
ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦਾ 2022 ਵਿਚ ਪਿੰਡ ਜਵਾਹਰ ਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ
Sidhu Moosewala: ਚੰਡੀਗੜ੍ਹ - ਅੱਜ ਦੇ ਦਿਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਅੰਤਿਮ ਸਸਕਾਰ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਮਾਤਾ ਚਰਨ ਕੌਰ ਨੇ ਭਾਵੁਕ ਪੋਸਟ ਸਾਂਝੀ ਕੀਤੀ ਹੈ।
ਮਾਤਾ ਚਰਨ ਕੌਰ ਨੇ ਪੋਸਟ ਵਿਚ ਲਿਖਿਆ ਕਿ ''ਪੁੱਤ ਅੱਜ ਲੱਜਾਂ ਵਰਗੇ ਵਾਲਾਂ ਨੂੰ ਦਿਲ ਬੰਨ ਕੇ ਬੰਨਿਆ ਸੀ, ਤੈਨੂੰ ਸਦੀਆਂ ਲਈ ਤੋਰਨ ਨੂੰ ਦਿਲ ਮੇਰਾ ਔਖਾ ਮੰਨਿਆ ਸੀ, ਕਿੱਥੇ ਤਾਂ ਸੀ ਸ਼ਗਨ ਮਨਾਉਣੇ, ਚਾਂਵਾ ਨਾਲ ਸੀ ਸਿਹਰੇ ਲਾਉਣੇ, ਕੱਲੇ ਕੱਲੇ ਜੀ ਨੂੰ ਰੋਗ ਉਮਰਾਂ ਦੇ ਲਾ ਗਿਆ ਐ, ਜਾਂਦਾ-ਜਾਂਦਾ ਜਨਮਾਂ ਲਈ ਸਾਰਾ ਜੱਗ ਰੁਵਾ ਗਿਆ ਐ, ਅੱਜ ਦੇ ਦਿਨ ਤੁਹਾਡਾ ਅੰਤਿਮ ਸਸਕਾਰ ਸੀ, ਮੇਰੇ ਸੋਹਣੇ ਪੁੱਤ ਨੂੰ ਮੈਂ ਕਦੇ ਤੱਤੀ ‘ਵਾਹ ਨਾ ਲੱਗਣ ਦਿੱਤੀ ਸੀ, ਉਸੇ ਮੇਰੇ ਸੋਹਣੇ ਪੁੱਤ ਨੂੰ ਮੈਂ ਬਲਦੀ ਚਿਖਾ ਦੇ ਹਵਾਲੇ ਕਰ ਦਿੱਤਾ। ਮੈਂ ਉਹ ਮਨਹੂਸ, ਘੜੀਆਂ ਸਾਰੀ ਉਮਰ ਨਹੀਂ ਭੁੱਲ ਸਕਦੀ ਤੇ ਨਾ ਇਹਨਾਂ ਹਕੂਮਤਾ ਨੂੰ ਭੁੱਲਣ ਦੇਵਾਗੀ, ਪੁੱਤ ਇਨਸਾਫ਼ ਜੀ ਜੰਗ ਅਸੀ ਅਸੀ ਜਾਰੀ ਰੱਖਾਂਗੇ''
ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦਾ 2022 ਵਿਚ ਪਿੰਡ ਜਵਾਹਰ ਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ 29 ਮਈ ਨੂੰ ਉਸ ਦੀ ਬਰਸੀ ਸੀ ਤੇ ਅੱਜੇ ਦੇ ਦਿਨ ਉਸ ਦਾ ਸਸਕਾਰ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਮਾਤਾ ਚਰਨ ਕੌਰ ਭਾਵੁਕ ਹੋਏ ਹਨ।