ਨੀਰੂ ਬਾਜਵਾ ਨੇ ਆਪਣੀ ਆਉਣ ਵਾਲੀ ਹਾਲੀਵੁੱਡ ਫ਼ਿਲਮ ਦੀ Releasing ਤਾਰੀਖ ਦਾ ਕੀਤਾ ਖੁਲਾਸਾ
Published : Jun 30, 2023, 2:49 pm IST
Updated : Jun 30, 2023, 2:56 pm IST
SHARE ARTICLE
photo
photo

ਹਾਲੀਵੁੱਡ ਪ੍ਰਾਜੈਕਟਾਂ ਨਾਲ ਨਵੀਆਂ ਬੁਲੰਦੀਆਂ ਨੂੰ ਛੂਹ ਰਹੀ ਨੀਰੂ ਬਾਜਵਾ ਇੱਕ ਵਾਰ ਫਿਰ ਆਪਣੀ ਅਦਾਕਾਰੀ ਦੇ ਜੌਹਰ ਦਿਖਾਉਣ ਲਈ ਤਿਆਰ ਹੈ

 

ਚੰਡੀਗੜ੍ਹ (ਮੁਸਕਾਨ ਢਿੱਲੋਂ) : ਜਦੋ ਗੱਲ ਆਉਂਦੀ ਹੈ ਪੰਜਾਬੀ ਮਨੋਰੰਜਨ ਜਗਤ ਦੀ ਤਾਂ ਪੰਜਾਬੀ ਫਿਲਮਾਂ ਦੀ ਚੋਟੀ ਦੀ ਅਦਾਕਾਰਾ ਨੀਰੂ ਬਾਜਵਾ ਦਾ ਨਾਂ ਆਉਂਦਾ ਹੈ। ਪੋਲੀਵੁੱਡ ਵਿਚ ​ਪੈਰ ਜਮਾਉਣ ਤੋਂ ਬਾਅਦ, ਉਨ੍ਹਾਂ ਨੇ ਅਪਣਾ ਰੁੱਖ ਹੁਣ ਹਾਲੀਵੁੱਡ ਵੱਲ ਕਰ ਲਿਆ ਹੈ।

ਹਾਲੀਵੁੱਡ ਪ੍ਰਾਜੈਕਟਾਂ ਨਾਲ ਨਵੀਆਂ ਬੁਲੰਦੀਆਂ ਨੂੰ ਛੂਹ ਰਹੀ ਨੀਰੂ ਬਾਜਵਾ ਇੱਕ ਵਾਰ ਫਿਰ ਆਪਣੀ ਅਦਾਕਾਰੀ ਦੇ ਜੌਹਰ ਦਿਖਾਉਣ ਲਈ ਤਿਆਰ ਹੈ। 2021 ਵਿਚ, ਨੀਰੂ ਬਾਜਵਾ ਨੇ 'ਕ੍ਰਿਸਮਸ' ਫ਼ਿਲਮ ਨਾਲ ਹਾਲੀਵੁੱਡ ਵਿਚ ਇੱਕ ਨਵੇਂ ਸਫ਼ਰ ਦੀ ਸ਼ੁਰੂਆਤ ਕੀਤੀ ਸੀ।

ਪੰਜਾਬੀ ਇੰਡਸਟਰੀ ਦਾ ਜਾਣਿਆ-ਪਛਾਣਿਆ ਨਾਂ ਨੀਰੂ ਬਾਜਵਾ ਦੀ ਅੰਗਰੇਜ਼ੀ ਭਾਸ਼ਾ ਦੀ ਇੱਕ ਅਲੌਕਿਕ ਡਰਾਉਣੀ ਫ਼ਿਲਮ 'ਇਟ ਲਿਵਜ਼ ਇਨਸਾਈਡ' ਇਸ ਸਾਲ ਦੇ ਅੰਤ 'ਚ ਰਿਲੀਜ਼ ਹੋਣ ਲਈ ਤਿਆਰ ਹੈ, ਜਿਸ ਦੀ ਦਰਸ਼ਕਾਂ 'ਚ ਕਾਫੀ ਚਰਚਾ ਹੈ।  ਹੁਣ ਉਨ੍ਹਾਂ ਦੀ ਫ਼ਿਲਮ ਨੂੰ ਆਖ਼ਰਕਾਰ ਰਿਲੀਜਿੰਗ ਡੇਟ ਮਿਲ ਗਈ ਹੈ। ਜਿਵੇਂ ਕਿ ਨਾਂ ਅਤੇ ਪੋਸਟਰ ਦਸਦੇ ਹਨ, ਇਹ ਇੱਕ ਡਰਾਉਣੀ ਸ਼ੈਲੀ ਦੀ ਫ਼ਿਲਮ ਹੈ। 

ਨੀਰੂ ਬਾਜਵਾ ਦੁਆਰਾ ਆਪਣੇ ਇੰਸਟਾਗ੍ਰਾਂਮ ਹੈਂਡਲ 'ਤੇ ਸ਼ੇਅਰ ਕੀਤੀ ਗਈ ਇੱਕ ਪੋਸਟ ਦੁਆਰਾ ਐਲਾਨ ਕੀਤਾ ਗਿਆ ਹੈ ਕਿ ਡਰਾਉਣੀ ਅਤੇ ਥ੍ਰਿਲਰ ਕਹਾਣੀ 'ਤੇ ਆਧਾਰਿਤ ਇਹ ਫ਼ਿਲਮ 22 ਸਤੰਬਰ 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ। 

ਫ਼ਿਲਮ ਨੇਵਰ ਹੈਵ ਆਈ ਏਵਰ ਵਿਚ ਕੰਮ ਕਰਨ ਵਾਲੀ ਮੇਗਨ ਸੂਰੀ ਦੇ ਆਲੇ-ਦੁਆਲੇ ਘੁੰਮਦੀ ਹੈ। ਫ਼ਿਲਮ ਵਿਚ ਮੇਗਨ ਸੂਰੀ ਦਾ ਨਾਂ ਸਮੀਧਾ ਜੋ ਇੱਕ ਜਵਾਨ ਕੁੜੀ ਹੈ, ਜਿਸ ਨੂੰ ਸੈਮ ਵਜੋਂ ਵੀ ਜਾਣਿਆ ਜਾਂਦਾ ਹੈ। ਸੈਮ ਆਪਣੇ ਸਕੂਲ ਵਿਚ ਫਿੱਟ ਹੋਣ ਲਈ ਬੇਤਾਬ ਹੈ ਅਤੇ ਹਰ ਕਿਸੇ ਵਾਂਗ ਬਣਨ ਲਈ ਉਹ ਆਪਣੇ ਭਾਰਤੀ ਸੱਭਿਆਚਾਰ ਅਤੇ ਪ੍ਰਵਾਰ ਨੂੰ ਰੱਦ ਕਰਦੀ ਹੈ। ਇਹ ਫ਼ਿਲਮ ਪੂਰੀ ਤਰ੍ਹਾਂ ਨਾਲ ਇੱਕ ਭਿਆਨਕ ਵਾਈਬ ਦਿੰਦੀ ਹੈ। ਨੀਰੂ ਬਾਜਵਾ ਨੇ ਉਸ ਦੀ ਮਾਂ ਦਾ ਕਿਰਦਾਰ ਨਿਭਾਇਆ ਹੈ।

ਨੀਰੂ ਬਾਜਵਾ ਤੋਂ ਇਲਾਵਾ, ਫਿਲਮ ਵਿਚ ਮੇਗਨ ਸੂਰੀ, ਮੋਹਨਾ ਕ੍ਰਿਸ਼ਨਨ, ਵਿਕ ਸਹਾਏ ਅਤੇ ਬੈਟੀ ਗੈਬਰੀਅਲ ਵੀ ਹਨ। ਇਸ ਨੂੰ ਬਿਸ਼ਾਲ ਦੱਤਾ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ ਅਤੇ ਬਿਸ਼ਾਲ ਅਤੇ ਆਸ਼ੀਸ਼ ਮਹਿਤਾ ਦੁਆਰਾ ਲਿਖਿਆ ਗਿਆ ਹੈ। 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement