2020 ਤੱਕ 'ਹੰਬਲ ਮੋਸ਼ਨ ਪਿਕਚਰਸ' ਪੇਸ਼ ਕਰੇਗਾ ਇਹ ਧਮਾਕੇਦਾਰ 8 ਫ਼ਿਲਮਾਂ 
Published : Jun 26, 2018, 4:02 pm IST
Updated : Jun 26, 2018, 4:02 pm IST
SHARE ARTICLE
'Hubble Motion Pictures'
'Hubble Motion Pictures'

ਪਾਲੀਵੁੱਡ ਦੇ ਰਾਕਸਟਾਰ ਗਿੱਪੀ ਗਰੇਵਾਲ ਨੇ ਪਹਿਲਾਂ ਆਪਣੀ ਗਾਇਕੀ ਨਾਲ ਤੇ ਫੇਰ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ।

ਪਾਲੀਵੁੱਡ ਦੇ ਰਾਕਸਟਾਰ ਗਿੱਪੀ ਗਰੇਵਾਲ ਨੇ ਪਹਿਲਾਂ ਆਪਣੀ ਗਾਇਕੀ ਨਾਲ ਤੇ ਫੇਰ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ। ਅਜੇ ਕੁਝ ਸਮਾਂ ਪਹਿਲਾ ਹੀ ਗਿੱਪੀ ਦੀ ਫਿਲਮ 'ਕੈਰੀ ਆਨ ਜੱਟਾ 2' ਦਰਸ਼ਕਾਂ ਨੂੰ ਹਸਾਉਣ 'ਚ ਪੂਰੀ ਤਰ੍ਹਾਂ ਸਫ਼ਲ ਹੋਈ। ਤੁਹਾਨੂੰ ਦਸ ਦਈਏ ਹੁਣ ਗਿੱਪੀ ਗਰੇਵਾਲ ਦੀ ਕੰਪਨੀ 'ਹੰਬਲ ਮੋਸ਼ਨ ਪਿਕਚਰਜ਼' ਸਾਲ 2020 ਤਕ ਪੰਜਾਬੀ ਫਿਲਮ ਇੰਡਸਟਰੀ 'ਚ ਧਮਾਲਾਂ ਪਾਉਣ ਜਾ ਰਹੀ ਹੈ।

humble motion pictureshumble motion pictures

ਇਸ ਕੰਪਨੀ ਦੇ ਬੈਨਰ ਹੇਠ 2020 ਤਕ ਇਕ, ਦੋ ਜਾਂ ਤਿੰਨ ਨਹੀਂ, ਸਗੋਂ ਪੂਰੀਆਂ 8 ਫਿਲਮਾਂ ਬਣਨ ਜਾ ਰਹੀਆਂ ਹਨ। ਇਸ ਦਾ ਐਲਾਨ ਗਿੱਪੀ ਨੇ ਅੱਜ ਸੋਸ਼ਲ ਮੀਡੀਆ ਰਾਹੀਂ ਕੀਤਾ ਹੈ। ਗਿੱਪੀ ਨੇ ਇਕ ਤਸਵੀਰ ਸਾਂਝੀ ਕਰਦਿਆਂ ਫਿਲਮਾਂ ਦੇ ਨਾਂ ਤੇ ਰਿਲੀਜ਼ ਡੇਟ ਦੱਸੀ ਹੈ। ਇਸ ਖ਼ਬਰ ਨੂੰ ਜਾਣ ਕੇ ਗਿੱਪੀ ਨੂੰ ਚਾਹੁਣ ਵਾਲਿਆਂ ਲਈ ਜ਼ਰੂਰ ਖੁਸ਼ੀ ਹੋਵੇਗੀ , ਕਿਉਂਕਿ ਸਾਡੀ ਪਾਲੀਵੁਡ ਇੰਡਸਟਰੀ ਤਰੱਕੀ ਦੇ ਰਾਹ 'ਤੇ ਹੈ। 

gippygippy

2020 ਤੱਕ 'ਹੰਬਲ ਮੋਸ਼ਨ ਪਿਕਚਰਸ' ਲੈ ਕੇ ਆ ਰਿਹਾ ਇਹ ਅੱਠ ਫ਼ਿਲਮਾਂ —

1. ਮਰ ਗਏ ਓਏ ਲੋਕੋ

margaye oye lokomargaye oye loko

 'ਮਰ ਗਏ ਓਏ ਲੋਕੋ' ਫਿਲਮ ਗਿੱਪੀ ਗਰੇਵਾਲ ਦੁਆਰਾ ਲਿਖੀ ਗਈ ਹੈ।  ਇਸ ਫਿਲਮ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਕਰ ਰਹੇ ਹਨ ਅਤੇ ਇਹ ਫਿਲਮ 31 ਅਗਸਤ 2018 ਨੂੰ ਰਿਲੀਜ਼ ਹੋਣ ਜਾ ਰਹੀ ਹੈ।

2. ਮੰਜੇ ਬਿਸਤਰੇ 2

manje bistre 2manje bistre 2

'ਮੰਜੇ ਬਿਸਤਰੇ' ਦੇ ਹਿੱਟ ਹੋਣ ਤੋਂ ਬਾਅਦ ਗਿੱਪੀ 'ਮੰਜੇ ਬਿਸਤਰੇ 2' ਲਈ ਵੀ ਪੂਰੀ ਤਰ੍ਹਾਂ ਨਾਲ ਤਿਆਰ। ਇਹ ਫਿਲਮ ਵੀ ਗਿੱਪੀ ਗਰੇਵਾਲ ਨੇ ਲਿਖੀ ਹੈ। ਦਸ ਦਈਏ ਕਿ ਬਲਜੀਤ ਸਿੰਘ ਦਿਓ ਇਸ ਫਿਲਮ ਦਾ ਨਿਰਦੇਸ਼ਨ ਕਰਨਗੇ ਤੇ ਫਿਲਮ 12 ਅਪ੍ਰੈਲ 2019 ਨੂੰ ਰਿਲੀਜ਼ ਹੋਵੇਗੀ।

3. ਚੱਕ ਦੇ ਫੱਟੇ 2

chak de phatte 2chak de phatte 2

2008 'ਚ ਰਿਲੀਜ਼ ਹੋਈ ਸੁਪਰਹਿੱਟ ਪੰਜਾਬੀ ਫਿਲਮ 'ਚੱਕ ਦੇ ਫੱਟੇ ਦਾ ਸੀਕੁਅਲ ਬਣਨ ਜਾ ਰਿਹਾ ਹੈ। 'ਚੱਕ ਦੇ ਫੱਟੇ 2' ਨੂੰ ਸਮੀਪ ਕੰਗ ਡਾਇਰੈਕਟ ਕਰ ਰਹੇ ਹਨ, ਜਿਹੜੀ 2019 'ਚ ਰਿਲੀਜ਼ ਹੋਵੇਗੀ।

4. ਜ਼ਿੰਦਾਬਾਦ ਯਾਰੀਆਂ

gippy grewalgippy grewal

ਇਸ ਫਿਲਮ ਦੀ ਕਹਾਣੀ ਨੂੰ ਵੀ ਗਿੱਪੀ ਗਰੇਵਾਲ ਨੇ ਕਲਮਬੱਧ ਕੀਤਾ ਹੈ। ਖਾਸ ਗੱਲ ਇਹ ਹੈ ਕਿ ਇਸ ਫਿਲਮ ਨੂੰ ਡਾਇਰੈਕਟ ਵੀ ਖੁਦ ਗਿੱਪੀ ਹੀ ਕਰਨਗੇ। ਫਿਲਮ 2019 'ਚ ਰਿਲੀਜ਼ ਹੋਵੇਗੀ।

5. ਕੈਰੀ ਆਨ ਜੱਟਾ 3

gippy grewalgippy grewal

ਇਸੇ ਮਹੀਨੇ 1 ਤਰੀਕ ਨੂੰ ਰਿਲੀਜ਼ ਹੋਈ ਫਿਲਮ 'ਕੈਰੀ ਆਨ ਜੱਟਾ 2' ਦਾ ਅਗਲਾ ਭਾਗ ਵੀ ਬਣਨ ਜਾ ਰਿਹਾ ਹੈ। ਜੀ ਹਾਂ, 'ਕੈਰੀ ਆਨ ਜੱਟਾ 3' ਦੀ ਪਲਾਨਿੰਗ ਸ਼ੁਰੂ ਹੋ ਚੁੱਕੀ ਹੈ। ਫਿਲਮ ਨੂੰ ਸਮੀਪ ਕੰਗ ਡਾਇਰੈਕਟ ਕਰਨਗੇ, ਜਿਹੜੀ 2020 'ਚ ਰਿਲੀਜ਼ ਹੋਵੇਗੀ।

6. ਵੀਰਾ

gippy gippy

ਫਿਲਮ 'ਵੀਰਾ' ਵੀ ਗਿੱਪੀ ਵਲੋਂ ਲਿਖੀ ਗਈ ਹੈ ਤੇ ਇਸ ਨੂੰ ਡਾਇਰੈਕਟ ਵੀ ਗਿੱਪੀ ਕਰਨ ਵਾਲੇ ਹਨ। ਫਿਲਮ ਦੀ ਰਿਲੀਜ਼ ਡੇਟ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ।

7. ਮਾਂ


humble motion pictureshumble motion pictures

'ਮਾਂ' ਫਿਲਮ ਦੀ ਪਲਾਨਿੰਗ ਕਾਫੀ ਸਮੇਂ ਤੋਂ ਚੱਲ ਰਹੀ ਹੈ। ਜਦੋਂ ਗਿੱਪੀ 'ਮੰਜੇ ਬਿਸਤਰੇ' ਫਿਲਮ ਦੀ ਪ੍ਰਮੋਸ਼ਨ ਕਰ ਰਹੇ ਸੀ, ਉਸ ਵਕਤ ਉਨ੍ਹਾਂ ਦੱਸਿਆ ਸੀ ਕਿ ਉਹ ਬਹੁਤ ਜਲਦ 'ਮਾਂ' ਫਿਲਮ ਲੈ ਕੇ ਆ ਰਹੇ ਹਨ। ਇਹ ਰਿਲੀਜ਼ ਕਦੋਂ ਹੋਵੇਗੀ, ਇਸ ਲਈ ਸਾਨੂੰ ਥੋੜ੍ਹਾ ਇੰਤਜ਼ਾਰ ਕਰਨਾ ਪੈ ਸਕਦਾ ਹੈ।

8. ਆਪਣਾ ਪੰਜਾਬ ਹੋਵੇ

gippy grewalgippy grewal

ਇਸ ਫਿਲਮ ਬਾਰੇ ਵੀ ਅਜੇ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਸ ਫਿਲਮ ਨੂੰ ਕੌਣ ਡਾਇਰੈਕਟ ਕਰ ਰਿਹਾ ਹੈ ਤੇ ਕਿਸ ਨੇ ਲਿਖਿਆ ਹੈ, ਇਹ ਜਾਣਨ ਲਈ ਥੋੜ੍ਹਾ ਇੰਤਜ਼ਾਰ ਕਰਨਾ ਪੈ ਸਕਦਾ ਹੈ। 'ਹੰਬਲ ਮੋਸ਼ਨ ਪਿਕਚਰਸ' ਸਾਲ 2020 ਤੱਕ ਅੱਠ ਫ਼ਿਲਮਾਂ ਲੈ ਕੇ ਆਉਣ ਲਈ ਪੂਰੀ ਤਰ੍ਹਾਂ ਤਿਆਰ ਹਨ। ਇਨ੍ਹਾਂ 8 ਫ਼ਿਲਮਾਂ 'ਚ ਜ਼ਿਆਦਾਤਰ ਫ਼ਿਲਮਾਂ ਗਿੱਪੀ ਵਲੋਂ ਗਈਆਂ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement