
29 ਜੁਲਾਈ ਨੂੰ ਲੁਧਿਆਣਾ ਦੇ ਮਾਡਲ ਟਾਊਨ ਐਕਸਟੈਂਸ਼ਨ ਦੇ ਸ਼ਮਸ਼ਾਨ ਘਾਟ ਵਿਖੇ ਦਿੱਤੀ ਜਾਵੇਗੀ ਵਿਦਾਇਗੀ
ਲੁਧਿਆਣਾ : ਮਰਹੂਮ ਗਾਇਕ ਸੁਰਿੰਦਰ ਛਿੰਦਾ ਬੀਤੇ ਦਿਨ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ ਹਨ। ਬੁੱਧਵਾਰ ਸਵੇਰੇ ਸਾਢੇ 6 ਵਜੇ ਦੇ ਕਰੀਬ ਉਨ੍ਹਾਂ ਨੇ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿਖੇ ਆਖ਼ਰੀ ਸਾਹ ਲਏ। ਪੂਰਾ ਪੰਜਾਬ ਗਾਇਕ ਛਿੰਦਾ ਦੇ ਦੇਹਾਂਤ ਤੋਂ ਬਾਅਦ ਗਮਗੀਨ ਹੈ। ਜਾਣਕਾਰੀ ਮੁਤਾਬਕ ਛਿੰਦਾ ਦਾ ਅੰਤਿਮ ਸਸਕਾਰ 29 ਜੁਲਾਈ ਨੂੰ ਲੁਧਿਆਣਾ ਦੇ ਮਾਡਲ ਟਾਊਨ ਐਕਸਟੈਂਸ਼ਨ ਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ।
ਇਹ ਜਾਣਕਾਰੀ ਮੀਡੀਆ ਨਾਲ ਉਨ੍ਹਾਂ ਦੇ ਛੋਟੇ ਪੁੱਤਰ ਮਨਿੰਦਰ ਛਿੰਦਾ ਨੇ ਸਾਂਝੀ ਕੀਤੀ ਹੈ। ਇਸ ਦੀ ਵਜ੍ਹਾ ਇਹ ਹੈ ਕਿ ਛਿੰਦਾ ਦਾ ਦੂਜਾ ਪੁੱਤਰ ਸਿਮਰਨ ਛਿੰਦਾ ਕੈਨੇਡਾ ਤੋਂ ਅੱਜ ਯਾਨੀ ਵੀਰਵਾਰ ਨੂੰ ਦੁਪਹਿਰ ਬਾਅਦ ਭਾਰਤ ਆਇਆ ਹੈ। ਜਦਕਿ ਉਨ੍ਹਾਂ ਦੀ ਬੇਟੀ ਸ਼ੁੱਕਰਵਾਰ ਦੀ ਸ਼ਾਮ ਨੂੰ ਕੈਨੇਡਾ ਤੋਂ ਲੁਧਿਆਣਾ ਪਰਤੇਗੀ। ਇਸ ਸਭ ਨੂੰ ਧਿਆਨ 'ਚ ਰੱਖਦੇ ਹੋਏ ਹੀ ਅੰਤਿਮ ਸਸਕਾਰ 29 ਜੁਲਾਈ ਨੂੰ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।