ਬਚਪਨ 'ਚ ਕੁਝ ਇਸ ਤਰ੍ਹਾਂ ਦਿਖਦੇ ਸੀ ਪਾਲੀਵੁੱਡ ਦੇ ਇਹ ਸਿਤਾਰੇ 
Published : Jun 30, 2018, 7:54 pm IST
Updated : Jun 30, 2018, 7:54 pm IST
SHARE ARTICLE
pollywood stars
pollywood stars

ਇਹਨਾਂ ਤਸਵੀਰਾਂ ‘ਚ ਕਈ ਸਿਤਾਰਿਆਂ ਨੂੰ ਪਛਾਣਨਾ ਮੁਸ਼ਕਿਲ ਹੋ ਰਿਹਾ ਹੈ

ਪੱਲੀਵੁਡ ਦੇ ਕੁਝ ਸਿਤਾਰਿਆਂ ਨੇ ਬਹੁਤ ਨਾਂਅ ਕਮਾ ਲਿਆ ਹੈ ਕਿਉਂਕਿ ਪਾਲੀਵੁੱਡ ਦੇ ਕੁਝ ਸਿਤਾਰੇ ਅਜਿਹੇ ਹਨ ਜਿਨ੍ਹਾਂ ਨੇ ਬਾਲੀਵੁਡ 'ਚ ਵੀ ਆਪਣਾ ਨਾਂਅ ਦਾ ਸਿੱਕਾ ਚਲਾਇਆ। ਅੱਜ ਅਸੀਂ ਤੁਹਾਨੂੰ ਇਹਨਾਂ ਪਾਲੀਵੁੱਡ ਦੇ ਸਿਤਾਰਿਆਂ ਦੇ ਬਚਪਨ ਦੀਆਂ ਕੁਝ ਖ਼ਾਸ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਜੋ ਕਿ ਬਹੁਤ ਹੀ ਕਿਊਟ ਅਤੇ ਸੋਹਣੀਆਂ ਹਨ।

sippy gillsippy gill

ਇਹਨਾਂ ਤਸਵੀਰਾਂ ‘ਚ ਕਈ ਸਿਤਾਰਿਆਂ ਨੂੰ ਪਛਾਣਨਾ ਮੁਸ਼ਕਿਲ ਹੋ ਰਿਹਾ ਹੈ। ਇਹਨਾਂ ਤਸਵੀਰਾਂ ‘ਚ ਜੋ ਪਾਲੀਵੁੱਡ ਸਿਤਾਰੇ ਸ਼ਾਮਿਲ ਹਨ ਉਹਨਾਂ ਦਾ ਨਾਂਅ ਹੈ- ਬੋਹੇਮੀਆ, ਸਿੰਮੀ ਚਾਹਲ, ਪ੍ਰਿੰਸ ਨਰੂਲਾ, ਵਾਮਿਕਾ ਗੱਬੀ, ਨੀਰੂ ਬਾਜਵਾ, ਹਨੀ ਸਿੰਘ, ਨਿੰਜਾ, ਕਮਲ ਖਾਨ, ਸਿੱਪੀ ਗਿੱਲ।

kamal khankamal khan

ਪਾਲੀਵੁੱਡ ਇੰਡਸਟਰੀ ਵਿੱਚ ਪੰਜਾਬੀ ਗਾਇਕ ਆਪਣੀਆਂ ਫ਼ਿਲਮਾਂ ਅਤੇ ਗੀਤਾਂ ਲਈ ਪਹਿਲਾਂ ਹੀ ਕਾਫੀ ਮਸ਼ਹੂਰ ਰਹਿੰਦੇ ਹਨ। ਉਹਨਾਂ ਦੇ ਗੀਤ ਹਰ ਕਿਸੇ ਵਲੋਂ ਪਸੰਦ ਕੀਤੇ ਜਾਂਦੇ ਹਨ। ਉੱਥੇ ਹੀ ਹਨੀ ਸਿੰਘ ਦੇ ਆਉਣ ਨਾਲ ਗਾਇਕੀ ਨੂੰ ਇੱਕ ਨਵਾਂ ਰੂਪ ਮਿਲ ਗਿਆ। ਹਨੀ ਸਿੰਘ ਨੇ ਰੈਪ ਨੂੰ ਇੱਕ ਵੱਖਰੀ ਪਹਿਚਾਣ ਦਿੱਤੀ

honey singhhoney singh

ਇਸ ਦੇ ਨਾਲ ਹੀ ਇੱਕ ਨਵਾਂ ਟਰੈਂਡ ਸ਼ੁਰੂ ਹੋ ਗਿਆ ਜੋ ਕਿ ਹੈ ਨਾਂਅ ਬਦਲਣ ਦਾ। ਇੰਡਸਟਰੀ ਵਿੱਚ ਕਿੰਨੇ ਹੀ ਗਾਇਕਾਂ ਨੇ ਆਪਣੇ ਅਸਲੀ ਨਾਂਅ ਬਦਲ ਕੇ ਹੋਰ ਨਾਂਅ ਰੱਖ ਲਏ ਹਨ। ਜੀ ਹਾਂ ਪਾਲੀਵੁੱਡ ਇੰਡਸਟਰੀ ਵਿੱਚ ਅਜਿਹੇ ਕਈ ਮਸ਼ਹੂਰ ਪੰਜਾਬੀ ਰੈਪਰ ਹਨ ਜਿਨ੍ਹਾਂ ਨੇ ਆਪਣਾ ਨਾਮ ਬਦਲਿਆ ਹੈ।

neeru bajwaneeru bajwa

ਦੱਸ ਦੇਈਏ ਕਿ ਇਸ ਲਿਸਟ ਵਿੱਚ ਪਹਿਲਾ ਨਾਂਅ ਆਉਂਦਾ ਹੈ ਰੈਪਰ ਬੋਹੇਮਿਆ ਦਾ ਜਿਨ੍ਹਾਂ ਨੂੰ ਉਹਨਾਂ ਦੀ ਬੇਬਾਕ ਰੈਪਿੰਗ ਲਈ ਜਾਣਿਆ ਜਾਂਦਾ ਹੈ। ਉਹ ਸਿੰਗਰ ਸੁੱਖੀ ਦੇ ਨਾਲ ਪ੍ਰਸਿੱਧ ਗੀਤ ਜੈਗੁਆਰ ਵਿੱਚ ਨਜ਼ਰ ਆਏ ਸਨਮ ਪਰ ਕੀ ਤੁਹਾਨੂੰ ਪਤਾ ਹੈ ਕਿ ਉਨ੍ਹਾਂ ਦਾ ਅਸਲੀ ਨਾਮ ਰੋਜਰ ਡੇਵਿਡ ਹੈ।

bohemiabohemia


ਸਿੰਗਰ ਸੁੱਖੀ ਨੇ ਹੀ ਸਾਂਗ ਜੈਗੁਆਰ ਗਾਇਆ ਸੀ। ਸੁੱਖੀ ਦੇ ਬੈਂਡ ਦਾ ਨਾਮ ਮਿਊਜ਼ਿਕਲ ਡਾਕਟਰਜ਼ ਹੈ। ਸੁੱਖੀ ਦਾ ‘ਆਲ ਬਲੈਕ’ ਬਹੁਤ ਹੀ ਪ੍ਰਸਿੱੱਧ ਗੀਤ ਹੈ। ਸੁੱਖੀ ਦਾ ਅਸਲੀ ਨਾਮ ਸੁਖਦੀਪ ਸਿੰਘ ਹੈ।

prince narulaprince narula

ਉੱਥੇ ਹੀ ਜੇਕਰ ਗੱਲ ਕਰੀਏ ਜੇ ਸਟਾਰ ਦੀ ਤਾਂ ਉਹਨਾਂ ਦੇ ਕਈ ਗੀਤ ਹਿੱਟ ਹੋਏ ਹਨ। ਉਨ੍ਹਾਂ ਦਾ ਗੀਤ ‘ਮੈਂ ਤੇਰਾ ਬੁਆਏਫ੍ਰੈਂਡ’ ਬਹੁਤ ਹੀ ਪ੍ਰਸਿੱਧ ਹੈ, ਜੋ ਫ਼ਿਲਮ ਰਾਬਤਾ ਵਿੱਚ ਵੀ ਲਿਆ ਗਿਆ ਹੈ। ਜੇ ਸਟਾਰ ਦਾ ਅਸਲੀ ਨਾਮ ਜਸਦੀਪ ਸਿੰਘ ਹੈ।

pollywoodpollywood

ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਪਾਲੀਵੁੱਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ ਅਤੇ ਐਕਟਿਵ ਰਹਿਣ ਦੇ ਨਾਲ-ਨਾਲ ਆਪਣੇ ਫੈਨਜ਼ ਨੂੰ ਆਪਣੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਅੱਪਡੇਟ ਕਰਦੇ ਰਹਿੰਦੇ ਹਨ।

wamika gabiwamika gabi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement