ਗੁਰਪ੍ਰੀਤ ਘੁੱਗੀ ਨੂੰ ਵੀ ਚੜ੍ਹਿਆ ਸੋਸ਼ਲ ਮੀਡੀਆ ਦਾ ਬੁਖਾਰ
Published : Mar 28, 2019, 12:56 pm IST
Updated : Mar 28, 2019, 12:56 pm IST
SHARE ARTICLE
Gurpeet Ghugi
Gurpeet Ghugi

ਸੋਸ਼ਲ ਮੀਡੀਆ ਦਾ ਬੁਖ਼ਾਰ ਅੱਜਕੱਲ੍ਹ ਹਰ ਇਕ ਨੂੰ ਚੜ੍ਹਿਆ ਹੋਇਆ ਹੈ...

ਚੰਡੀਗੜ੍ਹ : ਸੋਸ਼ਲ ਮੀਡੀਆ ਦਾ ਬੁਖ਼ਾਰ ਅੱਜਕੱਲ੍ਹ ਹਰ ਇਕ ਨੂੰ ਚੜ੍ਹਿਆ ਹੋਇਆ ਹੈ। ਫ਼ਿਲਮੀ ਸਿਤਾਰੇ ਵੀ ਇਸ ਤੋਂ ਬਚ ਨਹੀਂ ਸਕੇ। ਜੀ ਹਾਂ ਗੁਰਪ੍ਰੀਤ ਘੁੱਗੀ ਨੂੰ ਸੋਸ਼ਲ ਮੀਡੀਆ ਦਾ ਬੁਖਾਰ ਅਜਿਹਾ ਹੋਇਆ ਹੈ ਕਿ ਸੋਸ਼ਲ ਮੀਡੀਆ ਦੇ ਨਾਮ ਲਈ ਤੋਂ ਬਿਨ੍ਹਾਂ ਹਿੱਲਜੁੱਲ ਵੀ ਨਹੀਂ ਰਹੇ। ਉਨ੍ਹਾਂ ਦੇ ਆਲੇ-ਦੁਆਲੇ ਪੰਜਾਬ ਇੰਡਸਟਰੀ ਦੇ ਹੋਰ ਵੀ ਅਦਾਕਾਰ ਖੜ੍ਹੇ ਅਵਾਜ਼ਾਂ ਮਾਰ ਰਹੇ ਹਨ।

ਜਿਨ੍ਹਾਂ ਵਿਚ ਰਾਜਵੀਰ ਜਵੰਧਾ, ਹਾਰਬੀ ਸੰਘਾ, ਅਤੇ ਰਘਬੀਰ ਬੋਲੀ ਵੀ ਨਜ਼ਰ ਆ ਰਹੇ ਹਨ। ਵੀਡੀਓ ਵਿਚ ਭਾਵੇਂ ਇਹ ਅਦਾਕਾਰ ਐਕਟਿੰਗ ਹੀ ਕਰ ਰਹੇ ਹਨ ਪਰ ਵੱਡਾ ਸੰਦੇਸ਼ ਵੀ ਦੇ ਰਹੇ ਹਨ। ਸੋਸ਼ਲ ਮੀਡੀਆ ਦਾ ਬੁਖਾਰ ਤਾਂ ਆਮ ਤੋਂ ਲੈ ਕੇ ਫ਼ਿਲਮੀ ਸਿਤਾਰਿਆਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਹਰ ਕੋਈ ਸੋਸ਼ਲ ਮੀਡੀਆ ਨੂੰ ਅਪਣੇ ਹਿਸਾਬ ਨਾਲ ਵਰਤ ਰਿਹਾ ਹੈ। ਗੁਰਪ੍ਰੀਤ ਘੁੱਗੀ ਹੋਰਾਂ ਦਾ ਇਹ ਵੀਡੀਓ ਰਾਜਵੀਰ ਜਵੰਧੇ ਦੀ ਅਗਲੀ ਫ਼ਿਲਮ ਯਮਲਾ ਦੇ ਸੈੱਟ ਦਾ ਲੱਗ ਰਿਹਾ ਹੈ।

ਜਿਸ ਦਾ ਸੂਟ ਕੁਝ ਦਿਨ ਪਹਿਲਾਂ ਹੀ ਸ਼ੁਰੂ ਹੋਇਆ ਹੈ। ਜੱਸ ਦਈਏ ਫ਼ਿਲਮ ਦਾ ਸੂਟ ਅੰਮ੍ਰਿਤਸਰ ਵਿਚ ਚੱਲ ਰਿਹਾ ਹੈ। ਯਮਲਾ ਫਿਲਮ ਵਿਚ ਰਾਜਵੀਰ ਜਵੰਧਾ ਅਤੇ ਸਾਨਵੀ ਧੀਮਾਨ ਦੀ ਜੁਗਲਬੰਦੀ ਦੇਖਣ ਨੂੰ ਮਿਲੇਗੀ। ਰਾਜਵੀਰ ਜਵੰਧਾ ਅਤੇ ਸਾਨਵੀ ਧੀਮਾਨ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਹਾਰਬੀ ਸੰਘਾ, ਨਵਨੀਤ ਢਿੱਲੋਂ ਤੇ ਕਈ ਹੋਰ ਦਿੱਗਜ਼ ਕਲਾਕਾਰ ਨਜ਼ਰ ਆਉਣਗੇ। ਯਮਲਾ ਫ਼ਿਲਮ ਨੂੰ ਰਾਕੇਸ਼ ਮਹਿਤਾ ਡਾਇਰੈਕਟ ਕਰ ਰਹੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement