
Rupinder Handa News: ''ਮੈਨੂੰ ਸਟੇਜ 'ਤੇ ਅਪਮਾਨਿਤ ਕੀਤਾ ਗਿਆ ਪਰ ਮੈਂ ਸਾਰੀ ਸਥਿਤੀ ਸੰਭਾਲੀ''
Rupinder Handa Edmonton Concert News in Punjabi : ਐਡਮਿੰਟਨ ਸ਼ੋਅ ਨੂੰ ਲੈ ਕੇ ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਸ਼ੋਅ ਦੌਰਾਨ ਹੋਈ ਘਟਨਾ ਬਾਰੇ ਜਾਣਕਾਰੀ ਦੱਸਿਆ ਕਿ ਉਨ੍ਹਾਂ ਨੂੰ ਕੁਝ ਲੋਕਾਂ ਵਲੋਂ ਜਾਣ ਬੁਝ ਕੇ ਜਲੀਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸ਼ੋਅ ਦੌਰਾਨ ਉਨ੍ਹਾਂ ਦਾ ਫ਼ੋਨ ਵੀ ਖੋਹ ਲਿਆ ਗਿਆ, ਜਦਕਿ ਉਹ ਪੂਰਾ ਪ੍ਰੋਗਰਾਮ ਕਰਨ ਨੂੰ ਤਿਆਰ ਸੀ।
ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਕਿੰਨੀ ਜੱਦੋ ਜਹਿਦ ਤੋਂ ਬਾਅਦ ਆਪਣਾ ਫ਼ੋਨ ਵਾਪਸ ਲਿਆ। ਹਾਂਡਾ ਨੇ ਦੱਸਿਆ ਕਿ ਉਨ੍ਹਾਂ ਕਰੀਬ ਡੇਢ ਘੰਟਾ ਪ੍ਰੋਗਰਾਮ ਕੀਤਾ ਪਰ ਕੁਝ ਲੋਕ ਫਿਰ ਵੀ ਸ਼ੋਅ ਵਿਚ ਵਿਘਨ ਪਾਉਂਦੇ ਰਹੇ ਤੇ ਮੈਨੂੰ ਸਟੇਜ ਤੇ ਅਪਮਾਨਿਤ ਕੀਤਾ ਗਿਆ ਪਰ ਫਿਰ ਵੀ ਮੈਂ ਸਾਰੀ ਸਥਿਤੀ ਨੂੰ ਸੰਭਾਲੀ ਰੱਖਿਆ। ਮਾਈਕ ਸੁੱਟਣ ਬਾਰੇ ਹਾਂਡਾ ਨੇ ਕਿਹਾ ਕਿ ਆਖਿਰ ਉਹ ਵੀ ਇਕ ਇਨਸਾਨ ਹਨ ਤੇ ਇਨਸਾਨ ਨੂੰ ਬੁਰੀ ਸਥਿਤੀ ਵਿਚ ਗੁੱਸਾ ਆ ਹੀ ਜਾਂਦਾ ਹੈ।
ਉਨ੍ਹਾਂ ਨੇ ਇਥੇ ਇਹ ਵੀ ਸਪੱਸ਼ਟ ਕੀਤਾ ਕਿ ਜਦੋਂ ਉਸ ਨੇ ਸ਼ੋਅ ਛੱਡਿਆ ਤਾਂ ਕੁਝ ਲੋਕਾਂ ਨੇ ਦਰਵਾਜ਼ੇ ਬੰਦ ਕਰ ਦਿੱਤੇ ਸਨ ਤੇ ਮੈਨੂੰ ਬਾਹਰ ਨਹੀਂ ਜਾਣ ਦਿੱਤਾ ਗਿਆ। ਹਾਂਡਾ ਨੇ ਐਡਮਿੰਟਨ ਦੀਆਂ ਭੈਣਾਂ ਦਾ ਧੰਨਵਾਦ ਵੀ ਕੀਤਾ, ਜਿਨ੍ਹਾਂ ਨੇ ਬਾਅਦ ਵਿਚ ਸੱਚ ਨੂੰ ਸਾਹਮਣੇ ਲਿਆਂਦਾ।