ਸੈਂਸਰ ਬੋਰਡ ਦੇ ਪ੍ਰਧਾਨ ਪਦ ਤੋਂ ਹਟਾਏ ਜਾਣ 'ਤੇ ਇਹ ਬੋਲੇ ਪਹਿਲਾਜ ਨਿਹਲਾਨੀ
Published : Aug 12, 2017, 9:46 am IST
Updated : Mar 26, 2018, 1:31 pm IST
SHARE ARTICLE
Pahlaj Nihalani
Pahlaj Nihalani

ਸ਼ੁੱਕਰਵਾਰ ਨੂੰ ਪਹਿਲਾਜ ਨਿਹਲਾਨੀ ਨੂੰ ਸੈਂਸਰ ਬੋਰਡ ਦੇ ਪ੍ਰਧਾਨ ਪਦ ਤੋਂ ਹਟਾ ਦਿੱਤਾ ਗਿਆ ਅਤੇ ਉਨ੍ਹਾਂ ਦੀ ਥਾਂਹ ਲੇਖਕ-ਗੀਤਕਾਰ ਪ੍ਰਸੂਨ ਜੋਸ਼ੀ ਨੂੰ ਪ੍ਰਧਾਨ ਬਣਾਇਆ ਗਿਆ ਹੈ

ਸ਼ੁੱਕਰਵਾਰ ਨੂੰ ਪਹਿਲਾਜ ਨਿਹਲਾਨੀ ਨੂੰ ਸੈਂਸਰ ਬੋਰਡ ਦੇ ਪ੍ਰਧਾਨ ਪਦ ਤੋਂ ਹਟਾ ਦਿੱਤਾ ਗਿਆ ਅਤੇ ਉਨ੍ਹਾਂ ਦੀ ਥਾਂਹ ਲੇਖਕ-ਗੀਤਕਾਰ ਪ੍ਰਸੂਨ ਜੋਸ਼ੀ ਨੂੰ ਪ੍ਰਧਾਨ ਬਣਾਇਆ ਗਿਆ ਹੈ ਅਤੇ ਬਾਲੀਵੁੱਡ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਪਿਛਲੇ ਦੋ-ਤਿੰਨ ਸਾਲਾਂ ਤੋਂ ਫਿਲਮਾਂ ਦੇ ਸਰਟੀਫਿਕੇਸ਼ਨ ਅਤੇ ਸੀਨਜ਼ ਕੱਟਣ ਨੂੰ ਲੈ ਕੇ ਪਹਿਲਾਜ ਨਿਹਲਾਨੀ ਅਤੇ ਬਾਲੀਵੁੱਡ ਦੇ ਵਿੱਚ ਖਿੱਚ ਤਾਂ ਅਤੇ ਅੰਨੇਵਾਹ ਲੜਾਈ ਹੁੰਦੀ ਰਹੀ ਪਰ ਹੁਣ ਇਸ ਗੱਲ ਦੀ ਉਮੀਦ ਹੈ ਕਿ ਸੈਂਸਰ ਦੇ ਚੰਗੇ ਦਿਨ ਆਉਣਗੇ।

ਲੋਕਾਂ ਨੂੰ ਲੱਗਿਆ ਕਿ ਪਹਿਲਾਜ ਨਿਹਲਾਨੀ ਸੈਂਸਰ ਬੋਰਡ ਦੇ ਪ੍ਰਧਾਨ ਪਦ ਤੋਂ ਹਟਾਏ ਜਾਣ ਨੂੰ ਲੈ ਕੇ ਪ੍ਰੇਸ਼ਾਨ ਜਾਂ ਸ਼ੋਕੜ ਹੋਣਗੇ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕਾਫ਼ੀ ਖੁਸ਼ ਹੈ। ਇਸ ਫੈਸਲੇ ਦਾ ਸਵਾਗਤ ਕਰਦੇ ਹੋਏ ਪਹਿਲਾਜ ਨਿਹਲਾਨੀ ਨੇ ਇਕ ਇੰਟਰਵਿਊ ਵਿੱਚ ਕਿਹਾ ਉਨ੍ਹਾਂ ਨੂੰ ਕੋਈ ਧੱਕਾ ਨਹੀਂ ਲੱਗਿਆ ਹੈ ਸਗੋਂ ਉਹ ਤਾਂ ਕਾਫੀ ਖੁਸ਼ ਹੈ ਅਤੇ ਕਾਫ਼ੀ ਆਰਾਮ ਮਹਿਸੂਸ ਕਰ ਰਿਹਾ ਹਨ।

ਉਨ੍ਹਾਂ ਨੇ ਪੂਰੀ ਈਮਾਨਦਾਰੀ ਅਤੇ ਲਗਨ ਨਾਲ ਆਪਣਾ ਕੰਮ ਕੀਤਾ ਹੈ ਅਤੇ ਹੁਣ ਉਹ ਪੂਰੀ ਫਿਲਮ ਇੰਡਸਟਰੀ ਨੂੰ ਸ਼ੁਭਕਾਮਨਾ ਦੇਣਾ ਚਾਹੁੰਦੇ ਹਨ ਤੇ ਉਨ੍ਹਾਂ ਲੋਕਾਂ ਨੂੰ ਵੀ ਜੋ ਮੇਰੇ ਖਿਲਾਫ ਖੜੇ ਸਨ ਜਾਂ ਨਹੀਂ। ਪਹਿਲਾਜ ਨਿਹਲਾਨੀ ਨੇ ਅੱਗੇ ਕਿਹਾ ਕਿ ਉਹ ਸਰਕਾਰ ਦੇ ਫੈਸਲੇ ਦਾ ਸਵਾਗਤ ਕਰਦਾ ਨੇ ਹੁਣ ਤੱਕ ਦੇ ਆਪਣੇ ਕੰਮ ਤੋਂ ਉਹ ਕਾਫੀ ਖੁਸ਼ ਹੈ ਉਨ੍ਹਾਂ ਨੂੰ ਕੋਈ ਪਛਤਾਵਾ ਨਹੀਂ ਹੈ । ਨਿਹਲਾਨੀ ਦਾ ਕਾਰਜਕਾਲ ਤਿੰਨ ਸਾਲਾਂ ਦਾ ਸੀ ਪਰ ਵਿੱਚ ਹੀ ਉਨ੍ਹਾਂ ਨੂੰ ਪਦ ਤੋਂ ਹਟਾ ਦਿੱਤਾ ਗਿਆ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement