Sucha Soorma Movie : ਧਮਾਕੇਦਾਰ ਸਕ੍ਰੀਨ ਪ੍ਰੇਜ਼ੈਂਸ ਦੇ ਨਾਲ ਸੁੱਚਾ ਸੂਰਮਾ ਦਾ ਨਵਾਂ ਪੋਸਟਰ ਜਾਰੀ
Published : Aug 25, 2024, 12:41 pm IST
Updated : Aug 25, 2024, 12:41 pm IST
SHARE ARTICLE
Sucha Soorma Movie New poster released
Sucha Soorma Movie New poster released

Sucha Soorma Movie: 20 ਸਤੰਬਰ, 2024 ਨੂੰ ਦੁਨੀਆਂ ਭਰਦੇ ਸਿਨੇਮਾ ਘਰਾਂ ਵਿਚ ਰਿਲੀਜ਼ ਹੋਵੇਗੀ ਫਿਲਮ

Sucha Soorma Movie New poster released : ਬੱਬੂ ਮਾਨ ਦੀ ਫਿਲਮ ਸੁੱਚਾ ਸੂਰਮਾ ਇਸ ਸਾਲ ਦੀ ਸਭ ਤੋਂ ਚਰਚਿਤ ਫ਼ਿਲਮ ਹੈ , ਜਿਸ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ। ਅੱਜ ਇਸ ਫਿਲਮ ਦਾ ਇੱਕ ਨਵਾਂ ਪੋਸਟਰ ਜਾਰੀ ਕੀਤਾ ਗਿਆ। ਇਸ ਪੋਸਟਰ ਵਿੱਚ ਇਸ ਫਿਲਮ ਦੀ ਸਟਾਰ ਕਾਸਟ ਨੂੰ ਵਿਖਾਇਆ ਗਿਆ ਹੈ, ਅਤੇ ਇਹ ਇੱਕ ਸਿਤਾਰਿਆਂ ਨਾਲ ਭਰਪੂਰ ਫਿਲਮ ਹੈ। ਪੋਸਟਰ ਵਿੱਚ ਸ਼ਕਤੀ, ਹੌਂਸਲਾ, ਗੁੱਸਾ, ਡਰਾਮਾ ਅਤੇ ਬੇਹਿਸਾਬ ਐਕਸ਼ਨ ਦੀ ਝਲਕ ਮਿਲਦੀ ਹੈ। ਇਸ ਪੋਸਟਰ ਦੇ ਜਾਰੀ ਹੋਣ ਨਾਲ ਹੀ ਨਿਰਮਾਤਾਵਾਂ ਨੇ ਟ੍ਰੇਲਰ ਦੀ ਰਿਲੀਜ਼ ਦਾ ਸੰਕੇਤ ਦਿੱਤਾ ਹੈ। ਦਰਸ਼ਕ ਬੱਬੂ ਮਾਨ ਨੂੰ ਸੁੱਚਾ ਸੂਰਮਾ ਦੇ ਰੂਪ ਵਿਚ ਦੇਖਣ ਲਈ ਉਤਸੁਕ ਹਨ।

ਸੁੱਚਾ ਸੂਰਮਾ ਇੱਕ ਪ੍ਰਸਿੱਧ ਪੰਜਾਬੀ ਲੋਕ ਕਥਾ ਹੈ, ਜੋ ਇੱਕ ਸਦੀ ਤੋਂ ਵੀ ਵੱਧ ਪੁਰਾਣੀ ਹੈ।  ਸੁੱਚਾ ਸਿੰਘ ਦੇ ਜੀਵਨ ਵਿੱਚ ਇਕ ਐਸੀ ਘਟਨਾ ਵਾਪਰੀ ਜਿਸ ਨੇ ਉਹਦਾ ਕਿਰਦਾਰ ਹੀ ਬਦਲ ਦਿੱਤਾ, ਅਤੇ ਉਹ ਸੁੱਚਾ ਸੂਰਮਾ ਬਣ ਗਿਆ। ਇਹ ਇੱਕ ਦੇਖਣ ਵਾਲੀ ਕਹਾਣੀ ਹੈ।

ਇਹ ਫਿਲਮ ਸੁੱਚਾ ਸਿੰਘ ਦੇ ਜੀਵਨ ਅਤੇ ਉਸ ਦੇ ਜੀਵਨ ਵਿਚ ਆਉਣ ਵਾਲੀਆਂ ਉਹਨਾਂ ਘਟਨਾਵਾਂ ਦੇ ਆਲੇ ਦੁਆਲੇ ਘੁੰਮਦੀ ਹੈ, ਜਿਨ੍ਹਾਂ ਨੇ ਉਸ ਨੂੰ ਇੱਕ ਡਾਕੂ ਵਿਚ ਬਦਲ ਦਿਤਾ। ਸਾਊਂਡ ਅਤੇ ਦ੍ਰਿਸ਼ ਦੇ ਮਾਮਲੇ ਵਿਚ ਇਹ ਫਿਲਮ ਵੱਡੇ ਪਰਦੇ ਤੇ ਦੇਖਣ ਵਾਲਾ ਅਨੁਭਵ ਹੈ।

ਇਸ ਫਿਲਮ ਵਿਚ ਮੁੱਖ ਭੂਮਿਕਾ ਵਿਚ ਕੋਈ ਹੋਰ ਨਹੀਂ, ਸਗੋਂ ਪੰਜਾਬ ਦੇ ਲਿਵਿੰਗ ਲੈਜੈਂਡ ਬੱਬੂ ਮਾਨ ਨਜ਼ਰ ਆਉਣਗੇ। ਹੋਰ ਮਹੱਤਵਪੂਰਨ ਭੂਮਿਕਾਵਾਂ ਵਿੱਚ ਸਮੀਖਸ਼ਾਓਸ ਵਾਲ, ਸੁਵਿੰਦਰ ਵਿਕੀ, ਸਰਬਜੀਤ ਚੀਮਾ, ਮਹਾਬੀਰ ਭੁੱਲਰ, ਗੁਰਪ੍ਰੀਤ ਰਟੌਲ ਅਤੇ ਜਗਜੀਤ ਬਾਜਵਾ ਨਜ਼ਰ ਆਉਣਗੇ। ਇਥੇ ਜ਼ਿਕਰਯੋਗ ਗੱਲ ਇਹ ਹੈ ਕਿ ਇਸ ਫਿਲਮ ਵਿੱਚ ਸਾਰੇ ਵੱਖ-ਵੱਖ ਕਲਾਕਾਰਾਂ ਦੇ ਜਬਰਦਸਤ ਪ੍ਰਦਰਸ਼ਨ ਦੇਖਣ ਨੂੰ ਮਿਲਣਗੇ ਅਤੇ ਕੋਈ ਸਧਾਰਨ ਚਿਹਰੇ ਨਹੀਂ ਹੋਣਗੇ। ਪਾਵਰ ਫੁਲ ਵਿਸ਼ਾ ਅਤੇ ਵਧੀਆ ਕਲਾਕਾਰਾਂ ਦੁਆਰਾ ਨਿਭਾਈਆਂ ਗਈਆਂ ਭੂਮਿਕਾਵਾਂ ਇਕ ਇਤਿਹਾਸ ਰਚਣ ਜਾ ਰਹੀਆਂ ਹਨ।

ਇਸ ਫਿਲਮ ਦਾ ਨਿਰਦੇਸ਼ਨ ਅਮਿਤੋਜ ਮਾਨ ਨੇ ਕੀਤਾ ਹੈ ਅਤੇ ਇਸ ਫਿਲਮ ਵਿੱਚ ਡੀ.ਓ.ਪੀ ਦੇ ਤੌਰ ਤੇ ਇੰਦਰਜੀਤ ਬੰਸਲ ਨੇ ਕੰਮ ਕੀਤਾਹੈ। ਸੁੱਚਾ ਸੂਰਮਾ ਦਾ ਸੰਗੀਤ ਸਾਗਾ ਮਿਊਜ਼ਿਕ ਦੇ ਅਧਿਕਾਰਕ ਹੈਂਡਲਜ਼ 'ਤੇ ਰਿਲੀਜ਼ ਕੀਤਾ ਜਾਵੇਗਾ। ਇਹ ਫਿਲਮ 20 ਸਤੰਬਰ, 2024 ਨੂੰ ਦੁਨੀਆਂ ਭਰਦੇ ਸਿਨੇਮਾ ਘਰਾਂ ਵਿੱਚ ਰਿਲੀਜ਼ ਲਈ ਤਿਆਰ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement