
ਕਪਿਲ ਸ਼ਰਮਾ ਨੇ ਸਿਰਫ਼ ਸਿੱਧੂ ਮੂਸੇਵਾਲਾ ਨੂੰ ਹੀ ਨਹੀਂ ਬਲਕਿ ਗਾਇਕ KK, ਦੀਪ ਸਿੱਧੂ ਤੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਨੂੰ ਵੀ ਟ੍ਰਿਬਿਊਟ ਦਿੱਤਾ
ਮੁੰਬਈ : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਸ ਨੂੰ ਹਰ ਵਿਅਕਤੀ ਅਪਣੇ-ਅਪਣੇ ਤਰੀਕੇ ਨਾਲ ਹਰ ਰੋਜ਼ ਸ਼ਰਧਾਂਜਲੀ ਭੇਟ ਕਰ ਰਿਹਾ ਹੈ। ਹੁਣ ਕਾਮੇਡੀਅਨ ਕਪਿਲ ਸ਼ਰਮਾ ਨੇ ਵੀ ਆਪਣੇ ਲਾਈਵ ਸ਼ੋਅ 'ਚ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਕਪਿਲ ਸ਼ਰਮਾ ਆਪਣੀ ਪੂਰੀ ਟੀਮ ਨਾਲ ਕੈਨੇਡਾ-ਅਮਰੀਕਾ ਟੂਰ 'ਤੇ ਹਨ। ਕਪਿਲ ਦੇ ਇਸ TOUR ਦੀ ਸ਼ੁਰੂਆਤ ਵੈਨਕੂਵਰ ਤੋਂ ਹੋਈ ਜਿਥੇ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦਾ ਫੇਮਸ ਗੀਤ 295 ਗਾਇਆ।
ਕਪਿਲ ਸ਼ਰਮਾ ਨੇ ਸਿਰਫ਼ ਸਿੱਧੂ ਮੂਸੇਵਾਲਾ ਨੂੰ ਹੀ ਨਹੀਂ ਬਲਕਿ ਗਾਇਕ KK, ਦੀਪ ਸਿੱਧੂ ਤੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਨੂੰ ਵੀ ਟ੍ਰਿਬਿਊਟ ਦਿੱਤਾ। ਜੋ ਹਾਲ ਹੀ 'ਚ ਇਸ ਦੁਨੀਆਂ ਨੂੰ ਅਲਵਿਦਾ ਕਹਿ ਚੁੱਕੇ ਹਨ। ਇਨ੍ਹਾਂ ਚਾਰਾ ਦਿੱਗਜ਼ਾਂ ਦੀ ਤਸਵੀਰ ਕਪਿਲ ਸ਼ਰਮਾ ਦੇ ਬੈਕਗਰਾਉਂਡ 'ਤੇ ਲੱਗੀ ਸਕ੍ਰੀਨ 'ਤੇ ਵੀ ਦਿਖਾਈ ਗਈ ਜਦੋਂ ਕਪਿਲ ਸ਼ਰਮਾ ਵਲੋਂ 295 ਗੀਤ ਗਾਇਆ ਗਿਆ।