ਜਨਮ ਦਿਨ 'ਤੇ ਵਿਸ਼ੇਸ਼ : ਪੰਜਾਬੀ ਰੰਗਮੰਚ ਤੇ ਸਿਨੇਮਾ ਦੀ ਮਾਣਯੋਗ ਸ਼ਖਸੀਅਤ ਨਿਰਮਲ ਰਿਸ਼ੀ
Published : Aug 27, 2020, 11:14 am IST
Updated : Aug 27, 2020, 11:14 am IST
SHARE ARTICLE
 Nirmal Rishi
Nirmal Rishi

ਪੰਜਾਬੀ ਰੰਗਮੰਚ ਤੋਂ ਸਿਨੇਮਾ ਵਲ ਆਈ ਨਿਰਮਲ ਰਿਸ਼ੀ ਨੇ ਆਪਣੇ ਫ਼ਿਲਮੀ ਸਫ਼ਰ ਦਾ ਆਗ਼ਾਜ਼ ਨਾਟਕਕਾਰ ਹਰਪਾਲ ਟਿਵਾਣਾ ਦੀ ਮਸ਼ਹੂਰ ਪੰਜਾਬੀ ਫ਼ਿਲਮ 'ਲੌਂਗ ਦਾ ਲਿਸ਼ਕਾਰਾ'...

ਪੰਜਾਬੀ ਰੰਗਮੰਚ ਤੋਂ ਸਿਨੇਮਾ ਵੱਲ ਆਈ ਨਿਰਮਲ ਰਿਸ਼ੀ ਨੇ ਆਪਣੇ ਫ਼ਿਲਮੀ ਸਫ਼ਰ ਦਾ ਆਗ਼ਾਜ਼ ਨਾਟਕਕਾਰ ਹਰਪਾਲ ਟਿਵਾਣਾ ਦੀ ਮਸ਼ਹੂਰ ਪੰਜਾਬੀ ਫ਼ਿਲਮ 'ਲੌਂਗ ਦਾ ਲਿਸ਼ਕਾਰਾ' (1983) ਤੋਂ ਕੀਤਾ ਸੀ। ਪਿਛਲੇ ਪੰਜ ਦਹਾਕਿਆਂ ਤੋਂ ਕਲਾ ਦੇ ਖੇਤਰ ਵਿਚ ਸਰਗਰਮ ਨਿਰਮਲ ਰਿਸ਼ੀ ਅੱਜ ਪੰਜਾਬੀ ਸਿਨੇਮਾ ਦੀ ਇਕ ਜਾਣੀ ਪਛਾਣੀ ਸ਼ਖ਼ਸੀਅਤ ਹੈ।

 Nirmal RishiNirmal Rishi

ਨਿਰਮਲ ਰਿਸ਼ੀ ਦਾ ਪਿਛੋਕੜ ਪੰਜਾਬ ਦੇ ਮਾਨਸਾ ਜ਼ਿਲ੍ਹੇ ਨਾਲ ਹੈ ਪਰ ਬਚਪਨ ਅਤੇ ਜਵਾਨੀ ਦਾ ਸਮਾਂ ਰਾਜਸਥਾਨ ਵਿਚ ਬੀਤਿਆ। ਨਾਟਕਕਾਰ ਹਰਪਾਲ ਟਿਵਾਣਾ ਦੀ ਕਲਾ ਸੰਗਤ ਨੇ ਉਸ ਨੂੰ ਇਕ ਸਫ਼ਲ ਰੰਗਕਰਮੀ ਬਣਾਇਆ। ਨਿਰਮਲ ਰਿਸ਼ੀ ਨੇ ਅਪਣੀ ਜ਼ਿੰਦਗੀ ਦੇ ਪੰਜਾਹ ਸਾਲ ਕਲਾ ਦੇ ਲੇਖੇ ਲਾ ਦਿਤੇ ਅਤੇ ਅੱਜ ਵੀ ਸਰਗਰਮ ਹੈ। 'ਅੰਗਰੇਜ਼' ਫ਼ਿਲਮ ਨਾਲ ਉਸ ਨੇ ਅਪਣਾ ਫ਼ਿਲਮੀ ਸਫ਼ਰ ਹੋਰ ਤੇਜ਼ ਕਰ ਦਿਤਾ।

Nirmal RishiNirmal Rishi

'ਨਿੱਕਾ ਜ਼ੈਲਦਾਰ' ਵਰਗੀਆਂ ਫ਼ਿਲਮਾਂ ਨੇ ਉਸ ਨੂੰ ਇਕ ਨਵੀਂ ਪਛਾਣ ਦਿਤੀ। ਇਕ ਸਾਂਝੇ ਪ੍ਰਵਾਰ ਦੀ ਰੋਹਬਦਾਰ ਘਰੇਲੂ ਔਰਤ ਮੁਖੀ ਦੇ ਕਿਰਦਾਰ ਵਿਚ ਉਹ ਪੂਰਾ ਜਚਦੀ ਹੈ। ਸਾਰਾ ਪ੍ਰਵਾਰ ਉਸ ਤੋਂ ਥਰ ਥਰ ਕੰਬਦਾ ਹੈ। ਰਿਸ਼ੀ ਦਾ ਜਨਮ 1943 ਵਿਚ ਮਾਨਸਾ, ਪੰਜਾਬ ਵਿਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਬਲਦੇਵ ਕ੍ਰਿਸ਼ਨ ਰਿਸ਼ੀ ਸੀ ਅਤੇ ਮਾਤਾ ਦਾ ਨਾਂ ਬਚਨੀ ਦੇਵੀ ਸੀ।

 Nirmal RishiNirmal Rishi

ਅਪਣੇ ਸਕੂਲ ਦੇ ਦਿਨਾਂ ਤੋਂ ਹੀ ਉਨ੍ਹਾਂ ਦੀ ਥੀਏਟਰ ਵਿਚ ਰੁਚੀ ਸੀ। ਉਨ੍ਹਾਂ ਨੇ ਇਕ ਸਰੀਰਕ ਸਿਖਿਆ ਇੰਸਟ੍ਰਕਟਰ ਬਣਨ ਦੀ ਚੋਣ ਕੀਤੀ ਅਤੇ ਸਰੀਰਕ ਸਿਖਿਆ ਲਈ ਸਰਕਾਰੀ ਕਾਲਜ ਪਟਿਆਲਾ ਵਿਚ ਦਾਖ਼ਲਾ ਲਿਆ। ਨਿਰਮਲ ਰਿਸ਼ੀ ਅਪਣੇ ਕੰਮ ਤੋਂ ਪੂਰਾ ਤਰ੍ਹਾਂ ਸਤੁੰਸ਼ਟ ਹੈ। ਨਿਰਮਲ ਰਿਸ਼ੀ ਨੂੰ ਪੰਜਾਬੀ ਰੰਗਮੰਚ ਸੇਵਾਵਾਂ ਬਦਲੇ ਅਨੇਕਾਂ ਮਾਣ-ਸਨਮਾਨ ਵੀ ਮਿਲੇ ਪਰ ਦਰਸ਼ਕਾਂ ਦਾ ਪਿਆਰ ਉਸ ਦੇ ਸੱਭ ਤੋਂ ਵੱਡੇ ਐਵਾਰਡ ਹਨ।

 Nirmal RishiNirmal Rishi

ਉਸ ਨੇ ਸਿਰਫ਼ ਅਦਾਕਾਰੀ ਹੀ ਨਹੀਂ ਕੀਤੀ ਬਲਕਿ ਅਨੇਕਾਂ ਨਾਟਕ ਲਿਖੇ ਤੇ ਨਿਰਦੇਸ਼ਿਤ ਵੀ ਕੀਤੇ। ਉਸ ਦੇ ਨਾਟਕ 'ਮਾਂ ਮੈਨੂੰ ਮਾਰੀਂ ਨਾ' ਨੂੰ ਦਰਸ਼ਕਾਂ ਦਾ ਬਹੁਤ ਪਿਆਰ ਮਿਲਿਆ। ਦੂਆ ਕਰਦੇ ਹਾਂ ਕਿ ਪੰਜਾਬੀ ਰੰਗਮਚ ਅਤੇ ਪੰਜਾਬੀ ਸਿਨੇਮਾ ਦੀ ਇਸ ਸਨਮਾਨਯੋਗ ਸ਼ਖ਼ਸੀਅਤ  ਦੀ ਉਮਰ ਹੋਰ ਵੀ ਲੰਮੀ ਹੋਵੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement