
82 ਸਾਲ ਦੀ ਉਮਰ ਵਿਚ ਲਏ ਆਖ਼ਰੀ ਸਾਹ
ਚੰਡੀਗੜ੍ਹ: ਪੰਜਾਬੀ ਦੇ ਮਸ਼ਹੂਰ ਗੀਤਕਾਰ ਦੇਵ ਥਰੀਕੇ ਵਾਲਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ । ਪੰਜਾਬੀਆਂ ਦੀ ਝੋਲੀ ਵਿੱਚ ਸੈਂਕੜੇ ਗੀਤ ਤੇ ਪੰਜਾਬੀ ਸਾਹਿਤ ਪਾਉਣ ਵਾਲੇ ਦੇਵ ਥਰੀਕੇ ਵਾਲਾ ਦੇ ਅਚਾਨਕ ਦਿਹਾਂਤ ਹੋ ਗਿਆ ਹੈ। ਉਹਨਾਂ ਨੇ 82 ਸਾਲ ਦੀ ਉਮਰ ਵਿਚ ਆਖ਼ਰੀ ਸਾਹ ਲਏ। ਉਨ੍ਹਾਂ ਦਾ ਅੰਤਿਮ ਸਸਕਾਰ ਮੰਗਲਵਾਰ ਦੁਪਹਿਰ 2 ਵਜੇ ਪਿੰਡ ਥਰੀਕੇ ਵਿਖੇ ਕੀਤਾ ਜਾਵੇਗਾ ।