Diljit Dosanjh: ਦੋਸਾਂਝ ਨੇ ਸ਼ਨੀਵਾਰ ਨੂੰ ਦਿੱਲੀ ਤੋਂ ਆਪਣਾ ਕੰਸਰਟ 'ਦਿਲ-ਲੁਮਿਨਾਟੀ ਇੰਡੀਆ ਟੂਰ 2024' ਸ਼ੁਰੂ ਕੀਤਾ।
Diljit Dosanjh: ਸਾਲ ਦੇ ਸਭ ਤੋਂ ਵੱਧ ਉਡੀਕੇ ਜਾਣ ਵਾਲੇ ਸੰਗੀਤ ਸਮਾਰੋਹਾਂ ਵਿੱਚੋਂ ਇੱਕ, ਦੁਸਾਂਝ ਦਾ 'ਦਿਲ ਲੁਮੀਨੇਟ' ਸ਼ਨੀਵਾਰ ਅਤੇ ਐਤਵਾਰ ਨੂੰ ਦਿੱਲੀ ਵਿੱਚ ਹੋਇਆ। ਸੰਗੀਤ ਸਮਾਰੋਹ ਉੱਤਰੀ ਅਮਰੀਕਾ, ਯੂਰਪ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਉਸ ਦੇ ਸ਼ੋਅ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਗਾਇਕ ਦੀ ਭਾਰਤ ਵਾਪਸੀ ਨੂੰ ਦਰਸਾਉਂਦਾ ਹੈ।
ਇਸ ਦੌਰਾਨ ਦਿਲਜੀਤ ਦੁਸਾਂਝ ਨੇ ਸਟੇਜ਼ ਤੋਂ ਕਿਹਾ ਕਿ ਜਦੋਂ ਮੈਂ ਜੰਮਿਆ ਸੀ ਉਦੋਂ ਮੇਰੀ ਮਾਂ ਪੰਜਾਬੀ ਬੋਲਦੀ ਸੀ। ਜਿਹੜਾ ਮੈਂ ਪਹਿਲਾ ਅੱਖਰ ਸਿੱਖਿਆ ਸੀ ਉਹ ਪੰਜਾਬੀ ਵਿੱਚ ਸਿੱਖਿਆ ਸੀ। ਸਾਡੇ ਦੇਸ਼ ਵਿੱਚ ਅਲੱਗ-ਅਲੱਗ ਭਾਸ਼ਾਵਾਂ ਹਨ। ਮੈਂ ਸਾਰੀਆਂ ਭਾਸ਼ਾਵਾਂ ਦਾ ਬਹੁਤ-ਬਹੁਤ ਸਤਿਕਾਰ ਕਰਦਾ ਹਾਂ। ਮੇਰੀ ਮਾਂ ਪੰਜਾਬੀ ਬੋਲਦੀ ਹੈ ਤੇ ਇਸ ਕਰ ਕੇ ਮੈਂ ਵੀ ਪੰਜਾਬੀ ਬੋਲਦਾ ਹਾਂ।
ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦੇ ਹਜ਼ਾਰਾਂ ਪ੍ਰਸ਼ੰਸਕ ਸ਼ਨੀਵਾਰ ਨੂੰ ਜਵਾਹਰ ਲਾਲ ਨਹਿਰੂ (ਜੇ.ਐੱਲ.ਐੱਨ.) ਸਟੇਡੀਅਮ ‘ਚ ਉਨ੍ਹਾਂ ਦਾ ਕੰਸਰਟ ਦੇਖਣ ਲਈ ਪੁੱਜੇ, ਜਿਸ ਕਾਰਨ ਮੱਧ ਦਿੱਲੀ ਦੇ ਇਸ ਇਲਾਕੇ ‘ਚ ਜਾਮ ਦੀ ਸਥਿਤੀ ਪੈਦਾ ਹੋ ਗਈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ 3,000 ਤੋਂ ਵੱਧ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਸਨ। ਲੋਧੀ ਰੋਡ ਸਮੇਤ ਸਟੇਡੀਅਮ ਦੇ ਆਲੇ-ਦੁਆਲੇ ਦੇ ਇਲਾਕਿਆਂ 'ਚ ਟ੍ਰੈਫਿਕ ਦੀ ਰਫਤਾਰ ਮੱਠੀ ਰਹੀ।
ਦੋਸਾਂਝ ਨੇ ਸ਼ਨੀਵਾਰ ਨੂੰ ਦਿੱਲੀ ਤੋਂ ਆਪਣਾ ਕੰਸਰਟ 'ਦਿਲ-ਲੁਮਿਨਾਟੀ ਇੰਡੀਆ ਟੂਰ 2024' ਸ਼ੁਰੂ ਕੀਤਾ।
ਉਨ੍ਹਾਂ ਦੱਸਿਆ ਕਿ ਸਟੇਡੀਅਮ ਦੇ ਅੰਦਰ ਗਤੀਵਿਧੀਆਂ 'ਤੇ ਨਜ਼ਰ ਰੱਖਣ ਲਈ ਸਾਦੇ ਕੱਪੜਿਆਂ 'ਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ ਅਤੇ ਸਮਾਗਮ ਵਾਲੀ ਥਾਂ ਅਤੇ ਆਲੇ-ਦੁਆਲੇ ਵੱਡੀ ਗਿਣਤੀ 'ਚ ਸੀਸੀਟੀਵੀ ਕੈਮਰੇ ਲਗਾਏ ਗਏ ਹਨ।