ਕੈਲਗਰੀ ’ਚ ਪੰਜਾਬੀ ਗਾਇਕ ਵੀਰ ਦਵਿੰਦਰ ਦੇ ਘਰ ’ਤੇ ਚਲਾਈਆਂ ਗਈਆਂ ਗੋਲੀਆਂ
Published : Jan 27, 2026, 10:16 am IST
Updated : Jan 27, 2026, 10:16 am IST
SHARE ARTICLE
Shots fired at Punjabi singer Veer Davinder's home in Calgary
Shots fired at Punjabi singer Veer Davinder's home in Calgary

ਕੁਝ ਦਿਨ ਪਹਿਲਾਂ ਗਾਇਕ ਨੂੰ 5 ਲੱਖ ਡਾਲਰ ਦੀ ਫਿਰੌਤੀ ਲਈ ਆਇਆ ਸੀ ਫ਼ੋਨ

ਕੈਲਗਰੀ : ਵਿਦੇਸ਼ਾਂ ’ਚ ਵੀ ਫਿਰੌਤੀ ਮੰਗਣ ਦਾ ਕੰਮ ਲਗਾਤਾਰ ਵਧਦਾ ਜਾ ਰਿਹਾ ਹੈ। ਬੀਤੇ ਦਿਨੀਂ ਪੰਜਾਬੀ ਗਾਇਕ ਵੀਰ ਦਵਿੰਦਰ ਨੂੰ ਵੀ ਫ਼ਿਰੌਤੀ ਲਈ ਫੋਨ ਆਇਆ ਸੀ ਅਤੇ ਫਿਰੌਤੀ ਮੰਗਣ ਵਾਲੇ ਨੇ ਆਪਣਾ ਨਾਂ ਆਂਡਾ ਬਟਾਲਾ ਦੱਸਿਆ ਸੀ। ਉਸ ਨੇ ਫਿਰੌਤੀ ਵਜੋਂ 5 ਲੱਖ ਡਾਲਰ ਦੀ ਮੰਗ ਕੀਤੀ ਸੀ ਅਤੇ ਜਦੋਂ ਗਾਇਕ ਨੇ ਫਿਰੌਤੀ ਦੇਣ ਤੋਂ ਮਨ੍ਹਾਂ ਕਰ ਦਿੱਤਾ ਤਾਂ ਗਾਇਕ ਨੂੰ ਮਰਨ ਲਈ ਤਿਆਰ ਰਹਿਣ ਦੀ ਧਮਕੀ ਦਿੱਤੀ ਗਈ।

ਇਸ ਮਾਮਲੇ ਦੇ ਚਲਦਿਆਂ ਹੀ ਗਾਇਕ ਵੀਰ ਦਵਿੰਦਰ ਨੂੰ ਵੀ ਇਨ੍ਹਾਂ ਫਿਰੌਤੀ ਮੰਗਣ ਵਾਲਿਆਂ ਨੇ ਨਿਸ਼ਾਨਾ ਬਣਾ ਦਿੱਤਾ ਅਤੇ ਉਨ੍ਹਾਂ ਦੇ ਘਰ ’ਤੇ ਫਾਇਰਿੰਗ ਕੀਤੀ ਗਈ। ਜਿਸ ਸਮੇਂ ਇਨ੍ਹਾਂ ਫਿਰੌਤੀ ਮੰਗਣ ਵਾਲਿਆਂ ਗੋਲੀ ਚਲਾਈ ਉਸ ਸਮੇਂ ਗਾਇਕ ਵੀਰ ਦਵਿੰਦਰ ਆਪਣੇ ਪਰਿਵਾਰ ਸਮੇਤ ਘਰ ਵਿਚ ਮੌਜੂਦ ਨਹੀਂ ਸਨ,ਜਿਸ ਕਰਕੇ ਉਨ੍ਹਾਂ ਦਾ ਬਚਾਅ ਹੋ ਗਿਆ। ਫਿਰੌਤੀ ਮੰਗਣ ਵਾਲਿਆਂ ਤਕਰੀਬਨ 7 ਗੋਲੀਆਂ ਗਾਇਕ ਦੇ ਘਰ ’ਤੇ ਚਲਾਈਆਂ, ਜਿਨ੍ਹਾਂ ਵਿਚ 3 ਗੋਲੀਆਂ ਘਰ ਦੇ ਬਾਹਰ ਕੰਧ ਵਿਚ ਦੀ ਬੈੱਡ ਰੂਮ ਵਿਚ ਜਾ ਲੱਗੀਆ ਪਰ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਇਸ ਤੋਂ ਪਹਿਲਾਂ ਵੀ ਟੈਰਾਵੁੱਡ ਨੌਰਥ ਈਸਟ ਵਿਚ 2 ਦਿਨ ਪਹਿਲਾਂ ਹੀ ਪੰਜਾਬੀ ਦੇ ਘਰ ਨੂੰ ਨਿਸ਼ਾਨਾ ਬਣਾਇਆ ਜਾ ਚੁੱਕਿਆ ਹੈ।

ਜੁਲਾਈ 2025 ਤੋ ਲੈ ਕੇ ਜਨਵਰੀ 2026 ਤੱਕ ਹੁਣ ਤੱਕ ਸਾਊਥ ਏਸ਼ੀਅਨ ਕਮਿਉਨਟੀ ਦੇ 12 ਪਰਿਵਾਰਾਂ ਨੂੰ ਫਿਰੌਤੀ ਮੰਗਣ ਵਾਸਤੇ ਪ੍ਰੇਸ਼ਾਨ ਕੀਤਾ ਗਿਆ ਹੈ ਤੇ ਜਦੋਂ ਉਹ ਪੈਸੇ ਦੇਣ ਤੋਂ ਇਨਕਾਰ ਕਰਦੇ ਹਨ ਤਾਂ ਉਨ੍ਹਾਂ ਦੇ ਘਰਾਂ ’ਤੇ ਗੋਲੀਆਂ ਚਲਾਈਆਂ ਜਾਂਦੀਆਂ ਹਨ ਅਤੇ ਵੀਡੀਓ ਬਣਾ ਕੇ ਉਨ੍ਹਾਂ ਨੂੰ ਭੇਜ ਦਿੰਦੇ ਹਨ। ਪੁਲਿਸ ਦੇ ਕਹਿਣਾ ਹੈ ਕਿ ਡਰਨ ਦੀ ਲੋੜ ਨਹੀਂ ਜਦੋਂ ਵੀ ਕਿਸੇ ਨੂੰ ਫੋਨ ਆਉਂਦਾ ਹੈ ਤਾਂ ਉਸ ਦੀ ਇਤਲਾਹ ਪੁਲਿਸ ਨੂੰ ਜ਼ਰੂਰ ਦਿੱਤੀ ਜਾਵੇ| ਫ਼ਿਰੌਤੀ ਮੰਗਣ ਵਾਲਿਆਂ ਨੂੰ ਪੈਸੇ ਨਾ ਦਿੱਤੇ ਜਾਣ ਤਾਂ ਹੀ ਉਨ੍ਹਾਂ ਨੂੰ ਕਾਬੂ ਕੀਤਾ ਜਾ ਸਕੇਗਾ। ਕੈਲਗਰੀ ਵਿਚ ਲਗਾਤਾਰ ਫਿਰੌਤੀ ਕਾਲਾਂ ਕਰਕੇ ਲੋਕ ਸਹਿਮੇ ਹੋਏ ਹਨ ਤੇ ਡਰ ਦਾ ਮਾਹੌਲ ਬਣਿਆ ਹੋਇਆ ਹੈ।
 

Location: International

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM
Advertisement