Sukh Ratia Arrested News: ਇੰਸਟਾਗ੍ਰਾਮ ਇਨਫਲੂਐਂਸਰ ਸੁੱਖ ਰਤੀਆ ਕਤਲ ਮਾਮਲੇ 'ਚ ਗ੍ਰਿਫ਼ਤਾਰ
Published : May 25, 2025, 12:55 pm IST
Updated : May 25, 2025, 12:55 pm IST
SHARE ARTICLE
Instagram influencer Sukh Ratia arrested in murder case
Instagram influencer Sukh Ratia arrested in murder case

Sukh Ratia Arrested News: 5 ਲੱਖ ਦੀ ਸੁਪਾਰੀ ਲੈ ਕੇ ਮਹਿਲਾ ਦਾ ਗਲਾ ਵੱਢਣ ਦਾ ਇਲਜ਼ਾਮ, ਮਹਿਲਾ ਦੇ ਪਤੀ ਵੱਲੋਂ ਹੀ ਸੁਪਾਰੀ ਦੇਣ ਦੇ ਇਲਜ਼ਾਮ

Instagram influencer Sukh Ratia arrested in murder case: ਮਸ਼ਹੂਰ ਇੰਸਟਾਗ੍ਰਾਮ ਇਨਫਲੂਐਂਸਰ ਸੁਖਪ੍ਰੀਤ ਸਿੰਘ ਉਰਫ਼ ਸੁੱਖ ਰਤੀਆ ਨੂੰ ਕਤਲ ਦੇ ਗੰਭੀਰ ਇਲਜ਼ਾਮਾਂ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇੰਸਟਾਗ੍ਰਾਮ 'ਤੇ ਉਸ ਦੇ 5.25 ਲੱਖ ਤੋਂ ਵੱਧ ਫਾਲੋਅਰਜ਼ ਹਨ।  ਜਿਸ ਵਿਅਕਤੀ ਨੂੰ ਲੋਕ ਇੰਸਟਾਗ੍ਰਾਮ ਰੀਲਾਂ ਅਤੇ ਸਟਾਈਲਿਸ਼ ਜੀਵਨ ਸ਼ੈਲੀ ਲਈ ਜਾਣਦੇ ਸਨ ਉਹ ਹੁਣ ਇੱਕ ਬਹੁਤ ਹੀ ਭਿਆਨਕ ਕਤਲ ਕੇਸ ਦਾ ਮੁੱਖ ਦੋਸ਼ੀ ਬਣ ਗਿਆ ਹੈ।

ਨੋਇਡਾ ਐਸਟੀਐਫ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਨਵੀਂ ਮੁੰਬਈ ਪੁਲਿਸ ਦੇ ਹਵਾਲੇ ਕਰ ਦਿੱਤਾ। 24 ਸਾਲਾ ਸੁੱਖ ਰਤੀਆ ਨੇ ਸਿਰਫ਼ 12ਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ, ਉਹ 2022 ਵਿੱਚ ਆਪਣੇ ਮਾਮੇ ਦੇ ਪੁੱਤਰ ਗੁਰਪ੍ਰੀਤ ਸਿੰਘ ਨਾਲ ਮਾਡਲਿੰਗ ਕਰਨ ਦੀ ਇੱਛਾ ਨਾਲ ਮੁੰਬਈ ਆਇਆ ਸੀ। ਉੱਥੇ ਉਸ ਦੀ ਮੁਲਾਕਾਤ ਇੱਕ ਔਰਤ ਨਾਲ ਹੋਈ ਜੋ ਸੈਲੂਨ ਚਲਾਉਂਦੀ ਸੀ ਅਤੇ ਗਾਜ਼ੀਆਬਾਦ (ਯੂਪੀ) ਦੀ ਰਹਿਣ ਵਾਲੀ ਸੀ। ਪੁਲਿਸ ਪੁੱਛਗਿੱਛ ਦੌਰਾਨ, ਸੁਖਪ੍ਰੀਤ ਨੇ ਕਬੂਲ ਕੀਤਾ ਕਿ ਉਸੇ ਔਰਤ ਨੇ ਉਸ ਨੂੰ 5 ਲੱਖ ਰੁਪਏ ਵਿੱਚ ਕਤਲ ਦੀ ਸੁਪਾਰੀ ਦਿੱਤੀ ਸੀ।

ਸੁਪਾਰੀ ਕਿਸ਼ੋਰ ਸਿੰਘ ਨਾਮ ਦੇ ਇੱਕ ਵਿਅਕਤੀ ਨੇ ਦਿੱਤੀ ਸੀ, ਜਿਸ ਨੇ ਆਪਣੀ ਪਤਨੀ ਨੂੰ ਮਾਰਨ ਦੀ ਯੋਜਨਾ ਬਣਾਈ ਸੀ। 18 ਮਈ ਦੀ ਰਾਤ ਨੂੰ, ਸੁੱਖ ਰਤੀਆ ਅਤੇ ਉਸ ਦੇ ਸਾਥੀ ਗੁਰਪ੍ਰੀਤ ਸਿੰਘ ਨੇ, ਮਾਸਕ ਪਾ ਕੇ ਪਹਿਲਾਂ ਔਰਤ ਦੀ ਰੇਕੀ ਕੀਤੀ ਅਤੇ ਫਿਰ ਔਰਤ ਦਾ ਪਿੱਛਾ ਕੀਤਾ ਅਤੇ ਸੜਕ 'ਤੇ ਉਸ ਦਾ ਗਲਾ ਵੱਢ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਇਹ ਘਟਨਾ ਇੱਕ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਈ।

ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਸੁਖਪ੍ਰੀਤ ਨੇ ਕਤਲ ਤੋਂ ਪਹਿਲਾਂ ਇੱਕ ਚਾਕੂ ਆਨਲਾਈਨ ਖ਼ਰੀਦਿਆ ਸੀ ਅਤੇ ਕਤਲ ਵਾਲੀ ਰਾਤ ਔਰਤ ਦੀਆਂ ਹਰਕਤਾਂ 'ਤੇ ਖਾਸ ਤੌਰ 'ਤੇ ਨਜ਼ਰ ਰੱਖੀ ਗਈ ਸੀ। ਇਹ ਕੋਈ ਭਾਵਨਾਤਮਕ ਅਪਰਾਧ ਨਹੀਂ ਸੀ ਸਗੋਂ ਇੱਕ ਪੂਰੀ ਤਰ੍ਹਾਂ ਯੋਜਨਾਬੱਧ ਪੇਸ਼ੇਵਰ ਕੰਟਰੈਕਟ ਕਿਲਿੰਗ ਸੀ। ਦਰਅਸਲ, ਸੁੱਖ ਰਤੀਆ ਅਤੇ ਗੁਰਪ੍ਰੀਤ ਨੂੰ ਪੈਸਿਆਂ ਦੀ ਲੋੜ ਸੀ ਅਤੇ ਨਕਲੀ ਪ੍ਰਸਿੱਧੀ ਦੀ ਭਾਲ ਵਿੱਚ, ਉਨ੍ਹਾਂ ਨੇ ਇਹ ਕਦਮ ਚੁੱਕਿਆ।

ਨੋਇਡਾ ਐਸਟੀਐਫ਼ ਨੂੰ ਇਨਪੁੱਟ ਮਿਲਿਆ ਕਿ ਦੋਵੇਂ ਦੋਸ਼ੀ ਸੂਰਜਪੁਰ ਥਾਣਾ ਖੇਤਰ ਦੇ ਘੈਂਟ ਗੋਲ ਚੱਕਰ ਕੋਲ ਖੜ੍ਹੇ ਹਨ ਅਤੇ ਭੱਜਣ ਦੀ ਕੋਸ਼ਿਸ਼ ਕਰ ਰਹੇ ਹਨ। ਐਸਟੀਐਫ਼ ਨੇ ਤੁਰੰਤ ਨਵੀਂ ਮੁੰਬਈ ਪੁਲਿਸ ਨੂੰ ਸੂਚਿਤ ਕੀਤਾ ਅਤੇ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਦੋਵਾਂ 'ਤੇ ਬੀਐਨਐਸ ਦੀ ਧਾਰਾ 103(1), 61(2) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਨੋਇਡਾ ਐਸਟੀਐਫ਼ ਦੇ ਏਐਸਪੀ ਰਾਜਕੁਮਾਰ ਮਿਸ਼ਰਾ ਦੇ ਅਨੁਸਾਰ, ਮੁੰਬਈ ਪੁਲਿਸ ਦੀ ਐਫ਼ਆਈਆਰ ਤੋਂ ਬਾਅਦ, ਯੂਪੀ ਐਸਟੀਐਫ਼ ਤੋਂ ਸਹਾਇਤਾ ਮੰਗੀ ਗਈ ਸੀ। ਜਾਣਕਾਰੀ ਦੇ ਆਧਾਰ 'ਤੇ, ਇੱਕ ਸਾਂਝਾ ਆਪ੍ਰੇਸ਼ਨ ਚਲਾਇਆ ਗਿਆ ਅਤੇ ਦੋਵੇਂ ਮੁਲਜ਼ਮਾਂ ਨੂੰ ਸੂਰਜਪੁਰ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਨੂੰ ਹੁਣ ਨਵੀਂ ਮੁੰਬਈ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Raja Warring on Khalistan: 'ਸਾਨੂੰ ਹਿੰਦੁਸਤਾਨ ਚਾਹੀਦਾ, ਖ਼ਾਲਿਸਤਾਨ ਨਹੀਂ',ਸੁਣੋ ਗੁੱਸੇ 'ਚ ਕੀ-ਕੁਝ ਸੁਣਾ ਗਏ?

14 Oct 2025 3:01 PM

Khan Saab brother crying after the death of Khan Saab father : ਖਾਨ ਸਾਬ੍ਹ ਦੇ ਭਰਾ ਦੇ ਨਹੀਂ ਰੁਕੇ ਹੰਝੂਆਂ

14 Oct 2025 2:59 PM

Pakistan vs Afghanistan War : Afghan Taliban Strikes Pakistan; Heavy Fighting On 7 Border Points....

12 Oct 2025 3:04 PM

Kisan Andolan ਨੂੰ ਲੈ ਕੇ Charanjit Channi ਦਾ ਵੱਡਾ ਦਾਅਵਾ,BJP ਨੇ ਕਿਸਾਨਾ ਉੱਤੇ ਗੋਲੀ ਚਲਾਉਣ ਦੇ ਦਿਤੇ ਸੀ ਹੁਕਮ

12 Oct 2025 3:02 PM

Rajvir Jawanda Last Ride In Village | Rajvir Jawanda Antim Sanskar in Jagraon | Rajvir Jawanda News

09 Oct 2025 3:24 PM
Advertisement