
ਫ਼ਿਲਮ ਜੂਨ ਜਾਂ ਜੁਲਾਈ ਮਹੀਨੇ 'ਚ ਰਿਲੀਜ਼ ਕਰ ਦਿੱਤੀ ਜਾਵੇਗੀ।
ਚੰਡੀਗੜ੍ਹ - ਤੁਸੀਂ ਰੋਮਾਂਟਿਕ ਕਮੇਡੀ ਫ਼ਿਲਮਾਂ ਤਾਂ ਬਹੁਤ ਦੇਖੀਆਂ ਹੋਣਗੀਆਂ ਪਰ 'ਸ਼ੱਕਰ ਪਾਰੇ' ਫ਼ਿਲਮ ਦੀ ਕਹਾਣੀ ਕੁੱਝ ਵੱਖਰੀ ਹੈ। 2 ਪ੍ਰੇਮੀਆਂ ਦੀ ਇੱਕ ਵੱਖਰੀ ਪ੍ਰੇਮ ਕਹਾਣੀ 'ਸ਼ੱਕਰ ਪਾਰੇ'। ਅਸਲ ਵਿਚ, 'ਸ਼ੱਕਰ ਪਾਰੇ' ਪੰਜਾਬ ਦੀ ਇੱਕ ਰਵਾਇਤੀ ਮਿਠਾਈ ਦਾ ਨਾਮ ਹੈ ਜੋ ਅਕਸਰ ਵਿਆਹਾਂ ਤੋਂ ਬਾਅਦ ਵੰਡੀ ਜਾਂਦੀ ਹੈ ਪਰ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਸ਼ੱਕਰ ਪਾਰੇ ਦਾ ਫ਼ਿਲਮ ਨਾਲ ਕੀ ਤਾਲਮੇਲ ਹੈ। ਦਰਸ਼ਕਾਂ ਨੂੰ ਫ਼ਿਲਮ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਸੀ ਪਰ ਹੁਣ ਇੰਤਜ਼ਾਰ ਦੀ ਘੜੀਆਂ ਖ਼ਤਮ ਹੋ ਗਈਆਂ ਨੇ ਕਿਉਂਕਿ ਫ਼ਿਲਮ ਦੀ ਡਬਿੰਗ ਪੂਰੀ ਹੋ ਚੁੱਕੀ ਹੈ ਅਤੇ ਫ਼ਿਲਮ ਜੂਨ ਜਾਂ ਜੁਲਾਈ ਮਹੀਨੇ 'ਚ ਰਿਲੀਜ਼ ਕਰ ਦਿੱਤੀ ਜਾਵੇਗੀ।
New Punjabi Movie Shakkar Paare By Love Gill and Eklavya Padam
ਫ਼ਿਲਮ ਦੀ ਕਹਾਣੀ ਅਦਾਕਾਰਾ ਅਤੇ ਮਾਡਲ ਲਵ ਗਿੱਲ ਅਤੇ ਇਸ ਫ਼ਿਲਮ ਨਾਲ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਕਰਨ ਵਾਲੇ ਐਕਟਰ ਇਕਲਵਿਆ ਪਦਮ ਦੇ ਆਲੇ-ਦੁਆਲੇ ਘੁੰਮੇਗੀ। ਮੁੱਖ ਅਦਾਕਾਰਾ ਲਵ ਗਿੱਲ ਦੀ ਗੱਲ ਕਰੀਏ, ਜਿਸ ਨੇ ਆਪਣੇ ਦਮਦਾਰ ਕੰਮ ਅਤੇ ਜ਼ਬਰਦਸਤ ਐਕਸਪ੍ਰੈਸ਼ਨਸ ਨਾਲ ਆਪਣੇ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਹੈ, ਓਹਨਾਂ ਨੇ 50 ਤੋਂ ਵੱਧ ਗੀਤਾਂ ਵਿਚ ਮਾਡਲਿੰਗ ਕੀਤੀ ਹੈ ਜਿਵੇਂ ਕਿ ਕਯਾਮਤ, ਅੱਖਾਂ ਬਿੱਲੀਆਂ, ਦਿਲ, ਆਈਕਨ, ਇਹ ਗੀਤ ਮਸ਼ਹੂਰ ਪੰਜਾਬੀ ਗਾਇਕਾਂ ਵੱਲੋਂ ਗਾਏ ਗਏ ਹਨ।
ਜਿਵੇਂ ਕਿ ਕਰਨ ਔਜਲਾ, ਗੁਰਦਾਸ ਮਾਨ, ਜੱਸ ਬਾਜਵਾ ਸ਼ੈਰੀ ਮਾਨ, ਗੀਤਾ ਜ਼ੈਲਦਾਰ ਅਤੇ ਹੋਰ ਬਹੁਤ ਸਾਰੇ। ਉਹ ਫ਼ਿਲਮ 'ਕੁੜੀਆਂ ਜਵਾਨ ਬਾਪੂ ਪਰੇਸ਼ਾਨ' 'ਚ ਬਤੌਰ ਮੁੱਖ ਅਦਾਕਾਰਾ ਵੀ ਕੰਮ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਹ ਜ਼ੀ ਪੰਜਾਬੀ ਦਾ ਸੀਰੀਅਲ 'ਤੂੰ ਪਤੰਗ ਮੈਂ ਡੋਰ' 'ਚ ਵੀ ਅਪਣਾ ਕਿਰਦਾਰ ਨਿਭਾਅ ਚੁੱਕੀ ਹੈ। ਇਕਲਵਿਆ ਪਦਮ ਇਸ ਫ਼ਿਲਮ ਨਾਲ ਪੰਜਾਬੀ ਫ਼ਿਲਮ ਇੰਡਸਟਰੀ 'ਚ ਡੈਬਿਊ ਕਰ ਰਹੇ ਹਨ। ਭਾਵੇਂ ਉਹ ਡੈਬਿਊ ਕਰ ਰਹੇ ਨੇ ਪਰ ਇਕਲਵਿਆ ਐਕਟਿੰਗ 'ਚ ਨਵਾਂ ਨਹੀਂ ਹੈ, ਉਹ ਇੱਕ ਬਾਖੂਬ ਕਲਾਕਾਰ ਹੈ।
ਸ਼ੱਕਰ ਪਾਰੇ ਦੀ ਮਸ਼ਹੂਰ ਕਾਸਟ ਦੇ ਹੋਰ ਨਾਵਾਂ ਵਿਚ ਅਰਸ਼ ਹੁੰਦਲ, ਹਨੀ ਮੱਟੂ, ਸਰਦਾਰ ਸੋਹੀ, ਸੀਮਾ ਕੌਸ਼ਲ, ਨਿਰਮਲ ਰਿਸ਼ੀ, ਸ਼ਵਿੰਦਰ ਮਾਹਲ ਅਤੇ ਹੋਰ ਕਈ ਅਦਾਕਾਰ ਸ਼ਾਮਲ ਹਨ। ਫ਼ਿਲਮ ਦੀ ਸ਼ੂਟਿੰਗ ਚੰਡੀਗੜ੍ਹ, ਮੋਹਾਲੀ ਅਤੇ ਮਨਾਲੀ ਦੀਆਂ ਕੁੱਝ ਸ਼ਾਨਦਾਰ ਥਾਵਾਂ 'ਤੇ ਕੀਤੀ ਗਈ ਹੈ। ਇਹ ਫ਼ਿਲਮ ਰੋਮਾਂਟਿਕ ਕਾਮੇਡੀ ਬਣਨ ਜਾ ਰਹੀ ਹੈ, ਫ਼ਿਲਮ ਦੇ ਪੋਸਟਰ ਵਿਚ ਇੱਕ ਮਾਸੂਮ ਕੁੱਤਾ ਵੀ ਨਜ਼ਰ ਆ ਰਿਹਾ ਹੈ ਕਿ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕੀ ਇਹ ਕੁੱਤਾ ਦੋ ਪ੍ਰੇਮੀਆਂ ਨੂੰ ਮਿਲਾਏਗਾ ਜਾਂ ਪਿਆਰ ਦਾ ਦੁਸ਼ਮਣ ਬਣੇਗਾ?
ਇਹ ਤਾਂ ਤੁਹਾਨੂੰ ਫ਼ਿਲਮ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ, ਜਿਸ ਲਈ ਤੁਹਾਨੂੰ ਹੁਣ ਜ਼ਿਆਦਾ ਸਮਾਂ ਇੰਤਜ਼ਾਰ ਨਹੀਂ ਕਰਨਾ ਪਵੇਗਾ ਕਿਉਂਕਿ ਪੰਜਾਬੀ ਫ਼ਿਲਮ 'ਸ਼ੱਕਰ ਪਾਰੇ' ਬਹੁਤ ਹੀ ਜਲਦ ਪਰਦੇ 'ਤੇ ਦਸਤਕ ਦੇ ਰਹੀ ਹੈ। ਫ਼ਿਲਮ ਦੀ ਕਹਾਣੀ ਵਿਵੇਕ ਮਿਸ਼ਰਾ ਦੁਆਰਾ ਲਿਖੀ ਗਈ ਹੈ, ਵਰੁਣ ਐਸ ਖੰਨਾ ਦੁਆਰਾ ਨਿਰਦੇਸ਼ਤ ਹੈ ਅਤੇ ਵਿਸ਼ਨੂੰ ਕੇ ਪੋਡਰ ਅਤੇ ਪੁਨੀਤ ਚਾਵਲਾ ਦੁਆਰਾ ਨਿਰਮਿਤ ਹੈ। ਇਹ ਫ਼ਿਲਮ 'ਗੋਲਡਨ ਕੀ ਐਂਟਰਟੇਨਮੈਂਟ' ਦੁਆਰਾ ਦੁਨੀਆ ਭਰ ਵਿਚ ਪੇਸ਼ ਕੀਤੀ ਜਾਵੇਗੀ।