14 ਸਤੰਬਰ ਨੂੰ ਰਿਲੀਜ਼ ਹੋਵੇਗੀ ਮਨੋਰੰਜਨ ਨਾਲ ਭਰਪੂਰ ਫ਼ਿਲਮ 'ਕੁੜਮਾਈਆਂ'
Published : Aug 26, 2018, 4:52 pm IST
Updated : Aug 26, 2018, 4:53 pm IST
SHARE ARTICLE
kuramaiyan
kuramaiyan

ਪੰਜਾਬੀ ਫ਼ਿਲਮ 'ਕੁੜਮਾਈਆਂ' ਦੇ ਨਿਰਮਾਤਾ ਅਤੇ ਅਦਾਕਾਰ ਗੁਰਮੀਤ ਸਾਜਨ ਨੇ ਕਿਹਾ ਕਿ ਵਿਨਰਜ਼ ਫ਼ਿਲਮ ਪ੍ਰੋਡਕਸ਼ਨ ਦੇ ਬੈਨਰ ਹੇਠ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ ...

ਪੰਜਾਬੀ ਫ਼ਿਲਮ 'ਕੁੜਮਾਈਆਂ' ਦੇ ਨਿਰਮਾਤਾ ਅਤੇ ਅਦਾਕਾਰ ਗੁਰਮੀਤ ਸਾਜਨ ਨੇ ਕਿਹਾ ਕਿ ਵਿਨਰਜ਼ ਫ਼ਿਲਮ ਪ੍ਰੋਡਕਸ਼ਨ ਦੇ ਬੈਨਰ ਹੇਠ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ 'ਕੁੜਮਾਈਆਂ' ਅੱਜ ਤੋਂ ਪੱਚੀ ਸਾਲ ਪਹਿਲਾਂ ਦੇ ਮੋਬਾਇਲ ਮੁਕਤ ਪੰਜਾਬ ਦੇ ਪਿੰਡਾਂ ਦੀ ਕਹਾਣੀ ਹੈ ਜਦੋਂ ਸਾਂਝੇ ਪਰਿਵਾਰਾਂ ਤੇ ਸਾਂਝੇ ਕੰਮਾਂ-ਕਾਰਾਂ ਦਾ ਦੌਰ ਸੀ। ਪੈਸੇ ਨਾਲੋਂ ਵੱਧ ਰਿਸ਼ਤਿਆਂ ਨੂੰ ਅਹਿਮੀਅਤ ਦਿਤੀ ਜਾਂਦੀ ਸੀ। ਆਸ਼ਿਕ ਰੂਹਾਂ ਪਿਆਰ ਮੁਹੱਬਤ ਉਂਦੋ ਵੀ ਕਰਿਆ ਕਰਦੀਆਂ ਸੀ ਪਰ ਵਿਆਹ ਘਰਦਿਆਂ ਦੀ ਮਰਜ਼ੀ ਨਾਲ ਹੁੰਦਾ ਸੀ।

Himmat SinghHimmat Singh

ਸੋ ਇਹ ਫ਼ਿਲਮ 'ਕੁੜਮਾਈਆਂ' ਆਮ ਫ਼ਿਲਮਾਂ ਤੋਂ ਹਟਕੇ ਬਹੁਤ ਹੀ ਪਰਿਵਾਰਕ ਜਿਹੇ ਵਿਸ਼ੇ ਦੀ ਹੈ ਜੋ ਦਰਸ਼ਕਾਂ ਨੂੰ ਪੁਰਾਣੇ ਪੇਂਡੂ ਮਾਹੌਲ ਦੇ ਕਲਚਰ, ਬੋਲੀ ਪਹਿਰਾਵੇ ਬਾਰੇ ਜਾਣੂ ਵੀ ਕਰਵਾਏਗੀ ਤੇ ਸਿਹਤਮੰਦ ਕਾਮੇਡੀ ਨਾਲ ਹਸਾਏਗੀ ਵੀ। 14 ਸਤੰਬਰ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਵਿੱਚ ਪੰਜਾਬੀ ਗਾਇਕੀ ਦੇ ਨਾਮੀਂ ਹਰਜੀਤ ਹਰਮਨ ਤੇ ਅਦਾਕਾਰਾ ਜਪੁਜੀ ਖਹਿਰਾ ਦੀ ਰੁਮਾਂਟਿਕ ਜੋੜੀ ਤੋਂ ਇਲਾਵਾ ਗੀਤਕਾਰ ਤੇ ਗਾਇਕ ਵੀਤ ਬਲਜੀਤ, ਰਾਖੀ ਹੁੰਦਲ,ਗੁਰਮੀਤ ਸਾਜਨ, ਪਰਮਿੰਦਰ ਕੌਰ ਗਿੱਲ ਨਿਰਮਲ ਰਿਸ਼ੀ, ਅਨੀਤਾ ਦੇਵਗਨ,ਹਰਬੀ ਸੰਘਾ,ਹੌਬੀ ਧਾਲੀਵਾਲ, ਹਰਦੀਪ ਗਿੱਲ,ਜਸ਼ਨਜੀਤ ਗੋਸ਼ਾ, ਅਮਨ ਸੇਖੋਂ,ਬਾਲ ਕਲਾਕਾਰ ਅਨਮੋਲ ਵਰਮਾ, ਪਰਕਾਸ਼ ਗਾਧੂ ਰਮਣੀਕ ਸੰਧੂ ਆਦਿ ਕਲਾਕਾਰਾਂ ਨੇ ਫ਼ਿਲਮ ਵਿੱਚ ਅਹਿਮ ਕਿਰਦਾਰ ਨਿਭਾਏ ਹਨ।

Nirmal RishiNirmal Rishi

ਗੁਰਮੀਤ ਸਿੰਘ, ਅਤੁਲ ਸ਼ਰਮਾਂ ਤੇ ਮਿੱਕਸ ਸਿੰਘ ਨੇ ਫ਼ਿਲਮ ਦਾ ਗੀਤ ਸੰਗੀਤ ਬਹੁਤ ਹੀ ਕਮਾਲ ਦਾ ਤਿਆਰ ਕੀਤਾ ਹੈ। ਨਾਮੀਂ ਗੀਤਕਾਰਾਂ ਬਚਨ ਬੇਦਿਲ, ਵਿੱਕੀ ਧਾਲੀਵਾਲ ਗੁਰਮੇਲ ਬਰਾੜ ਤੇ ਰਾਜੂ ਵਰਮਾ ਨੇ ਇਸ ਫ਼ਿਲਮ ਲਈ ਗੀਤ ਲਿਖੇ ਹਨ ਜਿੰਨਾ ਨੂੰ ਹਰਜੀਤ ਹਰਮਨ , ਰਜ਼ਾ ਹੀਰ, ਨਛੱਤਰ ਗਿੱਲ,ਗੁਰਨਾਮ ਭੁੱਲਰ, ਮੰਨਤ ਨੂਰ, ਜਸਪਿੰਦਰ ਨਰੂਲਾ ਅਤੇ ਗੁਰਮੇਲ ਬਰਾੜ ਨੇ ਪਲੇਅ ਬੈਕ ਗਾਇਆ ਹੈ।

Anita DevganAnita Devgan

ਮਨਜੀਤ ਟੋਨੀ ਦੀ ਲਿਖੀ ਕਹਾਣੀ ਲਈ ਸਕਰੀਨ ਪਲੇਅ ਰਾਜੂ ਵਰਮਾ ਨੇ ਤਿਾਰ ਕੀਤਾ ਹੈ ਜਦਕਿ ਡਾਇਲਾਗ ਗੁਰਮੀਤ ਸਾਜਨ ਨੇ ਲਿਖੇ ਹਨ। ਫ਼ਿਲਮ ਦੇ ਨਿਰਮਾਤਾ ਗੁਰਮੀਤ ਸਾਜਨ ਤੇ ਗੁਰਮੇਲ ਬਰਾੜ ਹਨ। ਐੱਸ ਐੱਸ ਬੱਤਰਾ ਤੇ ਗੁਰਮੀਤ ਫੋਟੋਜੈਨਿਕ ਇਸ ਫ਼ਿਲਮ ਦੇ ਸਹਿ ਨਿਰਮਾਤਾ ਹਨ। ਫ਼ਿਲਮ ਦਾ ਨਿਰਦੇਸ਼ਨ ਗੁਰਮੀਤ ਸਾਜਨ ਤੇ ਮਨਜੀਤ ਟੋਨੀ ਨੇ ਦਿੱਤਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM

ਸਰਪੰਚ ਜਰਮਨ ਸਿੰਘ ਨੂੰ ਫਿਰੌਤੀ ਲਈ ਮਿਲ ਰਹੀਆਂ ਸਨ ਧਮਕੀਆਂ : ਦੋਸਤ

05 Jan 2026 3:05 PM

"ਓ ਤੈਨੂੰ ਸ਼ਰਮ ਨਾ ਆਈ"Tarn Taran court complex ਦੇ ਬਾਹਰ ਹੰਗਾਮਾ |Absconding Pathanmajra Murdabad slogans

04 Jan 2026 3:26 PM
Advertisement