ਟੀਮ ਇੰਡੀਆ ਦੀ ਲੱਕੀ ਚਾਰਮ ਬਣੇਗੀ ਸੋਨਮ ਕਪੂਰ
Published : Aug 14, 2017, 6:14 am IST
Updated : Mar 24, 2018, 4:37 pm IST
SHARE ARTICLE
Sonam Kapoor
Sonam Kapoor

ਬਾਲੀਵੁੱਡ ਅਦਾਕਾਰਾਂ ਸੋਨਮ ਕਪੂਰ ਸਿਲਵਰ ਸਕਰੀਨ ‘ਤੇ ਟੀਮ ਇੰਡੀਆ ਦੀ ਲੱਕੀ ਚਾਰਮ 'ਚ ਨਜ਼ਰ ਆ ਸਕਦੀ ਹੈ। ਸਾਲ 2008 ‘ਚ ਪ੍ਰਕਾਸ਼ਿਤ ਅਨੁਜਾ ਚੌਹਾਨ ਦੇ ਨਾਵਲ....

ਬਾਲੀਵੁੱਡ ਅਦਾਕਾਰਾਂ ਸੋਨਮ ਕਪੂਰ ਸਿਲਵਰ ਸਕਰੀਨ ‘ਤੇ ਟੀਮ ਇੰਡੀਆ ਦੀ ਲੱਕੀ ਚਾਰਮ 'ਚ ਨਜ਼ਰ ਆ ਸਕਦੀ ਹੈ। ਸਾਲ 2008 ‘ਚ ਪ੍ਰਕਾਸ਼ਿਤ ਅਨੁਜਾ ਚੌਹਾਨ ਦੇ ਨਾਵਲ ‘ਦਿ ਜੋਇਆ ਫੈਕਟਰ’ ਦੀ ਫਿਲਮ ਬਣਾਉਣ ਲਈ 3 ਸਾਲ ਦੇ ਰਾਈਟਸ ਸ਼ਾਹਰੁਖ ਖਾਨ ਦੀ ਪ੍ਰੋਡਕਸ਼ਨ ਕੰਪਨੀ ਰੈੱਡ ਚਿਲੀਜ਼ ਇੰਟਰਟੈਂਨਮੈਂਟ ਨੇ ਖਰੀਦੇ ਸਨ ਪਰ ਗੱਲ ਨਹੀਂ ਬਣੀ। ਬਾਅਦ ਵਿਚ ਫਿਲਮਕਾਰ ਮਨਮੋਹਨ ਸ਼ੈੱਟੀ ਦੀ ਬੇਟੀ ਪੂਜਾ ਨੇ ਇਸ ਕਿਤਾਬ ਦੇ ਰਾਈਟਸ ਖਰੀਦੇ ਸਨ ਪਰ ਕੰਮ ਨਹੀਂ ਹੋ ਸਕਿਆ। ਹੁਣ ਇਸ ‘ਤੇ ਫਿਲਮ ਬਣਨ ਜਾ ਰਹੀ ਹੈ।

ਚਰਚਾ ਹੈ ਕਿ ਲੀਡ ਰੋਲ ‘ਚ ਸੋਨਮ ਕਪੂਰ ਦਾ ਨਾਂ ਤੈਅ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ‘ਦਿ ਜੋਇਆ ਫੈਕਟਰ’ ਜੋਇਆ ਸਿੰਘ ਸੋਲੰਕੀ ਨਾਂ ਦੀ ਰਾਜਪੂਤ ਲੜਕੀ ਦੀ ਕਹਾਣੀ ਹੈ, ਜੋ ਸਾਲ 2010 ‘ਚ ਵੈਸਟਇੰਡੀਜ਼ ‘ਚ ਹੋਏ ਟੀ-20 ਵਰਲਡ ਕੱਪ ਕ੍ਰਿਕਟ ਦੌਰਾਨ ਟੀਮ ਇੰਡੀਆ ਦੀ ਲੱਕੀ ਚਾਰਮ ਬਣ ਜਾਂਦੀ ਹੈ। ਫਿਲਮ ਬਾਰੇ ਅਜੇ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement