
ਜੇ ਲਹਿਰ ਲੈ ਕੇ ਆਉਣੀ ਹੈ ਤਾਂ ਝੰਡੇ ਲਹਿਰਾ ਦਿਓ।
ਚੰਡੀਗੜ੍ਹ: ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਅੰਦੋਲਨ ਲਗਾਤਾਰ ਤੇਜ ਹੁੰਦਾ ਜਾ ਰਿਹਾ ਹੈ। ਇਸ ਵਿਚਕਾਰ ਪੰਜਾਬੀ ਕਾਮੇਡੀਅਨ ਗੁਰਪ੍ਰੀਤ ਘੁੱਗੀ ਆਏ ਦਿਨ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਕਿਸਾਨ ਅੰਦੋਲਨ ਲਈ ਜਾਗਰੂਕ ਕਰਦੇ ਨਜ਼ਰ ਆਉਂਦੇ ਹਨ। ਅੱਜ ਗੁਰਪ੍ਰੀਤ ਘੁੱਗੀ ਨੇ ਆਪਣੀ ਨਵੀਂ ਵੀਡੀਓ ਵਿੱਚ ਲੋਕਾਂ ਨੂੰ ਅਪੀਲ ਕੀਤੀ, " ਉਹ ਆਪਣੀਆਂ ਗੱਡੀਆਂ ਤੇ ਕਿਸਾਨੀ ਸੰਘਰਸ਼ ਦੇ ਸਮਰਥਨ 'ਚ ਝੰਡੇ ਤੇ ਸਟਿੱਕਰ ਜ਼ਰੂਰ ਲਾਉਣ ਜਿਸ ਨਾਲ ਕਿਸਾਨ ਅੰਦੋਲਨ ਦੀ ਵਿਜ਼ੀਬਿਲਿਟੀ ਵਧੇ।
ਗੁਰਪ੍ਰੀਤ ਘੁੱਗੀ ਨੇ ਕਿਹਾ ਜੇ ਲਹਿਰ ਲੈ ਕੇ ਆਉਣੀ ਹੈ ਤਾਂ ਝੰਡੇ ਲਹਿਰਾ ਦਿਓ। ਇਸ ਤੋਂ ਪਹਿਲਾ ਗੁਰਪ੍ਰੀਤ ਘੁੱਗੀ ਕਿਸਾਨ ਅੰਦੋਲਨ ਦੇ ਸਮਰਥਨ 'ਚ ਦਿੱਲੀ ਪਹੁੰਚੇ ਸੀ। ਜਿਕਰਯੋਗ ਹੈ ਕਿ ਕਿਸਾਨ ਇੱਕ ਮਹੀਨੇ ਤੋਂ ਦਿੱਲੀ 'ਚ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਡਟੇ ਹੋਏ ਹਨ।