
ਅਪਾਰਸ਼ਕਤੀ ਖੁਰਾਣਾ ਨੇ ਖੁਲਾਸਾ ਕੀਤਾ ਹੈ ਕਿ ਉਹ ਆਪਣੀ ਧੀ ਦਾ ਨਾਂ ਅਰਜੋਈ ਰੱਖਣ ਜਾ ਰਹੇ ਹਨ।
ਮੁੰਬਈ - ਇਸ ਹਫ਼ਤੇ ਵੀ ਬਾਲੀਵੁੱਡ ਦੇ ਗਲਿਆਰਿਆਂ ਵਿਚ ਕਈ ਵੱਡੀਆਂ ਖ਼ਬਰਾਂ ਨੇ ਸੁਰਖ਼ੀਆਂ ਬਟੋਰੀਆਂ ਹਨ। ਇਸ ਹਫ਼ਤੇ ਅਦਾਕਾਰਾ ਨੁਸਰਤ ਜਹਾ ਦੇ ਮਾਂ ਬਣਨ ਦੀ ਖ਼ਬਰ ਨੇ ਬਾਲੀਵੁੱਡ 'ਚ ਹਲਚਲ ਮਚਾ ਦਿੱਤੀ। ਉੱਥੇ ਹੀ ਦੂਜੇ ਪਾਸੇ Aparshakti Khurana, ਕਬੀਰ ਖਾਨ ਅਤੇ ਮਨੋਜ ਬਾਜਪਾਈ ਵਰਗੇ ਸਿਤਾਰੇ ਵੀ ਸੋਸ਼ਲ ਮੀਡੀਆ 'ਤੇ ਸੁਰਖੀਆਂ ਬਟੋਰ ਰਹੇ ਹਨ।
Nusrat Jahan
ਬਾਲੀਵੁੱਡ ਅਦਾਕਾਰ ਅਪਾਰਸ਼ਕਤੀ ਖੁਰਾਣਾ ਦੀ ਪਤਨੀ ਆਕ੍ਰਿਤੀ ਆਹੂਜਾ ਨੇ ਕੱਲ੍ਹ ਬੇਟੀ ਨੂੰ ਜਨਮ ਦਿੱਤਾ ਹੈ। ਅਪਾਰਸ਼ਕਤੀ ਖੁਰਾਣਾ ਨੇ ਕੁਝ ਸਮਾਂ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨੂੰ ਇਹ ਜਾਣਕਾਰੀ ਦਿੱਤੀ ਸੀ। ਅਪਾਰਸ਼ਕਤੀ ਖੁਰਾਣਾ ਨੇ ਖੁਲਾਸਾ ਕੀਤਾ ਹੈ ਕਿ ਉਹ ਆਪਣੀ ਧੀ ਦਾ ਨਾਂ ਅਰਜੋਈ ਰੱਖਣ ਜਾ ਰਹੇ ਹਨ। ਲੋਕ ਲਗਾਤਾਰ ਅਪਾਰਸ਼ਕਤੀ ਖੁਰਾਣਾ ਨੂੰ ਪਿਤਾ ਬਣਨ 'ਤੇ ਵਧਾਈਆਂ ਦੇ ਰਹੇ ਹਨ। ਅਪਾਰਸ਼ਕਤੀ ਖੁਰਾਣਾ ਅਤੇ ਆਕ੍ਰਿਤੀ ਖੁਰਾਣਾ ਦਾ ਵਿਆਹ ਸਾਲ 2014 ਵਿਚ ਹੋਇਆ ਸੀ।
ਇਹ ਦੋਨੋਂ ਕਾਫ਼ੀ ਸਮੇਂ ਤੋਂ ਇਕ ਦੂਜੇ ਨੂੰ ਡੇਟ ਕਰ ਰਹੇ ਸੀ ਜਿਸ ਤੋਂ ਬਾਅਦ ਇਹਨਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ। ਅਪਾਰਸ਼ਕਤੀ ਖੁਰਾਣਾ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਹ 'ਲੁਕਾ ਛੁਪੀ' ਵਰਗੀਆਂ ਫਿਲਮਾਂ ਵਿਚ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਏ। ਇਸ ਤੋਂ ਬਾਅਦ, ਹੁਣ ਨਿਰਮਾਤਾਵਾਂ ਨੇ ਉਸ ਨੂੰ ਮੁੱਖ ਭੂਮਿਕਾਵਾਂ ਵਿਚ ਵੀ ਸਾਈਨ ਕਰਨਾ ਸ਼ੁਰੂ ਕਰ ਦਿੱਤਾ ਹੈ। ਅਪਰਸ਼ਕਤੀ ਖੁਰਾਣਾ ਛੇਤੀ ਹੀ ਹੈਲਮੇਟ ਨਾਂ ਦੀ ਫਿਲਮ ਵਿਚ ਨਜ਼ਰ ਆਉਣਗੇ।
ਬੇਟਾ ਪੈਦਾ ਹੋਣ ਤੋਂ ਬਾਅਦ ਨੁਸਰਤ ਜਹਾਂ ਦੇ ਪਤੀ ਨੇ ਤੋੜੀ ਚੁੱਪੀ
ਵੀਰਵਾਰ ਨੂੰ ਬੰਗਾਲੀ ਫਿਲਮ ਅਦਾਕਾਰਾ ਅਤੇ ਲੋਕ ਸਭਾ ਮੈਂਬਰ ਨੁਸਰਤ ਜਹਾਂ ਮਾਂ ਬਣ ਗਈ ਹੈ ਅਤੇ ਵੀਰਵਾਰ (26 ਅਗਸਤ) ਨੂੰ ਨੁਸਰਤ ਨੇ ਇੱਕ ਬੇਟੇ ਨੂੰ ਜਨਮ ਦਿੱਤਾ। ਨੁਸਰਤ ਜਹਾਂ ਨੇ ਕੁਝ ਮਹੀਨੇ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਆਪਣੀ ਗਰਭ ਅਵਸਥਾ ਦੀ ਖ਼ਬਰ ਦਿੱਤੀ ਸੀ। ਇਸੇ ਦੇ ਚਲਦਿਆਂ ਨੁਸਰਤ ਜਹਾਂ ਦੇ ਪਤੀ ਨਿਖਿਲ ਜੈਨ ਨੇ ਇਸ ਖ਼ਬਰ 'ਤੇ ਚੁੱਪੀ ਤੋੜੀ।
Nusrat jahan
ਉਹਨਾਂ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਮੈਂ ਦੋਨਾਂ ਦੇ ਚੰਗੇ ਜੀਵਨ ਦੀ ਕਾਮਨਾ ਕਰਦਾ ਹਾਂ। ਨੁਸਰਤ ਦੇ ਬੱਚੇ ਨੂੰ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਮਿਲਣ। ਸਾਡੇ ਵਿਚ ਮਤਭੇਦ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਮੈਂ ਉਸ ਨੂੰ ਵਧਾਈ ਵੀ ਨਹੀਂ ਦੇ ਸਕਦਾ, ਮੈਂ ਨੁਸਰਤ ਦੇ ਲਈ ਬਹੁਤ ਖੁਸ਼ ਹਾਂ।
Nusrat jahan
ਫਿਲਮ ਨਿਰਮਾਤਾ ਕਬੀਰ ਖਾਨ ਵੀ ਇਕ ਬਿਆਨ ਕਰ ਕੇ ਰਹੇ ਚਰਚਾ 'ਚ
ਫਿਲਮ ਨਿਰਮਾਤਾ ਅਤੇ ਨਿਰਦੇਸ਼ਕ ਕਬੀਰ ਖਾਨ ਦੇ ਨਵੇਂ ਬਿਆਨ ਨੂੰ ਲੈ ਕੇ ਜ਼ਬਰਦਸਤ ਵਿਵਾਦ ਛਿੜ ਗਿਆ ਸੀ। ਬਾਲੀਵੁੱਡ ਹੰਗਾਮਾ ਨੂੰ ਦਿੱਤੀ ਇੰਟਰਵਿਊ 'ਚ ਕਬੀਰ ਖਾਨ ਨੇ ਫਿਲਮਾਂ 'ਚ ਮੁਗਲਾਂ ਦੇ ਅਕਸ ਨੂੰ ਖਰਾਬ ਕਰਨ ਦਾ ਦੋਸ਼ ਲਗਾਇਆ ਹੈ।
Kabir Khan
ਕਬੀਰ ਖਾਨ ਨੇ ਕਿਹਾ, ਫਿਲਮਾਂ ਵਿਚ ਦਿਖਾਇਆ ਗਿਆ ਹੈ ਕਿ ਮੁਗਲ ਵਿਲੇਨ ਸਨ। ਜੇ ਤੁਸੀਂ ਥੋੜ੍ਹੀ ਖੋਜ ਕਰਦੇ ਹੋ, ਤਾਂ ਤੁਹਾਡੇ ਲਈ ਇਹ ਸਮਝਣਾ ਬਹੁਤ ਮੁਸ਼ਕਲ ਹੋ ਜਾਵੇਗਾ ਕਿ ਮੁਗਲ ਗਲਤ ਕਿਉਂ ਸਨ? ਮੇਰਾ ਮੰਨਣਾ ਹੈ ਕਿ ਮੁਗਲ ਸਾਡੇ ਰਾਸ਼ਟਰ ਦੇ ਮੁੱਖ ਨਿਰਮਾਤਾਵਾਂ ਵਿਚੋਂ ਇੱਕ ਸਨ। ਇਸ ਲਈ ਉਹਨਾਂ ਨੂੰ ਬਿਨਾਂ ਕਿਸੇ ਸਬੂਤ ਦੇ ਕਾਤਲ ਦੇ ਰੂਪ ਵਿਚ ਦਿਖਾਉਣਾ ਬਿਲਕੁਲ ਗਲਤ ਹੈ।
Kabir Khan
ਬਿਗ ਬੌਸ ਸ਼ੋਅ ਦੇ ਇਸ ਕੰਟੈਸਟੈਟ ਨੂੰ ਡੇਟ ਕਰ ਰਹੀ ਹੈ ਜਰੀਨ ਖ਼ਾਨ
ਕੁੱਝ ਮੀਡੀਆ ਰਿਪੋਰਟਾਂ ਵਿਚ ਦਾਅਵਾ ਕੀਤਾ ਗਿਆ ਹੈ ਕਿ ਬਾਲੀਵੁੱਡ ਅਦਾਕਾਰਾ ਜਰੀਨ ਖਾਨ ਸਲਮਾਨ ਖ਼ਾਨ ਦੇ ਰਿਐਲਿਟੀ ਸ਼ੋਅ ਵਿਚ ਨਜ਼ਰ ਆ ਚੁੱਕੇ ਸ਼ਿਵਾਸ਼ੀਸ਼ ਮਿਸ਼ਰਾ ਨੂੰ ਡੇਟ ਕਰ ਰਹੀ ਹੈ।
Zareen Khan and Shivashish
ਜਰੀਨ ਖਾਨ ਅਤੇ ਸ਼ਿਵਾਸ਼ੀਸ਼ ਇਸ ਸਮੇਂ ਗੋਆ ਵਿਚ ਛੁੱਟੀਆਂ ਮਨਾ ਰਹੇ ਹਨ। ਸ਼ਿਵਾਸ਼ੀਸ਼ ਦੇ ਹਾਲੀਆ ਸਾਹਮਣੇ ਆਏ ਵੀਡੀਓ ਵਿਚ ਵੀ ਉਹਨਾਂ ਨੂੰ ਜਰੀਨ ਖ਼ਾਨ ਦੇ ਨਾਲ ਦੇਖਿਆ ਗਿਆ ਹੈ। ਇਸ ਵੀਡੀਓ ਵਿਚ ਦੋਨਾਂ ਨੂੰ ਇਕੱਠੇ ਦੇਖਣ ਤੋਂ ਬਾਅਦ ਯੂਜ਼ਰਸ ਇਹ ਅੰਦਾਜ਼ਾ ਲਗਾ ਰਹੇ ਹਨ ਕਿ ਦੋਨੋਂ ਇਕ ਦੂਜੇ ਨੂੰ ਡੇਟ ਕਰ ਰਹੇ ਹਨ।
Zareen Khan and Shivashish
ਮਨੋਜ ਬਾਜਪਾਈ ਤੇ ਕੇਆਰਕੇ ਵਿਚਕਾਰ ਵਿਵਾਦ
ਬਾਲੀਵੁੱਡ ਅਦਾਕਾਰ ਮਨੋਜ ਬਾਜਪਾਈ ਨੇ ਕੇਆਰਕੇ ਖਿਲਾਫ ਮਾਣਹਾਨੀ ਦੀ ਸ਼ਿਕਾਇਤ ਦਰਜ ਕਰਵਾਈ ਹੈ। ਦੋਸ਼ ਹੈ ਕਿ 26 ਜੁਲਾਈ ਨੂੰ ਕੇਆਰਕੇ ਨੇ ਬਾਜਪਾਈ ਬਾਰੇ ਅਪਮਾਨਜਨਕ ਟਵੀਟ ਕੀਤਾ ਸੀ। ਮਨੋਜ ਬਾਜਪਾਈ ਦੇ ਵਕੀਲ ਪਰੇਸ਼ ਐਸ ਜੋਸ਼ੀ ਨੇ ਮੀਡੀਆ ਨੂੰ ਇਹ ਜਾਣਕਾਰੀ ਦਿੱਤੀ।
manoj bajpayee with KRK
ਜੋਸ਼ੀ ਨੇ ਮੀਡੀਆ ਨੂੰ ਦੱਸਿਆ ਕਿ ਬਾਜਪਾਈ ਨੇ ਕੇਆਰਕੇ ਦੇ ਇਤਰਾਜ਼ਯੋਗ ਟਵੀਟ ਦੇ ਸੰਬੰਧ ਵਿਚ ਅਦਾਲਤ ਦੇ ਇੱਕ ਫਸਟ ਕਲਾਸ ਜੁਡੀਸ਼ੀਅਲ ਮੈਜਿਸਟਰੇਟ (ਜੇਐਮਐਫਸੀ) ਦੇ ਸਾਹਮਣੇ ਸ਼ਿਕਾਇਤ ਦਰਜ ਕਰਵਾਈ ਹੈ। ਇਸ ਵਿਚ ਕੇਆਰਕੇ ਦੇ ਖਿਲਾਫ ਧਾਰਾ 500 ਦੇ ਤਹਿਤ ਮਾਣਹਾਨੀ ਦਾ ਅਪਰਾਧਿਕ ਮਾਮਲਾ ਦਰਜ ਕਰਨ ਦੀ ਬੇਨਤੀ ਕੀਤੀ ਗਈ ਹੈ। ਕੇਆਰਕੇ ਨੇ ਬਾਜਪਾਈ ਨੂੰ ਲੈ ਤੇ ਅਪਮਾਨਜਨਕ ਟਵੀਟ ਕੀਤਾ ਸੀ ਜਿਸ ਨਾਲ ਉਸ ਦੀ ਇੰਦੌਰ ਦੇ ਫੈਨਸ ਵਿਚਕਾਰ ਇਮੇਜ ਖ਼ਰਾਬ ਹੋਈ ਹੈ।