Diljit Dosanjh Canada Course News: ਮਾਣ ਵਾਲੀ ਗੱਲ.. ਕੈਨੇਡਾ ਦੀ ਯੂਨੀਵਰਸਿਟੀ ਵਲੋਂ ਦਿਲਜੀਤ ਦੋਸਾਂਝ ਦੇ ਨਾਂ ਉਤੇ ਹੋਵੇਗਾ ਕੋਰਸ

By : GAGANDEEP

Published : Jun 26, 2025, 7:05 am IST
Updated : Jun 26, 2025, 11:07 am IST
SHARE ARTICLE
Diljit Dosanjh Canada Course News
Diljit Dosanjh Canada Course News

ਕੋਰਸ ਵਿਚ ਦਿਲਜੀਤ ਦੇ ਪੰਜਾਬੀ ਸੰਗੀਤ ਨੂੰ ਗਲੋਬਲ ਪੱਧਰ 'ਤੇ ਪਹੁੰਚਾਉਣ ਬਾਰੇ ਪੜ੍ਹਾਇਆ ਜਾਵੇਗਾ

Diljit Dosanjh Canada Course News: ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਟੀ ਵਿਚ ਆਉਣ ਵਾਲੇ 2026 ਦੇ ਸਮੈਸਟਰ ਦੌਰਾਨ ਉੱਘੇ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੀਆਂ ਸੰਗੀਤਕ ਸੇਵਾਵਾਂ ਉਤੇ ਅਧਾਰਤ ਇਕ ਅਕਾਦਮਕ ਕੋਰਸ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ, ਜੋ ਪੰਜਾਬੀ ਭਾਈਚਾਰੇ ਸਮੇਤ ਦਿਲਜੀਤ ਦੁਸਾਂਝ ਦੇ ਪ੍ਰਸ਼ੰਸਕਾਂ ਲਈ ਇਕ ਮਾਣ ਵਾਲੀ ਗੱਲ ਮੰਨੀ ਜਾ ਰਹੀ ਹੈ।

 ਕੋਰਸ ਦੌਰਾਨ ਦਿਲਜੀਤ ਦੋਸਾਂਝ ਦੇ ਫ਼ਿਲਮੀ ਕਿਰਦਾਰ, ਸੰਗੀਤਕ ਸੇਵਾਵਾਂ ਉਤੇ ਵਿਸਥਾਰ ਸਹਿਤ ਪੜ੍ਹਾਈ ਕਰਵਾਈ ਜਾਵੇਗੀ ਅਤੇ ਵਿਦਿਆਰਥੀਆਂ ਨੂੰ ਸਮਝਾਇਆ ਜਾਵੇਗਾ ਕਿ ਦਿਲਜੀਤ ਦੋਸਾਂਝ ਨੇ ਕਿਸ ਤਰ੍ਹਾਂ ਪੰਜਾਬੀ ਸੰਗੀਤ ਨੂੰ ਗਲੋਬਲ ਪੱਧਰ ਤੇ ਪਹੁੰਚਾਉਣ ਵਿਚ ਅਹਿਮ ਯੋਗਦਾਨ ਪਾਇਆ। 

ਸ਼ਾਇਦ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਵਿਦੇਸ਼ੀ ਯੂਨੀਵਰਸਟੀ ਵਲੋਂ ਕਿਸੇ ਪੰਜਾਬੀ ਗਾਇਕ ਦੀਆਂ ਸੰਗੀਤਕ ਖੇਤਰ ਵਿਚ ਨਿਭਾਈਆਂ ਸੇਵਾਵਾਂ ਸਬੰਧੀ ਕੋਰਸ ਆਰੰਭ ਕੀਤਾ ਗਿਆ ਹੋਵੇ।  ਦਿਲਜੀਤ ਦੋਸਾਂਝ ਨੇ ਬਾਲੀਵੁਡ ਤੇ ਪਾਲੀਵੁਡ ਵਿਚ ਵੱਡਾ ਮੁਕਾਮ ਹਾਸਲ ਕੀਤਾ ਹੈ। (ਏਜੰਸੀ)
 

ਵੈਨਕੂਵਰ ਤੋਂ ਮਲਕੀਤ ਸਿੰਘ ਦੀ ਰਿਪੋਰਟ 

(For more news apart from 'Diljit Dosanjh Canada Course News ',  stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement