25 ਜਨਵਰੀ ਨੂੰ ਰਿਲੀਜ਼ ਹੋਵੇਗੀ 'ਪਦਮਾਵਤ', ਰਾਜਸਥਾਨ ਵਿਚ ਲੱਗੀ ਰਹੇਗੀ ਪਾਬੰਦੀ
Published : Jan 8, 2018, 10:43 pm IST
Updated : Jan 8, 2018, 5:13 pm IST
SHARE ARTICLE

ਨਵੀਂ ਦਿੱਲੀ, 8 ਜਨਵਰੀ :  ਵਿਵਾਦਾਂ ਵਿਚ ਘਿਰੀ ਹੋਈ ਫ਼ਿਲਮ 'ਪਦਮਾਵਤ' ਨੂੰ ਸੈਂਸਰ ਬੋਰਡ ਤੋਂ ਪ੍ਰਮਾਣ ਪੱਤਰ ਮਿਲ ਗਿਆ ਹੈ। ਇਹ ਫ਼ਿਲਮ 25 ਜਨਵਰੀ ਨੂੰ ਰਿਲੀਜ਼ ਹੋਵੇਗੀ ਤੇ ਇਸ ਦਾ ਨਾਂਅ ਪਦਮਾਵਤੀ ਤੋਂ ਬਦਲ ਕੇ ਪਦਮਾਵਤ ਕਰ ਦਿਤਾ ਗਿਆ ਹੈ। ਉਧਰ, ਰਾਜਸਥਾਨ ਸਰਕਾਰ ਨੇ ਕਿਹਾ ਹੈ ਕਿ ਸੂਬੇ ਵਿਚ ਫ਼ਿਲਮ ਦਾ ਪ੍ਰਦਰਸ਼ਨ ਨਹੀਂ ਕੀਤਾ ਜਾਵੇਗਾ। ਇਸੇ ਦੌਰਾਨ ਕਰਣੀ ਸੈਨਾ ਨੇ ਐਲਾਨ ਕੀਤਾ ਹੈ ਕਿ ਫ਼ਿਲਮ ਦਾ ਵਿਰੋਧ ਜਾਰੀ ਰਹੇਗਾ। ਕਾਂਗਰਸ ਨੇ ਕਿਹਾ ਕਿ ਫ਼ਿਲਮ ਸ਼ਾਂਤੀਪੂਰਣ ਢੰਗ ਨਾਲ ਰਿਲੀਜ਼ ਹੋ ਸਕੇ, ਇਹ ਰਾਜ ਸਰਕਾਰਾਂ ਦੀ ਜ਼ਿੰਮੇਵਾਰੀ ਹੈ। ਕੇਂਦਰੀ ਫ਼ਿਲਮ ਸੈਂਸਰ ਬੋਰਡ ਨੇ ਪਦਮਾਵਤੀ ਫ਼ਿਲਮ ਨੂੰ ਯੂ ਏ ਪ੍ਰਮਾਣ ਪੱਤਰ ਦਿਤਾ ਹੈ। ਕਾਂਗਰਸ ਦੇ ਬੁਲਾਰੇ ਮਨੀਸ਼ ਤਿਵਾੜੀ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਅਹਿਮ ਫ਼ੈਸਲੇ ਵਿਚ ਕਿਹਾ ਸੀ ਕਿ ਇਕ ਵਾਰ ਜਦ ਸੀਬੀਐਫ਼ਸੀ ਪ੍ਰਮਾਣ ਪੱਤਰ ਦੇ ਦਿੰਦਾ ਹੈ ਤਾਂ ਰਾਜ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਕਾਨੂੰਨ ਵਿਵਸਥਾ ਕਾਇਮ ਰੱਖੀ ਜਾਵੇ ਤਾਕਿ ਫ਼ਿਲਮ ਰਿਲੀਜ਼ ਹੋਣ ਵਿਚ ਕੋਈ ਅੜਿੱਕਾ ਨਾ ਪਵੇ। 


 ਸ੍ਰੀਰਾਜਪੂਤ ਸਭਾ ਦੇ ਪ੍ਰਧਾਨ ਗਿਰੀਰਾਜ ਸਿੰਘ ਨੇ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਸੈਂਸਰ ਬੋਰਫ਼ ਆਫ਼ ਫ਼ਿਲਮ ਦੀ ਸਮੀਖਿਆ ਕਰ ਰਹੇ ਪੈਨਲ ਦੀਆਂ ਸਿਫ਼ਾਰਸ਼ਾਂ 'ਤੇ ਵਿਚਾਰ ਕਰਨ ਦੀ ਬਜਾਏ ਫ਼ਿਲਮ ਨਿਰਮਾਤਾ ਦਾ ਸਮਰਥਨ ਕਰਨਾ ਚਾਹੁੰਦਾ ਹੈ। ਉਨ੍ਹਾਂ ਇਥੇ ਪੱਤਰਕਾਰਾਂ ਨੂੰ ਦਸਿਆ ਕਿ ਰਾਜਸਥਾਨ ਵਿਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਵਿਚ ਭਾਜਪਾ ਨੂੰ ਅਸੀਂ ਸਬਕ ਸਿਖਾਵਾਂਗੇ। ਭਾਜਪਾ ਨੂੰ ਤਿੰਨੇ ਜ਼ਿਮਨੀ ਚੋਣਾਂ ਦੀਆਂ ਸੀਟਾਂ 'ਤੇ ਹਰਾਉਣਾ ਸਾਡਾ ਟੀਚਾ ਹੋਵੇਗਾ। ਰਾਸ਼ਟਰੀ ਰਾਜਪੂਤ ਕਰਣੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਪ੍ਰਦੇਸ਼ ਸਰਕਾਰ ਰਾਜਪੂਤਾਂ ਦਾ ਦਮਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਚਾਹੇ ਆਨੰਦਪਾਲ ਸਿੰਘ ਮੁਕਾਬਲੇ ਦਾ ਮਾਮਲਾ ਹੋਵੇ ਜਾਂ ਪਦਮਾਵਤੀ ਫ਼ਿਲਮ ਦਾ ਮੁੱਦਾ, ਰਾਜਪੂਤਾ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ ਗਈ ਹੈ। ਫ਼ਿਲਮ ਦਾ ਨਾਮ ਬਣਲਣ ਨਾਲ ਤੱਥ ਨਹੀਂ ਬਦਲ ਸਕਦੇ। ਅਸੀਂ ਦੇਸ਼ ਵਿਚ ਫ਼ਿਲਮ ਨੂੰ ਪਰਦੇ 'ਤੇ ਨਹੀਂ ਉਤਰਨ ਦੇਵਾਂਗੇ। (ਏਜੰਸੀ)

SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement