
ਫ਼ਿਰੋਜ਼ਪੁਰ ਦੇ ਐਸ.ਐਸ.ਪੀ. ਭੁਪਿੰਦਰ ਸਿੰਘ ਨੇ ਗ੍ਰੰਥੀ ਸਿੰਘਾਂ ਨੂੰ ਵੰਡੀ ਰਾਸ਼ੀ
ਫਿਰੋਜ਼ਪੁਰ : ਪੰਜਾਬੀ ਅਦਾਕਾਰਾ ਨੀਰੂ ਬਾਜਵਾ ਵੱਲੋਂ ਫਿਰੋਜ਼ਪੁਰ ਦੇ ਗ੍ਰੰਥੀ ਸਿੰਘਾਂ ਲਈ ਨਗਦ ਰਾਸ਼ੀ ਭੇਜੀ ਗਈ ਹੈ। ਜਿਸ ਨੂੰ ਵੰਡਣ ਦਾ ਕਾਰਜ ਫਿਰੋਜ਼ਪੁਰ ਦੇ ਐਸ.ਐਸ.ਪੀ. ਭੁਪਿੰਦਰ ਸਿੰਘ ਵੱਲੋਂ ਕੀਤਾ ਗਿਆ। ਜਿਕਰਯੋਗ ਹੈ ਕਿ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਵੱਲੋਂ ਫਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਗੁਰਦੁਆਰਾ ਸਾਹਿਬਾਨਾਂ ’ਚ ਸੇਵਾ ਕਰਦੇ ਗ੍ਰੰਥੀ ਸਿੰਘਾਂ ਨੂੰ ਹਰ ਮਹੀਨੇ ਸਹਾਇਤਾ ਵਜੋਂ ਨਗਦ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ ਸੀ।
ਆਪਣੇ ਵਾਅਦੇ ਅਨੁਸਾਰ ਨੀਰੂ ਬਾਜਵਾ ਵੱਲੋਂ ਭੇਜੀ ਹੋਈ ਰਾਸ਼ੀ ਗ੍ਰੰਥੀ ਸਿੰਘ ਨੂੰ ਭੇਟ ਕੀਤੀ ਗਈ। ਹੰਬਲਾ ਫਾਉਂਡੇਸ਼ਨ ਵਲੋਂ ਕੀਤੀ ਗਏ ਇੱਕ ਛੋਟੇ ਜਿਹੇ ਸਮਾਗਮ ’ਚ ਪਹੁੰਚੇ ਐਸ.ਐਸ.ਪੀ. ਭੁਪਿੰਦਰ ਸਿੰਘ ਵੱਲੋਂ ਇਹ ਰਾਸ਼ੀ ਗ੍ਰੰਥੀ ਸਿੰਘਾਂ ਨੂੰ ਭੇਂਟ ਕੀਤੀ ਗਈ। ਐਸ.ਐਸ.ਪੀ. ਭੁਪਿੰਦਰ ਸਿੰਘ ਵੱਲੋਂ ਅਦਾਕਾਰਾ ਨੀਰੂ ਬਾਜਵਾ ਅਤੇ ਹੜ੍ਹ ਪ੍ਰਭਾਵਿਤ ਇਲਾਕੇ ’ਚ ਲਗਾਤਾਰ ਸੇਵਾ ਨਿਭਾ ਰਹੇ ਹੰਬਲਾ ਫਾਉਂਡੇਸ਼ਨ ਦੇ ਕੰਮਾਂ ਦੀ ਸ਼ਲਾਘਾ ਕੀਤੀ ਗਈ।