
ਰਾਮ ਦਾ ਕਿਰਦਾਰ ਤ੍ਰਿਸ਼ੀ ਵੱਲੋਂ, ਲਕਸ਼ਮਣ ਦਾ ਕਿਰਦਾਰ ਗਗਨ ਵੱਲੋਂ, ਸੀਤਾ ਦਾ ਕਿਰਦਾਰ ਸਾਵੀ ਵੱਲੋਂ ਤੇ ਲੰਕਾਪਤੀ ਰਾਵਣ ਦਾ ਕਿਰਦਾਰ ਦਸ਼ਮੀਤ ਵੱਲੋਂ ਨਿਭਾਇਆ ਗਿਆ
Desk (Spokesman TV)- ਦੁਸ਼ਹਿਰੇ ਦਾ ਤਿਓਹਾਰ ਬੁਰਾਈ 'ਤੇ ਸਚਾਈ ਦੀ ਜਿੱਤ ਵੱਜੋਂ ਮਨਾਇਆ ਜਾਂਦਾ ਹੈ ਤੇ ਇਹ ਭਾਰਤ ਦੇ ਕੁਝ ਉਨ੍ਹਾਂ ਤਿਓਹਾਰਾਂ ਵਿਚੋਂ ਇੱਕ ਹੈ ਜਦੋਂ ਧਾਰਮਿਕ ਏਕਤਾ ਦੀ ਮਿਸਾਲ ਵੇਖਣ ਨੂੰ ਮਿਲਦੀ ਹੈ। ਦੇਸ਼ ਦੇ ਕੋਨੇ-ਕੋਨੇ 'ਚ ਇਸ ਤਿਓਹਾਰ ਨੂੰ ਸਤਿਕਾਰ-ਅਦਬ ਨਾਲ ਮਨਾਇਆ ਜਾਂਦਾ ਹੈ। ਇਸੇ ਤਰ੍ਹਾਂ ਮੋਹਾਲੀ ਦੇ ਫੇਸ ਇੱਕ ਦੇ ਬੱਚਿਆਂ ਨੇ ਵੀ ਇਸ ਤਿਓਹਾਰ ਨੂੰ ਸਤਿਕਾਰ-ਅਦਬ ਨਾਲ ਮਨਾਇਆ।
ਮੁਹੱਲਾ ਵੇਲਫ਼ੇਅਰ ਐਸੋਸੀਏਸ਼ਨ ਵੱਲੋਂ ਮਨਾਇਆ ਗਿਆ ਫੇਸ 1 ਵਿਚ ਦੁਸ਼ਹਿਰੇ ਦਾ ਤਿਓਹਾਰ। ਐਸੋਸੀਏਸ਼ਨ ਵੱਲੋਂ ਬੱਚਿਆਂ ਨੇ ਅਹਿਮ ਭੂਮਿਕਾ ਨਿਭਾਉਂਦੇ ਹੋਏ ਹੱਥੀਂ ਰਾਵਣ ਤਿਆਰ ਕਰਕੇ ਇਸ ਤਿਓਹਾਰ ਨੂੰ ਮਨਾਇਆ।
ਇਸ ਮੌਕੇ ਰਾਮ ਦਾ ਕਿਰਦਾਰ ਤ੍ਰਿਸ਼ੀ ਵੱਲੋਂ, ਲਕਸ਼ਮਣ ਦਾ ਕਿਰਦਾਰ ਗਗਨ ਵੱਲੋਂ, ਸੀਤਾ ਦਾ ਕਿਰਦਾਰ ਸਾਵੀ ਵੱਲੋਂ ਤੇ ਲੰਕਾਪਤੀ ਰਾਵਣ ਦਾ ਕਿਰਦਾਰ ਦਸ਼ਮੀਤ ਵੱਲੋਂ ਨਿਭਾਇਆ ਗਿਆ।