ਚਿੜੀਆਂ ਦਾ ਚੰਬਾ : ਵੈਲਪੁਣਾ ਅਤੇ ਜੱਟਵਾਦ ਤੋਂ ਹਟਕੇ ਹੋਵਗੀ ਮਹਿਲਾਵਾਂ ਦੀ ਜ਼ਿੰਦਗੀ ’ਤੇ ਅਧਾਰਿਤ ਇਹ ਫ਼ਿਲਮ
Published : Jul 24, 2023, 5:28 pm IST
Updated : Jul 24, 2023, 5:28 pm IST
SHARE ARTICLE
photo
photo

ਫ਼ਿਲਮ ਵਿੱਚ ਸ਼ਰਨ ਕੌਰ, ਨੇਹਾ ਪਵਾਰ, ਅਮਾਇਰਾ ਦਸਤੂਰ ਅਤੇ ਮਹਿਨਾਜ਼ ਮਾਨ ਵੀ ਮੁੱਖ ਭੂਮਿਕਾਵਾਂ ਵਿੱਚ ਹਨ

 

ਚੰਡੀਗੜ੍ਹ (ਮੁਸਕਾਨ ਢਿੱਲੋਂ): ਫ਼ਿਲਮ "ਚਿੜੀਆਂ ਦਾ ਚੰਬਾ" ਨੂੰ ਸਿਨੇਮਾਘਰਾਂ ਵਿੱਚ ਅਧਿਕਾਰਤ ਐਂਟਰੀ ਮਿਲ ਗਈ ਹੈ।ਨਿਰਮਾਤਾਵਾਂ ਨੇ ਫ਼ਿਲਮ ਦੀ ਰਿਲੀਜ਼ ਡੇਟ ਦਾ ਖੁਲਾਸਾ ਕੀਤਾ ਹੈ ਜੋ ਕਿ 18 ਅਗਸਤ, 2023 ਹੈ।ਪੋਸਟਰ ਵਿੱਚ ਇੱਕ ਬੱਸ ਦਿਖਾਈ ਗਈ ਹੈ ਜਿਸ ਵਿੱਚ ਚਿੜੀਆਂ ਉੱਡਦੀਆਂ ਹਨ, ਅਤੇ ਫ਼ਿਲਮ ਦਾ ਸਿਰਲੇਖ, 'ਚਿੜੀਆਂ ਦਾ ਚੰਬਾ' ਲਿਖਿਆ ਗਿਆ ਹੈ।

ਫ਼ਿਲਮ ਦੀ ਸਟਾਰ ਕਾਸਟ ਆਪਣੇ-ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਆਪਣੇ ਕਿਰਦਾਰਾਂ ਦੇ ਵਿਅਕਤੀਗਤ ਪੋਸਟਰ ਸ਼ੇਅਰ ਕਰ ਰਹੀ ਹੈ। ਫ਼ਿਲਮ ਵਿੱਚ ਸ਼ਰਨ ਕੌਰ, ਨੇਹਾ ਪਵਾਰ, ਅਮਾਇਰਾ ਦਸਤੂਰ ਅਤੇ ਮਹਿਨਾਜ਼ ਮਾਨ ਵੀ ਮੁੱਖ ਭੂਮਿਕਾਵਾਂ ਵਿੱਚ ਹਨ। ਮਹਿਲਾ-ਕੇਂਦ੍ਰਿਤ ਫ਼ਿਲਮ 'ਚਿੜੀਆਂ ਦਾ ਚੰਬਾ' ਵਿੱਚ ਸ਼ਿਵਜੋਤ ਹਿੰਦੀ, ਪੰਜਾਬੀ ਅਤੇ ਦੱਖਣ ਭਾਰਤੀ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਮਸ਼ਹੂਰ ਅਦਾਕਾਰਾ ਅਮਾਇਰਾ ਦਸਤੂਰ ਨਾਲ ਮੁੱਖ ਭੂਮਿਕਾ ਨਿਭਾਉਣਗੇ। ਫ਼ਿਲਮ 'ਚ ਉਨ੍ਹਾਂ ਦੇ ਨਾਲ ਬਲਵਿੰਦਰ ਬੁਲੇਟ, ਆਸ਼ੀਸ਼ ਦੁੱਗਲ, ਰਾਜੀਵ ਸ਼ਰਮਾ, ਪ੍ਰਭ ਗਰੇਵਾਲ ਅਤੇ ਯੋਗਰਾਜ ਸਿੰਘ ਵੀ ਨਜ਼ਰ ਆਉਣਗੇ।ਪ੍ਰੇਮ ਸਿੰਘ ਸਿੱਧੂ ਦੁਆਰਾ ਨਿਰਦੇਸ਼ਿਤ ਅਤੇ ਲਿਖੀ ਗਈ ਇਸ ਫ਼ਿਲਮ ਨੂੰ ਡਿੰਪਲ ਖਰੌਰ ਅਤੇ ਅਭੈਦੀਪ ਸਿੰਘ ਮੱਤੀ ਦੁਆਰਾ ਨਿਰਮਿਤ ਕੀਤੀ ਗਈ ਹੈ, ਜੋ ਕਿ ਖਰੌਰ ਫਿਲਮਜ਼ ਐਲਐਲਪੀ ਅਤੇ ਫਰੂਟਚਾਟ ਐਂਟਰਟੇਨਮੈਂਟ ਪ੍ਰਾਈਵੇਟ ਲਿਮਟਿਡ ਦੇ ਬੈਨਰ ਹੇਠ ਰਿਲੀਜ਼ ਹੋਵੇਗੀ। ਫ਼ਿਲਮ ਇੱਕ ਵਿਲੱਖਣ ਅਤੇ ਮਨਮੋਹਕ ਕਹਾਣੀ ਹੋਣ ਦਾ ਵਾਅਦਾ ਕਰਦੀ ਹੈ, ਜੋ ਮਜ਼ਬੂਤ, ਤਾਕਤਵਰ ਅਤੇ ਦ੍ਰਿੜ ਇਰਾਦੇ ਵਾਲੀਆਂ ਔਰਤਾਂ ਦੇ ਪਾਤਰਾਂ ਦੁਆਲੇ ਘੁੰਮਦੀ ਹੈ.ਉਹ ਸਮਾਜ ਵਿੱਚ ਸਕਾਰਾਤਮਕ ਜਾਂ ਪ੍ਰਭਾਵਸ਼ਾਲੀ ਤਬਦੀਲੀ ਲਿਆਉਣ ਵਿਚ ਸਮਰੱਥ ਹਨ।

ਫ਼ਿਲਮ ਦੀ ਘੋਸ਼ਣਾ ਟੀਮ ਦੁਆਰਾ ਉਨ੍ਹਾਂ ਦੇ ਸਬੰਧਤ ਸੋਸ਼ਲ ਮੀਡੀਆ ਹੈਂਡਲ 'ਤੇ ਸ਼ੇਅਰ ਕੀਤੀ ਗਈ ਸੀ, ਜਦੋਂ ਉਨ੍ਹਾਂ ਨੇ ਸ਼ੂਟ ਸ਼ੁਰੂ ਕੀਤਾ। ਸ਼ੂਟ ਦੀਆਂ ਝਲਕੀਆਂ ਨੂੰ ਦੇਖ ਕੇ ਲੱਗਦਾ ਹੈ ਕਿ ਫਿਲਮ ਦੀ ਸ਼ੂਟਿੰਗ ਚੰਡੀਗੜ੍ਹ ਦੇ ਆਸ-ਪਾਸ ਦੇ ਇਲਾਕਿਆਂ 'ਚ ਹੋ ਰਹੀ ਹੈ।

ਇਸ ਨਾਲ ਦਰਸ਼ਕਾਂ ਵਿਚ ਯਕੀਨਨ ਉਤਸ਼ਾਹ ਵਧਿਆ ਹੈ।ਪ੍ਰਸ਼ੰਸਕਾਂ ਨੇ ਫ਼ਿਲਮ ਲਈ ਆਪਣੇ ਪਿਆਰ ਅਤੇ ਉਤਸ਼ਾਹ ਨਾਲ ਕੰਮੈਂਟ ਸੈਕਸ਼ਨ ਵਿਚ ਹੜ੍ਹ ਲਿਆ ਦਿੱਤਾ. ਉਨ੍ਹਾਂ ਨੇ ਲਿਖਿਆ "ਬਹੁਤ ਵਧੀਆ , ਪੰਜਾਬੀ ਫ਼ਿਲਮਾ ਵਿੱਚ ਕੁਝ ਵੱਖਰਾ ਦੇਖਣ ਨੂੰ ਮਿਲੂਗਾ, ਆਸ ਹੈ ਕਿ ਇਹ ਫ਼ਿਲਮ ਆਸਾਂ ਤੇ ਖਰੀ ਉਤਰੇਗੀ।

SHARE ARTICLE

ਏਜੰਸੀ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement