ਸਟੂਡੀਓਜ਼ ਵਲੋਂ ਦੁਨੀਆਂ ਭਰ 'ਚ ਰਿਲੀਜ਼ ਕੀਤੀ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement