ਪੰਜਾਬੀ ਸਿਨੇਮਾ ਦਾ ਰੁੱਖ ਬਦਲਣ ਵਾਲੀ ਤਰਸੇਮ ਜੱਸੜ ਦੀ ਫਿਲਮ "ਮਸਤਾਨੇ","ਸਰਦਾਰ ਦੇ 12 ਵੱਜ ਗਏ" ਮਜ਼ਾਕ ਦੇ ਪਿੱਛੇ ਦਾ ਸੱਚ
Published : Jul 27, 2023, 4:37 pm IST
Updated : Jul 27, 2023, 4:37 pm IST
SHARE ARTICLE
photo
photo

ਇੰਸਟਾਗ੍ਰਾਮ ਹੰਡਲੇ ’ਤੇ ਨਵੀਂ ਰਿਲੀਜ਼ ਮਿਤੀ ਦਾ ਐਲਾਨ ਕੀਤਾ ਹੈ ਜੋ ਕਿ 25 ਅਗਸਤ, 2023 ਹੈ।

 

ਚੰਡੀਗੜ੍ਹ(ਮੁਸਕਾਨ ਢਿਲੋਂ) :ਇੰਡਸਟਰੀ 'ਚ ਐਂਟਰੀ ਤੋਂ ਬਾਅਦ ਪੇਚਾਂ ਵਾਲੀ ਪੱਗ ਦਾ ਟਰੇਂਡ ਸ਼ੁਰੂ ਕਰਨ ਵਾਲੇ ਤਰਸੇਮ ਜੱਸੜ ਹਰ ਵਾਰੀ ਕੁਝ ਨਵਾਂ ਕਨਸੈਪਟ ਲੈਕੇ ਆਉਂਦੇ ਹਨ ।ਆਪਣੇ ਗਾਇਕੀ ਦੇ ਸਫਰ ਵਿਚ ਇਕ ਤੋਂ ਵੱਧ ਇੱਕ ਹਿੱਟ ਗੀਤ ਦੇਣ ਵਾਲੇ ਤਰਸੇਮ ਜੱਸੜ ਦੀ ਇੱਕ ਨਵੀਂ ਵੱਡੀ ਪੰਜਾਬੀ ਫ਼ਿਲਮ "ਮਸਤਾਨੇ" ਪ੍ਰੋਮੋਸ਼ਨ ਲਈ ਤਿਆਰ ਖੜੀ ਹੈ। ਇਹ ਫਿਲਮ ਇਤਿਹਾਸ ਦੇ ਪੰਨਿਆਂ ਤੋਂ ਲਈ ਗਈ ਸਿੱਖ ਯੋਧਿਆਂ ਦੀ ਕਹਾਣੀ ਹੈ।ਤਰਸੇਮ ਜੱਸੜ ਨੇ ਇਸ ਫਿਲਮ ਨੂੰ ਆਪਣਾ ਡ੍ਰੀਮ ਪ੍ਰੋਜੈਕਟ ਦੱਸਦੇ ਹੋਏ ਇੰਸਟਾਗ੍ਰਾਮ ਹੰਡਲੇ ’ਤੇ ਨਵੀਂ ਰਿਲੀਜ਼ ਮਿਤੀ ਦਾ ਐਲਾਨ ਕੀਤਾ ਹੈ ਜੋ ਕਿ 25 ਅਗਸਤ, 2023 ਹੈ।

ਪੰਜਾਬੀ ਗਾਇਕ ਤਰਸੇਮ ਜੱਸੜ ਨੇ ਹਮੇਸ਼ਾ ਹੀ ਪੱਗ ਦਾ ਸਤਿਕਾਰ ਕੀਤਾ ਹੈ ਅਤੇ ਵੱਖ ਵੱਖ ਥਾਵਾਂ ਤੇ ਉਹ ਪੱਗ ਨੂੰ ਪ੍ਰੋਮੋਟ ਕਰਦੇ ਹੋਏ ਦਿਖਾਈ ਦਿੰਦੇ ਹਨ।ਕਿਹਾ ਜਾਂਦਾ ਹੈ ਕਿ ਇਤਿਹਾਸ ਕਿਸੇ ਕੌਮ ਦੀ ਹੋਂਦ ਹੁੰਦਾ ਹੈ। ਇਤਿਹਾਸ ਇਕ ਅਜਿਹੀ ਤਾਕਤ ਹੈ ਜੋ ਗੋਡੇ ਟੇਕਦੀ ਕੌਮ ਨੂੰ ਸੰਭਾਲ ਸਕਦਾ ਹੈ।ਜਿਹੜੀਆਂ ਕੌਮਾਂ ਆਪਣਾ ਵਿਰਸਾ ਭੁੱਲ ਬਿਖਰ ਜਾਂਦੀਆਂ ਹਨ, ਉਹ ਛੇਤੀ ਹੀ ਆਪਣੇ ਵਜੂਦ ਨੂੰ ਢਹਿ ਢੇਰੀ ਕਰ ਦਿੰਦਿਆ ਹਨ। ਸਿੱਖ ਕੌਮ ਦੇ ਮਾਣਮੱਤੇ ਇਤਿਹਾਸ ਦੇ ਪੰਨੇ ਸ਼ਹਾਦਤਾਂ ਨਾਲ ਭਰੇ ਹੋਏ ਹਨ।ਅਸੀਂ 2023 ਦੇ ਅੱਧ ਤੱਕ ਪਹੁੰਚ ਗਏ ਹਾਂ ਪਰ ਬਦਕਿਸਮਤੀ ਨਾਲ ਐਸੀ ਕੋਈ ਵੀ ਫਿਲਮ ਨਹੀਂ ਬਣੀ ਜੋ ਬਹੁਤ ਤੇਜ਼ੀ ਨਾਲ ਆਪਣੇ ਇਤਿਹਾਸ ਨਾਲ ਟੁੱਟ ਰਹੀ ਨਵੀ ਨਸਲ ਨੂੰ ਮੁੜ ਜੋੜ ਸਕੇ.ਆਖ਼ਰ ਦੇਰੀ ਨਾਲ ਹੀ ਸਹੀ ਪਰ ਤਰਸੇਮ ਜੱਸੜ ਨੇ ਪਹਿਲ ਕੀਤੀ ਹੈ। 

 ਫਿਲਮ "ਮਸਤਾਨੇ" ਦਰਸ਼ਕਾਂ ਨੂੰ ਇਤਿਹਾਸ ਦੀ ਡੂੰਘਾਈ ਵਿੱਚ ਲੈ ਜਾਂਦੀ ਜਾਵੇਗੀਜੋ 18ਵੀਂ ਸਦੀ ਦੀਆਂ ਸੱਚੀਆਂ ਘਟਨਾਵਾਂ ਨਾਦਰ ਸ਼ਾਹ ਦੇ ਦਿੱਲੀ ਹਮਲੇ ਤੇ ਸਿੱਖ ਯੋਧਿਆਂ ਦਾ ਸਟੈਂਡ ਤੇ ਆਧਾਰਿਤ ਹੈ।   

ਕਈ ਵਾਰ ਅਸੀਂ ਕਿਸੇ ਜੋਕ ਦੇ ਪਿੱਛੇ ਦੀ ਕਹਾਣੀ ਜਾਣੇ ਬਿਨਾ ਉਸਦਾ ਮਜ਼ਾਕ ਬਣਾਉਂਦੇ ਹਾਂ. ਸਰਦਾਰ 'ਦੇ  '12 ਵੱਜ ਗਏ' ਤਾਂ ਤੁਸੀਂ ਜਰੂਰ ਸੁਣਿਆ ਹੋਵੇਗਾ.ਇਸ ਮਜ਼ਾਕ ਨੇ ਤਰਸੇਮ ਨੂੰ ਬਹੁਤ ਦੁਖੀ ਕੀਤਾ ਹੈ। ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਤਰਸੇਮ ਜੱਸੜ ਨੇ ਕਿਹਾ ਕਿ ਉਹ ਇਸ ਮਜ਼ਾਕ ਦੇ ਪਿੱਛੇ ਦਾ ਮਤਲਬ ਦੁਨੀਆ ਨੂੰ ਸਮਝਾਉਣਾ ਚਾਹੁੰਦੇ ਹਨ। 

ਦਰਅਸਲ,ਗੱਲ ਸਤਾਰ੍ਹਵੀਂ ਸਦੀ ਤੋਂ ਸ਼ੁਰੂ ਹੁੰਦੀ ਹੈ। ਨਾਦਿਰ ਸ਼ਾਹ ਨੇ ਭਾਰਤ 'ਤੇ ਹਮਲਾ ਕੀਤਾ। ਉਸਨੇ ਦਿੱਲੀ ਨੂੰ ਤਬਾਹ ਕਰ ਦਿੱਤਾ ਅਤੇ ਲੁੱਟ-ਖਸੁੱਟ ਦਾ ਭਿਆਨਕ ਦ੍ਰਿਸ਼ ਬਣ ਗਿਆ। ਉਸ ਦੀ ਫੌਜ ਨੇ ਵੱਡੇ ਪੱਧਰ 'ਤੇ ਕਤਲੇਆਮ ਕੀਤਾ। ਇਸ ਕਤਲੇਆਮ ਦੌਰਾਨ ਸ਼ਾਹ ਦੀ ਫੌਜ ਨੇ ਕਈ ਔਰਤਾਂ ਨੂੰ ਕੈਦੀ ਵੀ ਬਣਾ ਲਿਆ।    

ਕਿਹਾ ਜਾਂਦਾ ਹੈ ਕਿ ਉਸ ਦੀ ਫੌਜ ਨੇ ਲਗਭਗ 2 ਹਜ਼ਾਰ ਔਰਤਾਂ ਨੂੰ ਬੰਦੀ ਬਣਾ ਰੱਖਿਆ ਸੀ। ਉਨ੍ਹਾਂ ਦਾ ਸਰੀਰਕ ਸ਼ੋਸ਼ਣ ਵੀ  ਕੀਤਾ ਗਿਆ। ਅਜਿਹੀ ਸਥਿਤੀ ਵਿੱਚ ਸਿੱਖਾਂ ਨੇ ਹੀ ਇਨ੍ਹਾਂ ਬੰਦੀ ਔਰਤਾਂ ਨੂੰ ਨਾਦਿਰ ਸ਼ਾਹ ਦੀ ਫੌਜ ਦੇ ਕਬਜ਼ੇ ਤੋਂ ਮੁਕਤ ਕਰਨ ਦਾ ਫੈਸਲਾ ਕੀਤਾ। ਪਰ ਇਸ ਕੰਮ ਵਿੱਚ ਇੱਕ ਵੱਡੀ ਰੁਕਾਵਟ ਉਹਨਾਂ ਦੀ ਘੱਟ ਗਿਣਤੀ ਸੀ। ਸ਼ਾਹ ਦੀ ਫ਼ੌਜ ਦੇ ਮੁਕਾਬਲੇ ਸਿੱਖਾਂ ਦੀ ਗਿਣਤੀ ਬਹੁਤ ਘੱਟ ਸੀ। ਇਸ ਲਈ ਸਿੱਖਾਂ ਨੇ ਰਣਨੀਤੀ ਬਣਾਈ ਕਿ ਅੱਧੀ ਰਾਤ ਨੂੰ 12 ਵਜੇ ਉਹ ਸ਼ਾਹ ਦੀ ਫੌਜ 'ਤੇ ਹਮਲਾ ਕਰਨਗੇ ਅਤੇ ਬੰਦੀ ਔਰਤਾਂ ਨੂੰ ਛੁਡਾਉਣਗੇ। ਗੁਰੀਲਾ ਯੁੱਧ ਦੀ ਰਣਨੀਤੀ ਅਪਣਾਉਂਦੇ ਹੋਏ, ਸਿੱਖਾਂ ਨੇ ਦੇਰ ਰਾਤ 12 ਵਜੇ ਹਮਲਾ ਕਰਕੇ ਸ਼ਾਹ ਦੀ ਫੌਜ ਨੂੰ ਹੈਰਾਨ ਕਰ ਦਿੱਤਾ। ਇਸ ਹਮਲੇ 'ਚ ਉਹ ਸਫਲ ਵੀ ਰਹੇ ਅਤੇ ਕਈ ਔਰਤਾਂ ਨੂੰ ਆਜ਼ਾਦ ਵੀ ਕਰਵਾ ਲਿਆ।                                                              

ਦੱਸ ਦਇਏ ਕਿ ਫਿਲਮ "ਮਸਤਾਨੇ" ਨੂੰ ਵੇਹਲੀ ਜਨਤਾ ਫਿਲਮਜ਼ ਅਤੇ ਓਮਜੀਜ਼ ਸਿਨੇ ਵਰਲਡ ਦੁਆਰਾ ਪੇਸ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਮਸਤਾਨੇ ਮੋਸਟ ਟਲੈਂਟੇਡ ਸ਼ਰਨ ਆਰਟਸ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਫਿਲਮ ਹੈ।

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement